08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-05-2026

06-05-26

Ad Position 21
No active advertisement
ਅਜੀਤ ਡੈਸਕ 06-05-2026

ਪ੍ਰਾਈਵੇਟ ਸਕੂਲਾਂ ਦੀ ਧੱਕੇਸ਼ਾਹੀ

ਨਵੇਂ ਵਿੱਦਿਅਕ ਸੈਸ਼ਨ ਸ਼ੁਰੂ ਹੋ ਰਹੇ ਹਨ। ਨਿੱਜੀ ਸਕੂਲਾਂ ਵਲੋਂ ਹਰ ਸਾਲ ਦਾਖਲਾ ਫੀਸ ਲੈਣ ਤੋਂ ਇਲਾਵਾ ਫੀਸ ਫੰਡ ਵਧਾ ਕੇ ਲੈਣ ਬਾਰੇ ਵਿਦਿਆਰਥੀਆਂ ਦੇ ਮਾਪਿਆਂ ਵਲੋਂ ਸਕੂਲ ਪ੍ਰਬੰਧਕਾਂ ਖਿਲਾਫ ਅਖਬਾਰਾਂ ਵਿਚ ਖਬਰਾਂ ਛਪ ਰਹੀਆਂ ਹਨ ਅਤੇ ਧਰਨੇ ਦਿੱਤੇ ਜਾ ਰਹੇ ਹਨ। ਪੰਜਾਬ ਦੇ ਲਗਭਗ 28,568 ਸਕੂਲਾਂ 'ਚੋਂ 9000 ਸਕੂਲ ਪ੍ਰਾਈਵੇਟ ਹਨ। ਇਨ੍ਹਾਂ ਲੋਕਾਂ ਨੇ ਵਿੱਦਿਆ ਨੂੰ ਦੁਕਾਨਦਾਰੀ ਬਣਾ ਰੱਖਿਆ ਹੈ। ਪਿਛਲੇ ਸਾਲ ਮੌਜੂਦਾ ਸਰਕਾਰ ਨੇ ਫੀਸਾਂ ਵਧਾਉਣ 'ਤੇ ਪਾਬੰਦੀ ਲਗਾ ਦਿੱਤੀ ਸੀ। ਜਿਸ ਅਨੁਸਾਰ ਕੋਈ ਵੀ ਪ੍ਰਾਈਵੇਟ ਸਕੂਲ ਫੀਸਾਂ ਵਿਚ ਇਕ ਰੁਪਏ ਦਾ ਵੀ ਵਾਧਾ ਨਹੀਂ ਕਰ ਸਕੇਗਾ। ਸਰਕਾਰ ਨੇ ਸਾਰੇ ਨਿੱਜੀ ਸਕੂਲਾਂ ਨੂੰ ਬੱਸਾਂ ਦੀ ਚੈਕਿੰਗ ਕਰਵਾਉਣ ਲਈ ਹੁਕਮ ਜਾਰੀ ਕੀਤੇ ਸਨ। ਪਰ ਇਸ ਦੇ ਉਲਟ ਸਭ ਕੁਝ ਹੋ ਰਿਹਾ ਹੈ। ਨਿੱਜੀ ਸਕੂਲਾਂ ਵਾਲੇ ਮਨ ਮਰਜ਼ੀ ਨਾਲ ਫੀਸਾਂ ਲੈ ਰਹੇ ਹਨ ਅਤੇ ਵਿੱਦਿਅਕ ਸੈਸ਼ਨ ਸ਼ੁਰੂ ਹੋ ਰਹੇ ਹਨ। ਨਿੱਜੀ ਸਕੂਲਾਂ ਵਾਲੇ ਹਰ ਸਾਲ ਵਿਦਿਆਰਥੀਆਂ ਦੇ ਸਿਲੇਬਸ ਦੀਆਂ ਕਿਤਾਬਾਂ ਵਿਚ ਕੁਝ ਪਾਠ ਬਦਲ ਦਿੰਦੇ ਹਨ ਤਾਂ ਜੋ ਪਾਸ ਹੋਏ ਵਿਦਿਆਰਥੀਆਂ ਦੀਆਂ ਕਿਤਾਬਾਂ ਲੈ ਕੇ ਫਾਇਦਾ ਨਾ ਉਠਾ ਸਕਣ। ਸਰਕਾਰ ਵਲੋਂ ਲਗਾਈ ਪਾਬੰਦੀ ਕਾਗਜ਼ਾਂ ਤੱਕ ਹੀ ਸੀਮਤ ਹੈ ਅਤੇ ਅਸਲ ਵਿਚ ਪਰਨਾਲਾ ਉੱਥੇ ਦਾ ਉੱਥੇ ਹੀ ਹੈ। ਇਸੇ ਤਰ੍ਹਾਂ ਸਰਕਾਰ ਵਲੋਂ ਸਮੇਂ-ਸਮੇਂ ਸਿਰ ਛੁੱਟੀਆਂ ਆਦਿ ਸੰਬੰਧੀ ਅਤੇ ਹੋਰ ਜਾਰੀ ਕੀਤੇ ਹੁਕਮਾਂ ਦਾ ਪ੍ਰਾਈਵੇਟ ਸਕੂਲਾਂ ਵਾਲੇ ਰਤਾ ਵੀ ਪ੍ਰਵਾਹ ਨਹੀਂ ਕਰਦੇ।
ਨਿੱਜੀ ਸਕੂਲਾਂ ਦੇ ਪ੍ਰਬੰਧਕ ਆਪਣੇ ਚਹੇਤੇ ਪਬਲੀਸ਼ਰਾਂ ਤੋਂ ਕਾਪੀਆਂ ਅਤੇ ਕਿਤਾਬਾਂ 'ਤੇ ਆਪਣੇ ਸਕੂਲ ਦਾ ਨਾਂਅ ਲਿਖਵਾ ਕੇ ਵਿਦਿਆਰਥੀਆਂ ਨੂੰ ਦੁੱਗਣੀ ਤਿਗਣੀ ਕੀਮਤ 'ਤੇ ਵੇਚ ਰਹੇ ਹਨ। ਇਸੇ ਤਰ੍ਹਾਂ ਸਕੂਲਾਂ ਵਾਲੇ ਬੱਚਿਆਂ ਦੇ ਮਾਪਿਆਂ ਨੂੰ ਵਰਦੀਆਂ ਖ਼ੁਦ ਖਰੀਦ ਕੇ ਲਿਆਉਣ ਦੀ ਬਜਾਏ ਦੁਕਾਨਾਂ ਤੋਂ ਵੱਖ-ਵੱਖ ਨਾਪਾਂ ਦੀਆਂ ਵਰਦੀਆਂ ਬਣਵਾ ਕੇ ਬਹੁਤ ਹੀ ਵੱਧ ਕੀਮਤ 'ਤੇ ਦੇ ਰਹੇ ਹਨ। ਨਿੱਜੀ ਸਕੂਲਾਂ ਵਲੋਂ ਅਧਿਆਪਕਾਂ ਦਾ ਵੀ ਸ਼ੋਸ਼ਣ ਕੀਤਾ ਜਾ ਰਿਹਾ ਹੈ। ਉਨ੍ਹਾਂ ਵਿਚ ਜੋ ਅਧਿਆਪਕ ਹਨ ਉਹ ਜ਼ਿਆਦਾ ਕਰਕੇ ਲੜਕੀਆਂ ਹਨ, ਉਨ੍ਹਾਂ ਦੀ ਬੇਰੁਜ਼ਗਾਰੀ ਦਾ ਨਾਜਾਇਜ਼ ਫਾਇਦਾ ਉਠਾ ਕੇ ਪਬਲਿਕ ਸਕੂਲਾਂ ਦੇ ਪ੍ਰਬੰਧਕ ਉਨ੍ਹਾਂ ਨੂੰ ਸੀਮਤ ਤਨਖਾਹਾਂ 'ਤੇ ਰੱਖ ਲੈਂਦੇ ਹਨ। ਕਾਗਜ਼ਾਂ ਵਿਚ ਉਨ੍ਹਾਂ ਦੀਆਂ ਤਨਖਾਹਾਂ ਵਧ ਦਰਸਾਈਆਂ ਜਾਂਦੀਆਂ ਹਨ।

-ਜਤਿੰਦਰ ਸਿੰਘ ਪਮਾਲ
ਸਾਬਕਾ ਡੀ.ਪੀ.ਆਰ.ਓ.

ਸੋਸ਼ਲ ਮੀਡੀਆ ਦੀ ਲਤ ਤੋਂ ਬਚੋ

ਅੱਜ ਦੇ ਸਮੇਂ ਵਿਚ ਬਹੁਤ ਸਾਰੇ ਵਿਦਿਆਰਥੀ ਆਪਣਾ ਕੀਮਤੀ ਸਮਾਂ ਮੋਬਾਈਲ ਫੋਨਾਂ ਤੇ ਸੋਸ਼ਲ ਮੀਡੀਆ 'ਤੇ ਵਿਅਰਥ ਗੁਜ਼ਾਰ ਰਹੇ ਹਨ। ਇਹ ਆਦਤ ਨਾ ਸਿਰਫ਼ ਉਨ੍ਹਾਂ ਦੀ ਪੜ੍ਹਾਈ 'ਤੇ ਹੀ ਬੁਰਾ ਪ੍ਰਭਾਵ ਨਹੀਂ ਪਾਉਂਦੀ, ਸਗੋਂ ਉਨ੍ਹਾਂ ਦੀ ਮਾਨਸਿਕ ਅਤੇ ਸਰੀਰਕ ਸਿਹਤ ਨੂੰ ਵੀ ਨੁਕਸਾਨ ਪਹੁੰਚਾਉਂਦੀ ਹੈ। ਇਸ ਕਾਰਨ ਧਿਆਨ ਦੀ ਘਾਟ, ਨੀਂਦ ਦੀ ਕਮੀ ਅਤੇ ਤਣਾਅ ਵਰਗੀਆਂ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ।
ਇਸ ਸਮੱਸਿਆ ਨੂੰ ਰੋਕਣ ਲਈ ਮਾਪਿਆਂ ਅਤੇ ਅਧਿਆਪਕਾਂ ਦੀ ਭੂਮਿਕਾ ਬਹੁਤ ਅਹਿਮ ਹੈ। ਉਨ੍ਹਾਂ ਨੂੰ ਬੱਚਿਆਂ ਨੂੰ ਸਹੀ ਦਿਸ਼ਾ ਦੇਣੀ ਚਾਹੀਦੀ ਹੈ ਅਤੇ ਸਮੇਂ ਦੀ ਸਹੀ ਵਰਤੋਂ ਬਾਰੇ ਜਾਗਰੂਕ ਕਰਨਾ ਚਾਹੀਦਾ ਹੈ।
ਵਿਦਿਆਰਥੀਆਂ ਨੂੰ ਚਾਹੀਦਾ ਹੈ ਕਿ ਉਹ ਖੇਡਾਂ, ਪੜ੍ਹਾਈ ਅਤੇ ਹੋਰ ਰਚਨਾਤਮਿਕ ਗਤੀਵਿਧੀਆਂ ਵੱਲ ਧਿਆਨ ਦੇਣ, ਤਾਂ ਜੋ ਉਹ ਆਪਣਾ ਭਵਿੱਖ ਸੁਨਹਿਰਾ ਬਣਾ ਸਕਣ।

-ਗਗਨਜਾਪ ਸਿੰਘ,
ਰਾਜਪੁਰਾ

ਸਮਾਜ ਵਿਚ ਸਿੱਖਿਆ ਦਾ ਮਹੱਤਵ

ਜਿਸ ਤਰ੍ਹਾਂ ਮਨੁੱਖ ਨੂੰ ਜੀਵਨ ਬਤੀਤ ਕਰਨ ਲਈ ਰੋਟੀ, ਕੱਪੜੇ ਅਤੇ ਘਰ ਦੀ ਲੋੜ ਹੁੰਦੀ ਹੈ, ਉਸੇ ਤਰ੍ਹਾਂ ਸਮਾਜ ਵਿਚ ਸਹੀ ਤਰੀਕੇ ਨਾਲ ਜੀਵਨ ਜਿਊਣ ਲਈ ਸਿੱਖਿਆ ਬਹੁਤ ਜ਼ਰੂਰੀ ਹੈ। ਸਿੱਖਿਆ ਮਨੁੱਖ ਨੂੰ ਸਿਰਫ਼ ਪੜ੍ਹਨਾ-ਲਿਖਣਾ ਹੀ ਨਹੀਂ ਸਿਖਾਉਂਦੀ, ਸਗੋਂ ਉਸ ਨੂੰ ਆਪਣੇ ਮੌਲਿਕ ਅਧਿਕਾਰਾਂ ਅਤੇ ਜ਼ਿੰਮੇਵਾਰੀਆਂ ਬਾਰੇ ਵੀ ਜਾਣੂ ਕਰਵਾਉਂਦੀ ਹੈ।
ਸਿੱਖਿਆ ਮਨੁੱਖ ਦੇ ਚਰਿੱਤਰ ਨਿਰਮਾਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਉਸ ਨੂੰ ਚੰਗਾ ਇਨਸਾਨ ਬਣਾਉਂਦੀ ਹੈ ਅਤੇ ਉਸ ਦੀ ਸੋਚ ਨੂੰ ਵਿਸਤਾਰ ਦਿੰਦੀ ਹੈ। ਸਿੱਖਿਆ ਸਿਰਫ਼ ਨੌਕਰੀ ਪ੍ਰਾਪਤ ਕਰਨ ਦਾ ਸਾਧਨ ਨਹੀਂ, ਬਲਕਿ ਇਹ ਸਹੀ ਅਤੇ ਗ਼ਲਤ ਵਿਚ ਫਰਕ ਕਰਨ ਦੀ ਸਮਝ ਵੀ ਪੈਦਾ ਕਰਦੀ ਹੈ। ਸਿੱਖਿਆ ਤੋਂ ਬਿਨਾਂ ਮਨੁੱਖ ਅਧੂਰਾ ਹੈ, ਇਸ ਲਈ ਕਿਹਾ ਜਾਂਦਾ ਹੈ, 'ਅਨਪੜ੍ਹ ਵਿਅਕਤੀ ਅੱਖਾਂ ਹੋਣ ਦੇ ਬਾਵਜੂਦ ਅੰਨ੍ਹਾ ਹੁੰਦਾ ਹੈ।' ਅਨਪੜ੍ਹਤਾ ਨਸ਼ਿਆਂ, ਬਾਲ ਮਜ਼ਦੂਰੀ, ਦਹੇਜ ਪ੍ਰਥਾ ਅਤੇ ਅੰਧ ਵਿਸ਼ਵਾਸ ਵਰਗੀਆਂ ਬੁਰਾਈਆਂ ਨੂੰ ਜਨਮ ਦਿੰਦੀ ਹੈ, ਜਦਕਿ ਸਿੱਖਿਆ ਇਨ੍ਹਾਂ ਨੂੰ ਖ਼ਤਮ ਕਰਨ ਵਿਚ ਮਦਦਗਾਰ ਸਾਬਤ ਹੁੰਦੀ ਹੈ। ਪੜ੍ਹਿਆ-ਲਿਖਿਆ ਨਾਗਰਿਕ ਦੇਸ਼ ਦੀ ਅਰਥ ਵਿਵਸਥਾ ਨੂੰ ਮਜ਼ਬੂਤ ਬਣਾਉਂਦਾ ਹੈ। ਇਸ ਤੋਂ ਇਲਾਵਾ ਇਕ ਮਜ਼ਬੂਤ ਲੋਕਤੰਤਰ ਦੀ ਨੀਂਹ ਵੀ ਟਿਕੀ ਹੁੰਦੀ ਹੈ।

-ਰਮਨਦੀਪ ਸਿੰਘ
ਮੰਡੀ ਗੋਬਿੰਦਗੜ੍ਹ।

Ad Position 22
No active advertisement
ਪਿਛਲੀ ਖ਼ਬਰ ਰਾਤ ਨੂੰ ਖੇਤ ਸੜਦੇ, ਪ੍ਰਸ਼ਾਸਨ ਦੀਆਂ ਅਪੀਲਾਂ ਬੇਅਸਰ - ਨਵਜੋਤ ਸਿੰਘ ਢਿੱਲੋਂ <br/> ਅਗਲੀ ਖ਼ਬਰ ਸਕਾਟਲੈਂਡ ਦਾ ਭਵਿੱਖ ਤੈਅ ਕਰਨਗੀਆਂ ਇਸ ਵਾਰ ਦੀਆਂ ਸੰਸਦੀ ਚੋਣਾਂ
Ad Position 24