15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

ਇਕੱਲੀਆਂ ਕੁੜੀਆਂ ਨੂੰ ਸੋਚ ਵਿਚਾਰ ਕੇ ਮਾਪੇ ਵਿਦੇਸ਼ ਭੇਜਣ-ਰਵਿੰਦਰ ਪੁਰੀ

ਲੰਡਨ, 14 ਅਗਸਤ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਅਹਿਮਦਗੜ੍ਹ ਤੋਂ ਪੰਜਾਬੀ ਮੀਡੀਆ ਦੀ ਉੱਘੀ ਸਖਸ਼ੀਅਤ ਅਤੇ ਸਿਆਸਤਦਾਨ ਰਵਿੰਦਰ ਪੁਰੀ ਨੇ ਕਿਹਾ ਹੈ ਕਿ ਇਕੱਲੀਆਂ ਕੁੜੀਆਂ ਨੂੰ ਸੋਚ ਵਿਚਾਰ ਕੇ ਮਾਪੇ ਵਿਦੇਸ਼ ਭੇਜਣ। ਲੰਡਨ ਵਿੱਚ ਅਜੀਤ ਨਾਲ ਗੱਲ ਕਰਦਿਆਂ ਉਹਨਾਂ ਕਿਹਾ ਕਿ ਉਹ 2015 ਤੋਂ ਲਗਾਤਾਰ ਇੰਗਲੈਂਡ ਆ ਰਹੇ ਹਨ, ਇਥੇ ਹੁਣ ਹਾਲਾਤ ਬਹੁਤ ਬਦਲ ਗਏ ਹਨ।

Ad Position 21
No active advertisement
ਅਜੀਤ ਡੈਸਕ 15-08-2026
ਲੰਡਨ, 14 ਅਗਸਤ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਅਹਿਮਦਗੜ੍ਹ ਤੋਂ ਪੰਜਾਬੀ ਮੀਡੀਆ ਦੀ ਉੱਘੀ ਸਖਸ਼ੀਅਤ ਅਤੇ ਸਿਆਸਤਦਾਨ ਰਵਿੰਦਰ ਪੁਰੀ ਨੇ ਕਿਹਾ ਹੈ ਕਿ ਇਕੱਲੀਆਂ ਕੁੜੀਆਂ ਨੂੰ ਸੋਚ ਵਿਚਾਰ ਕੇ ਮਾਪੇ ਵਿਦੇਸ਼ ਭੇਜਣ। ਲੰਡਨ ਵਿੱਚ ਅਜੀਤ ਨਾਲ ਗੱਲ ਕਰਦਿਆਂ ਉਹਨਾਂ ਕਿਹਾ ਕਿ ਉਹ 2015 ਤੋਂ ਲਗਾਤਾਰ ਇੰਗਲੈਂਡ ਆ ਰਹੇ ਹਨ, ਇਥੇ ਹੁਣ ਹਾਲਾਤ ਬਹੁਤ ਬਦਲ ਗਏ ਹਨ। ਸਾਡੇ ਬੱਚੇ ਅਤੇ ਬੱਚੀਆਂ ਨੂੰ ਰਹਿਣ, ਕੰਮਕਾਰ ਸਮੇਤ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹਨਾਂ ਕਿਹਾ ਕਿ ਵੱਧ ਰਹੀ ਮਹਿੰਗਾਈ ਅਤੇ ਵਿਦਿਆਰਥੀ ਵੀਜ਼ੇ ਨੂੰ ਸਿਰਫ ਯੂ ਕੇ ਵਿੱਚ ਦਾਖਲੇ ਵਜੋਂ ਵਰਤਣਾ ਅਤੇ ਅੱਗੋਂ ਪੜ੍ਹਾਈ ਨਾ ਕਰਨਾ ਵੱਡੀ ਸਮੱਸਿਆ ਹੈ। ਉਹਨਾਂ ਕਿਹਾ ਕਿ ਸਰਕਾਰਾਂ ਨੇ ਗੈਰਕਾਨੂੰਨੀ ਪ੍ਰਵਾਸ ਵਿਰੁੱਧ ਕੀਤੀ ਸਖ਼ਤੀ ਅਤੇ ਘਟ ਰਹੇ ਕੰਮਕਾਰਾਂ ਦੇ ਮੌਕੇ ਨਵੇਂ ਨੌਜਵਾਨਾਂ ਦੇ ਸੁਪਨੇ ਪੂਰੇ ਕਰਨ ਵਿੱਚ ਰੁਕਾਵਟ ਬਣ ਰਹੇ ਹਨ। ਸ੍ਰੀ ਪੁਰੀ ਨੇ ਕਿਹਾ ਕਿ ਪੰਜਾਬ ਅਤੇ ਕੇਂਦਰ ਸਰਕਾਰ ਨੂੰ ਨੌਜਵਾਨਾਂ ਲਈ ਪੰਜਾਬ ਅਤੇ ਭਾਰਤ ਵਿੱਚ ਰੁਜ਼ਗਾਰ ਦੇ ਵੱਧ ਮੌਕੇ ਪੈਦਾ ਕਰਨੇ ਚਾਹੀਦੇ ਹਨ ਤਾਂ ਕਿ ਸਾਡੀ ਆਰਥਿਕਤਾ ਨੂੰ ਨੁਕਸਾਨ ਨਾ ਪਹੁੰਚੇ ਅਤੇ ਸਾਡੇ ਹੁਨਰਮੰਦ ਨੌਜਵਾਨ ਪੰਜਾਬ ਵਿੱਚ ਰਹਿ ਕੇ ਹੀ ਚੰਗਾ ਭਵਿੱਖ ਬਣਾ ਸਕਣ। ਉਹਨਾਂ ਇਹ ਵੀ ਕਿਹਾ ਕਿ ਜਿਆਦਾ ਤੌਰ ਤੇ ਨੌਜਵਾਨ ਬਾਹਰ ਦੀ ਚਮਕ ਨੂੰ ਵੇਖ ਕੇ ਵਿਦੇਸ਼ਾਂ ਵੱਲ ਜਾ ਰਹੇ ਹਨ, ਪਰ ਜਦੋਂ ਤੱਕ ਉਹਨਾਂ ਨੂੰ ਹਕੀਕਤ ਦਾ ਪਤਾ ਲੱਗਦਾ ਹੈ ਤਾਂ ਉਸ ਸਮੇਂ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ।
Ad Position 22
No active advertisement
ਪਿਛਲੀ ਖ਼ਬਰ ਰਾਣੀ ਮੁਖਰਜੀ ਨੂੰ ਮੈਲਬੌਰਨ ’ਚ ‘ਡਾਕਟਰ ਆਫ਼ ਲੈਟਰਜ਼’ ਨਾਲ ਨਵਾਜ਼ਿਆ ਅਗਲੀ ਖ਼ਬਰ ਇੰਗਲੈਂਡ ’ਚ ਰੇਲਗੱਡੀ ਪਟੜੀ ਤੋਂ ਉਤਰੀ -11 ਜ਼ਖ਼ਮੀ, 2 ਦੀ ਹਾਲਤ ਗੰਭੀਰ
Ad Position 24