16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-02-2026

02-02-26

Ad Position 21
repet_subhas-goyals [Copy P29]
ਅਜੀਤ ਡੈਸਕ 02-02-2026

 ਈ-ਵੇਸਟ ਦਾ ਨਿਪਟਾਰਾ ਜ਼ਰੂਰੀ
ਹਾਲ ਹੀ ਵਿਚ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਈ-ਵੇਸਟ ਮੈਨੇਜਮੈਂਟ ਨਿਯਮਾਂ ਦੀ ਉਲੰਘਣਾ ਕਰਨ ਵਾਲੀਆਂ ਇਲੈੱਕਟ੍ਰਿਕ ਕੰਪਨੀਆਂ ਨੂੰ ਨੋਟਿਸ ਜਾਰੀ ਕੀਤੇ ਗਏ ਹਨ। ਇਹ ਇਕ ਗੰਭੀਰ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਇਸ ਲਾਪਰਵਾਹੀ ਦੇ ਨਤੀਜੇ ਵਜੋਂ ਸ਼ਹਿਰੀ ਇਲਾਕਿਆਂ ਵਿਚ ਈ-ਵੇਸਟ ਦੀ ਮਾਤਰਾ ਲਗਾਤਾਰ ਵਧ ਰਹੀ ਹੈ।
ਈ-ਵੇਸਟ ਵਾਤਾਵਰਨ ਲਈ ਇਕ ਨਵਾਂ ਅਤੇ ਖ਼ਤਰਨਾਕ ਸੰਕਟ ਬਣਦਾ ਜਾ ਰਿਹਾ ਹੈ। ਇਸ ਵਿਚ ਮੌਜੂਦਾ ਜ਼ਹਿਰੀਲੇ ਤੱਤ ਮਿੱਟੀ, ਪਾਣੀ ਅਤੇ ਹਵਾ ਨੂੰ ਪ੍ਰਦੂਸ਼ਿਤ ਕਰ ਰਹੇ ਹਨ, ਜਿਸ ਦਾ ਸਿੱਧਾ ਅਤੇ ਗੰਭੀਰ ਅਸਰ ਮਨੁੱਖੀ ਸਿਹਤ 'ਤੇ ਪੈ ਰਿਹਾ ਹੈ। ਦਮ ਘੁੱਟਣ, ਚਮੜੀ ਦੇ ਰੋਗਾਂ ਤੋਂ ਲੈ ਕੇ ਗੰਭੀਰ ਬੀਮਾਰੀਆਂ ਤੱਕ ਇਸ ਦੇ ਨੁਕਸਾਨ ਸਪਸ਼ਟ ਦਿਖ ਰਹੇ ਹਨ।
ਇਸ ਸਮੱਸਿਆ ਦਾ ਹੱਲ ਸਿਰਫ਼ ਨੋਟਿਸ ਜਾਰੀ ਕਰਨ ਨਾਲ ਨਹੀਂ ਹੋ ਸਕਦਾ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਈ-ਵੇਸਟ ਨਿਪਟਾਰੇ ਸੰਬੰਧੀ ਸਖ਼ਤ ਕਾਨੂੰਨ ਲਾਗੂ ਕਰੇ ਅਤੇ ਉਨ੍ਹਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਵੇ।
ਇਕ ਜਾਗਰੂਕ ਦੇਸ਼ ਦੇ ਨਾਗਰਿਕ ਹੋਣ ਦੇ ਨਾਤੇ ਇਹ ਸਾਡਾ ਵੀ ਫਰਜ਼ ਬਣਦਾ ਹੈ ਕਿ ਅਸੀਂ ਵਾਤਾਵਰਨ ਪ੍ਰਤੀ ਸੰਵੇਦਨਸ਼ੀਲ ਹੋਈਏ, ਈ-ਵੇਸਟ ਦਾ ਸਹੀ ਨਿਪਟਾਰਾ ਕਰੀਏ ਅਤੇ ਆਪਣੇ ਦੇਸ਼ ਨੂੰ ਸਾਫ਼-ਸੁਥਰਾ ਅਤੇ ਸੁਰੱਖਿਅਤ ਬਣਾਈ ਰੱਖਣ ਵਿਚ ਆਪਣਾ ਯੋਗਦਾਨ ਪਾਈਏ।

-ਜਸਲੀਨ ਕੌਰ
ਰਾਜਪੁਰਾ।

ਹੋਮ ਵਰਕ
ਬਾਲ ਸੰਸਾਰ ਮੈਗਜ਼ੀਨ ਲਖਵੀਰ ਉਦੇਕਰਨ ਦੀ ਰਚਨਾ 'ਹੋਮ ਵਰਕ' ਪੜ੍ਹੀ ਵਧੀਆ ਲੱਗੀ। ਹੋਮ ਵਰਕ ਬਿਨਾਂ ਪੜ੍ਹਾਈ ਅਧੂਰੀ ਮੰਨੀ ਜਾਂਦੀ ਹੈ। ਹੋਮ ਵਰਕ ਪੜ੍ਹਾਈ ਦੀ ਅਸਲੀ ਨੀਂਹ ਮੰਨਿਆ ਜਾਂਦਾ ਹੈ। ਪੰਜਾਬ ਬਾਰੇ ਪੜ੍ਹਿਆ ਮੇਰਾ ਸੋਹਣਾ ਦੇਸ਼ ਹੈ। ਡੁਲ੍ਹ-ਡੁਲ੍ਹ ਪੈਂਦੀ ਆਬਾ ਇਸ ਦੀ ਧਰਤੀ ਸੋਨਾ ਉਗਾਉਂਦੀ ਹੈ। ਸਭ ਨੂੰ ਸੀਨੇ ਲਾਉਂਦੀ ਹੈ। ਕਿਹੜੀ ਨਦੀ ਦਸ ਦੇਸ਼ ਵਿਚੋਂ ਦੀ ਵਹਿੰਦੀ ਹੈ। ਸਾਡਾ ਧਿਆਨ ਖਿੱਚ ਲੈਂਦੀ ਹੈ। ਐਤਵਾਰ ਮੈਗਜ਼ੀਨ ਪੜ੍ਹਿਆ ਸਾਰਾ ਮੈਗਜ਼ੀਨ ਮਨ ਨੂੰ ਵਧੀਆ ਲੱਗਾ। ਸਾਰਾ ਮੈਟਰ ਉੱਚ ਪਾਏ ਦਾ ਸੀ। ਬਾਲ ਸਾਹਿਤ ਦਾ ਸਰਵੇਖਣ ਭਾਵ ਮੁਲਾਂਕਣ ਕੀਤਾ ਡਾ. ਦਰਸ਼ਨ ਸਿੰਘ ਅਸ਼ਟ ਨੇ ਬਹੁਤ ਮਿਹਨਤ ਕਰ ਕੇ ਸਾਰੇ ਸਾਲ ਭਰ ਦੀ ਜਾਣਕਾਰੀ ਇਕੱਤਰ ਕੀਤੀ ਹੈ। ਅਸੀਂ ਡਾ. ਸਾਹਿਬ ਨੂੰ ਦਿਲੋਂ ਸ਼ੁਭਕਾਮਨਾਵਾਂ ਦਿੰਦੇ ਹਾਂ।
ਡਾ. ਸਾਹਿਬ ਦਾ ਨਾਂਅ ਬਾਲ ਸਾਹਿਤ ਵਿਚ ਪਹਿਲੀ ਕਤਾਰ ਵਿਚ ਰੱਖਿਆ ਜਾਂਦਾ ਹੈ। ਬਾਲ ਸਾਹਿਤ ਵਿਚ ਆਪੋ-ਆਪਣਾ ਬਣਦਾ ਯੋਗਦਾਨ ਪਾਉਣ ਲਈ ਆਪਣੇ ਵਲੋਂ (ਰਾਮ ਸਿੰਘ ਪਾਠਕ) ਵਲੋਂ ਸ਼ੁੱਭਕਾਮਨਾਵਾਂ ਦਿੰਦੇ ਹਾਂ। ਡਾ. ਸਾਹਿਬ ਨੇ ਮੇਰੇ ਨਾਂਅ ਦਾ ਜ਼ਿਕਰ ਵੀ ਕੀਤਾ। ਦਿਨ-ਰਾਤ ਮਿਹਨਤ ਕਰ ਕੇ ਬਾਲ ਸਾਹਿਤ ਵਿਚ ਯੋਗਦਾਨ ਪਾ ਰਹੇ ਹਾਂ। ਬੱਚਿਓ, ਨਿੱਕੀਆਂ-ਨਿੱਕੀਆਂ ਕੋਸ਼ਿਸਾਂ ਜਾਰੀ ਰੱਖੋ, ਖ਼ੁਸ਼ੀ ਪ੍ਰਦਾਨ ਕਰਦੀ ਹੈ। ਸੱਚੇ ਮਨੋ ਚੰਗੀਆਂ ਕੋਸ਼ਿਸ਼ਾਂ ਵਿਅਰਥ ਨਹੀਂ ਜਾਂਦੀਆਂ।

-ਰਾਮ ਸਿੰਘ ਪਾਠਕ।

ਕਦੋਂ ਰੁਕੇਗਾ ਚਾਈਨਾ ਡੋਰ ਦਾ ਕਹਿਰ?
ਇਸ ਸਾਲ ਸੋਸ਼ਲ ਮੀਡੀਆ ਅਤੇ ਅਖ਼ਬਾਰਾਂ ਦੀਆਂ ਸੁਰਖੀਆਂ ਵੇਖੀਏ ਤਾਂ ਚਾਈਨਾ ਡੋਰ ਮੌਤ ਦਾ ਦੂਜਾ ਨਾਂਅ ਬਣ ਚੁੱਕੀ ਹੈ। ਲਗਭਗ ਹਰ ਰੋਜ਼ ਕਿਸੇ ਨੌਜਵਾਨ ਜਾਂ ਮਾਸੂਮ ਦੀ ਮੌਤ ਦੀ ਖ਼ਬਰ ਸਾਹਮਣੇ ਆ ਰਹੀ ਹੈ। ਪੰਜਾਬ ਸਰਕਾਰ ਵਲੋਂ ਚਾਈਨਾ ਡੋਰ ਦੀ ਵਿੱਕਰੀ 'ਤੇ ਪਾਬੰਦੀ ਦੇ ਬਾਵਜੂਦ ਇਹ ਸਵਾਲ ਜਨਤਾ ਦੇ ਮਨ ਵਿਚ ਉੱਠਦਾ ਹੈ ਕਿ ਇਹ ਖ਼ਤਰਨਾਕ ਡੋਰ ਅਜੇ ਵੀ ਲੋਕਾਂ ਤੱਕ ਕਿਵੇਂ ਪਹੁੰਚ ਰਹੀ ਹੈ? ਚਾਈਨਾ ਡੋਰ ਸਿਰਫ਼ ਇਕ ਡੋਰ ਨਹੀਂ, ਸਗੋਂ ਇਕ ਘਾਤਕ ਹਥਿਆਰ ਹੈ। ਇਸ ਨੂੰ ਗ਼ੈਰ ਕਾਨੂੰਨੀ ਹਥਿਆਰ ਵਾਂਗ ਮੰਨ ਕੇ ਇਸ ਦੇ ਵੇਚਣ ਵਾਲਿਆਂ ਅਤੇ ਖਰੀਦਣ ਵਾਲਿਆਂ ਦੋਹਾਂ ਖ਼ਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਇਸ ਦੇ ਨਾਲ ਹੀ ਜਿਹੜੇ ਮਾਪੇ ਆਪਣੇ ਬੱਚਿਆਂ ਨੂੰ ਇਸ ਦੀ ਵਰਤੋਂ ਕਰਨ ਦਿੰਦੇ ਹਨ, ਉਨ੍ਹਾਂ ਤੋਂ ਵੀ ਜ਼ਿੰਮੇਵਾਰੀ ਤਹਿਤ ਪੁੱਛਗਿੱਛ ਹੋਵੇ।
ਸਰਕਾਰ, ਪ੍ਰਸ਼ਾਸਨ, ਧਾਰਮਿਕ ਸੰਸਥਾਵਾਂ ਅਤੇ ਆਮ ਜਨਤਾ-ਸਭ ਨੂੰ ਮਿਲ ਕੇ ਇਸ ਖ਼ਤਰੇ ਖ਼ਿਲਾਫ਼ ਆਵਾਜ਼ ਉਠਾਉਣੀ ਪਵੇਗੀ। ਸੋਚੋ, ਜਿਨ੍ਹਾਂ ਘਰਾਂ ਨੇ ਇਸ ਡੋਰ ਕਾਰਨ ਆਪਣੇ ਲਾਡਲੇ ਗੁਆ ਦਿੱਤੇ ਹਨ, ਉਨ੍ਹਾਂ ਦੇ ਦਰਦ ਦਾ ਅੰਦਾਜ਼ਾ ਕੌਣ ਲਗਾ ਸਕਦਾ ਹੈ? ਹੁਣ ਸਮਾਂ ਚੁੱਪ ਰਹਿਣ ਦਾ ਨਹੀਂ ਬਲਕਿ ਸਖ਼ਤ ਕਦਮ ਚੁੱਕਣ ਦਾ ਹੈ।

-ਪਵਨ ਕੁਮਾਰ ਅੱਤਰੀ
ਕਪੂਰਥਲਾ।

ਮੀਡੀਆ ਦਾ ਸਤਿਕਾਰ ਕਰੇ ਸਰਕਾਰ
ਲੋਕਤੰਤਰ ਦੀ ਅਸਲ ਪਹਿਚਾਣ ਸੱਤਾ ਦੀ ਸ਼ਕਤੀ ਨਹੀਂ, ਸਗੋਂ ਉਸ 'ਤੇ ਨਿਗਰਾਨੀ ਕਰਨ ਵਾਲੀ ਆਜ਼ਾਦ ਪ੍ਰੈੱਸ ਹੁੰਦੀ ਹੈ, ਪਰ ਅੱਜ ਸੁਤੰਤਰਤਾ ਮੀਡੀਆ 'ਤੋਂ ਬਣਾਇਆ ਜਾ ਰਿਹਾ ਦਬਾਅ, ਪੱਤਰਕਾਰਾਂ ਨੂੰ ਡਰਾਉਣ ਦੀਆਂ ਕੋਸ਼ਿਸ਼ਾਂ ਅਤੇ ਆਲੋਚਨਾਤਮਿਕ ਆਵਾਜ਼ਾਂ ਨੂੰ ਖ਼ਾਮੋਸ਼ਕਰਨ ਦਾ ਰੁਝਾਨ ਇਹ ਸੰਕੇਤ ਦੇ ਰਹੇ ਹਨ ਕਿ ਅਸੀਂ ਲੋਕਤੰਤਰ ਦੀ ਰੂਹ ਨਾਲ ਸਮਝੌਤਾ ਕਰ ਰਹੇ ਹਾਂ।
ਪ੍ਰੈੱਸ ਕੋਈ ਦਇਆ ਨਾਲ ਮਿਲੀ ਸਹੂਲਤ ਨਹੀਂ, ਸਗੋਂ ਲੋਕਾਂ ਦਾ ਸੰਵਿਧਾਨਕ ਹੱਕ ਹੈ, ਜਿਸ ਨੂੰ ਸੀਮਿਤ ਕਰਨਾ ਸਿੱਧੇ ਤੌਰ 'ਤੇ ਜਨਤਾ ਦੇ ਅਧਿਕਾਰਾਂ 'ਤੇ ਹਮਲਾ ਹੈ। ਜਦੋਂ ਸਵਾਲ ਪੁੱਛਣਾ ਅਪਰਾਧ ਬਣ ਜਾਵੇ ਅਤੇ ਸੱਚ ਦਿਖਾਉਣਾ ਅਸਹਿਣਸ਼ੀਲਤਾ ਦਾ ਸ਼ਿਕਾਰ ਹੋ ਜਾਵੇ, ਤਾਂ ਸਮਾਜ ਖ਼ਾਮੋਸ਼ੀ ਵੱਲ ਧੱਕਿਆ ਜਾਂਦਾ ਹੈ। ਜਿੱਥੇ ਸੰਵਾਦ, ਤਰਕ ਅਤੇ ਕਾਨੂੰਨੀ ਪ੍ਰਕਿਰਿਆ ਨਾਲ ਮਸਲੇ ਸੁਲਝ ਸਕਦੇ ਹਨ, ਉਥੇ ਦਬਾਅ, ਧਮਕੀ ਅਤੇ ਦਬਾਉ ਦੀ ਨੀਤੀ ਅਪਣਾਉਣਾ ਗ਼ਲਤ ਨਹੀਂ, ਖ਼ਤਰਨਾਕ ਵੀ ਹੈ। ਇਸ ਲਈ ਲੋੜ ਹੈ ਕਿ ਸੱਤਾ ਆਲੋਚਨਾ ਤੋਂ ਡਰਨ ਦੀ ਬਜਾਇ ਉਸ ਨੂੰ ਸਵੀਕਾਰ ਕਰੇ।

-ਅਸ਼ੋਕ ਗਰੋਵਰ,
ਪਰਮਵੀਰ ਹਾਊਸ, ਬਠਿੰਡਾ।

Ad Position 22
No active advertisement
ਪਿਛਲੀ ਖ਼ਬਰ ਸ਼ਹੀਦੀਆਂ ਦੀ ਗਾਥਾ ਸੁਣਾਉਂਦਾ ਵੱਡਾ ਘੱਲੂਘਾਰਾ ਅਗਲੀ ਖ਼ਬਰ ਨਿਆਂਪਾਲਿਕਾ ਦੀ ਭਰੋਸੇਯੋਗਤਾ ਲਈ ਅਹਿਮ ਹੈ ਜਸਟਿਸ ਭੁਈਂਆ ਦੀ ਚਿਤਾਵਨੀ
Ad Position 24