ਫੈਡਰਲ ਸਰਕਾਰ ਵੱਲੋਂ ਸਰੀ ਦੇ ਪਾਰਕਾਂ ਲਈ 11 ਮਿਲੀਅਨ ਡਾਲਰ ਦੀ ਗ੍ਰਾਂਟ ਦੇਣ ਦਾ ਫੈਸਲਾ
ਅਜੀਤ ਡੈਸਕ
27-07-2026
ਉਨ੍ਹਾਂ ਦੱਸਿਆ ਕਿ ਅਨਵਿਨ ਪਾਰਕ ਵਿੱਚ ਵੀ ਵੱਡੇ ਪੱਧਰ ‘ਤੇ ਵਿਕਾਸ ਕਾਰਜ ਕੀਤੇ ਜਾਣਗੇ। ਇੱਥੇ ਕਵਰਡ ਮਲਟੀ-ਸਪੋਰਟ ਕੋਰਟ, ਨਵਾਂ ਫੀਲਡ ਹਾਊਸ, ਵਾਸ਼ਰੂਮ ਅਤੇ ਚੇਂਜ ਰੂਮ, ਸਕੇਟ ਪਾਰਕ, ਪੰਪ ਬਾਈਕ ਟਰੈਕ, ਪਿਕਲਬਾਲ, ਟੈਨਿਸ ਅਤੇ ਬਾਸਕੇਟਬਾਲ ਕੋਰਟਾਂ ਬਣਾਈਆਂ ਜਾਣਗੀਆਂ। ਇਸ ਤੋਂ ਇਲਾਵਾ ਕੁੱਤਿਆਂ ਲਈ ਆਫ-ਲੀਸ਼ ਪਾਰਕ, ਨਵੇਂ ਪੈਦਲ ਰਸਤੇ, ਵਧੇਰੇ ਪਾਰਕਿੰਗ ਅਤੇ ਪਾਰਕ ਦੇ ਦਾਖ਼ਲਾ ਮਾਰਗਾਂ ਦਾ ਵੀ ਸੁਧਾਰ ਕੀਤਾ ਜਾਵੇਗਾ
ਇਸ ਮੌਕੇ ’ਤੇ ਬੋਲਦਿਆਂ ਸਰੀ ਦੀ ਮੇਅਰ ਬਰੈਂਡਾ ਲੌਕ ਨੇ ਫੈਡਰਲ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਨਿਊਟਨ ਐਥਲੈਟਿਕ ਪਾਰਕ ਅਤੇ ਅਨਵਿਨ ਪਾਰਕ ਸਰੀ ਦੇ ਸਭ ਤੋਂ ਮਹੱਤਵਪੂਰਨ ਪਾਰਕਾਂ ਵਿੱਚੋਂ ਹਨ, ਜਿੱਥੇ ਹਰ ਸਾਲ ਹਜ਼ਾਰਾਂ ਲੋਕ ਖੇਡਾਂ, ਸੈਰ ਅਤੇ ਮਨੋਰੰਜਨ ਲਈ ਪਹੁੰਚਦੇ ਹਨ। ਉਨ੍ਹਾਂ ਕਿਹਾ ਕਿ ਨਵੀਆਂ ਸਹੂਲਤਾਂ ਨਾਲ ਲੋਕਾਂ ਨੂੰ ਸਰਗਰਮ ਜੀਵਨ-ਸ਼ੈਲੀ ਅਪਣਾਉਣ, ਭਾਈਚਾਰਕ ਸਾਂਝ ਵਧਾਉਣ ਅਤੇ ਬਿਹਤਰ ਮਨੋਰੰਜਨ ਦੇ ਮੌਕੇ ਪ੍ਰਾਪਤ ਹੋਣਗੇ।
ਜ਼ਿਕਰਯੋਗ ਹੈ ਕਿ ਇਸ ਪ੍ਰੋਜੈਕਟ ਲਈ ਫੈਡਰਲ ਸਰਕਾਰ ਵੱਲੋਂ 11 ਮਿਲੀਅਨ ਡਾਲਰ ਤੱਕ ਦੀ ਸਹਾਇਤਾ ਦਿੱਤੀ ਜਾ ਰਹੀ ਹੈ, ਜਦਕਿ ਸਿਟੀ ਆਫ ਸਰੀ ਵੱਲੋਂ 16.5 ਮਿਲੀਅਨ ਡਾਲਰ ਦਾ ਯੋਗਦਾਨ ਦਿੱਤਾ ਜਾਵੇਗਾ। ਇਸ ਮੌਕੇ ਤੇ ਪੰਜਾਬੀ ਸਾਂਸਦ ਗੁਰਬਖਸ਼ ਸੈਣੀ ਅਤੇ ਹੋਰ ਬਹੁਤ ਸਾਰੀਆਂ ਸਿਆਸੀ ਸ਼ਖਸੀਅਤਾਂ ਹਾਜ਼ਰ ਹਨ