ਇੰਗਲੈਂਡ ’ਚ ਰੇਲਗੱਡੀ ਪਟੜੀ ਤੋਂ ਉਤਰੀ
-11 ਜ਼ਖ਼ਮੀ, 2 ਦੀ ਹਾਲਤ ਗੰਭੀਰ
ਲੰਡਨ 14 ਅਗਸਤ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਇੰਗਲੈਂਡ ਦੇ ਇਲਾਕੇ ਈਸਟ ਸਸੈਕਸ ਦੇ ਲੂਇਸ ਨੇੜੇ ਇਕ ਰੇਲਗੱਡੀ ਦੇ ਪਟੜੀ ਤੋਂ ਉਤਰ ਜਾਣ ਕਾਰਨ 11 ਲੋਕ ਜ਼ਖ਼ਮੀ ਹੋ ਗਏ, ਜਿਨ੍ਹਾਂ ਚੋਂ 2 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਸਾਊਥ ਈਸਟ ਕੋਸਟ ਐਂਬੂਲੈਂਸ ਸਰਵਿਸ ਮੁਤਾਬਕ ਹਾਦਸੇ ਸਮੇਂ ਰੇਲਗੱਡੀ ਵਿਚ ਲਗਭਗ 15 0 ਯਾਤਰੀ ਸਵਾਰ ਸਨ।
ਲੰਡਨ 14 ਅਗਸਤ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਇੰਗਲੈਂਡ ਦੇ ਇਲਾਕੇ ਈਸਟ ਸਸੈਕਸ ਦੇ ਲੂਇਸ ਨੇੜੇ ਇਕ ਰੇਲਗੱਡੀ ਦੇ ਪਟੜੀ ਤੋਂ ਉਤਰ ਜਾਣ ਕਾਰਨ 11 ਲੋਕ ਜ਼ਖ਼ਮੀ ਹੋ ਗਏ, ਜਿਨ੍ਹਾਂ ਚੋਂ 2 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਸਾਊਥ ਈਸਟ ਕੋਸਟ ਐਂਬੂਲੈਂਸ ਸਰਵਿਸ ਮੁਤਾਬਕ ਹਾਦਸੇ ਸਮੇਂ ਰੇਲਗੱਡੀ ਵਿਚ ਲਗਭਗ 15 0 ਯਾਤਰੀ ਸਵਾਰ ਸਨ। ਜ਼ਖ਼ਮੀਆਂ ਦਾ ਮੌਕੇ ’ਤੇ ਇਲਾਜ ਕਰਨ ਤੋਂ ਬਾਅਦ ਕੁਝ ਨੂੰ ਨੇੜਲੇ ਹਸਪਤਾਲਾਂ ’ਚ ਭੇਜਿਆ ਗਿਆ ਹੈ। ਐਮਰਜੈਂਸੀ ਸੇਵਾਵਾਂ ਨੇ ਇਸ ਘਟਨਾ ਨੂੰ ‘ਮੇਜਰ ਇਨਸੀਡੈਂਟ’ (ਵੱਡੀ ਐਮਰਜੈਂਸੀ ਘਟਨਾ) ਐਲਾਨਿਆ ਹੈ ਤੇ ਬਚਾਅ ਤੇ ਸਹਾਇਤਾ ਕਾਰਜ ਜਾਰੀ ਹਨ। ਜਿਨ੍ਹਾਂ ਯਾਤਰੀਆਂ ਨੂੰ ਹਸਪਤਾਲ ਲਿਜਾਣ ਦੀ ਲੋੜ ਨਹੀਂ ਸੀ, ਉਨ੍ਹਾਂ ਨੂੰ ਨੇੜਲੇ ਕਮਿਊਨਿਟੀ ਸੈਂਟਰ ’ਚ ਲਿਜਾ ਕੇ ਸਹਾਇਤਾ ਦਿੱਤੀ ਜਾ ਰਹੀ ਹੈ। ਅਧਿਕਾਰੀਆਂ ਨੇ ਲੋਕਾਂ ਨੂੰ ਹਾਦਸੇ ਵਾਲੇ ਇਲਾਕੇ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ।