ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-07-2026

02-07-26

Ad Position 21
No active advertisement
ਅਜੀਤ ਡੈਸਕ 02-07-2026

 ਡੂੰਘੇ ਪਾਣੀਆਂ 'ਚ ਨਾ ਨਹਾਓ
ਸਕੂਲਾਂ, ਕਾਲਜਾਂ ਅਤੇ ਹੋਰ ਵਿੱਦਿਅਕ ਸੰਸਥਾਵਾ ਵਿਚ ਛੁੱਟੀਆਂ ਮੌਕੇ ਬੱਚੇ ਇਕੱਠੇ ਹੋ ਕੇ ਨਹਿਰਾਂ, ਖਾਲਿਆਂ, ਤਲਾਬਾਂ, ਛੱਪੜਾਂ ਅਤੇ ਕੱਸੀਆਂ ਵਿਚ ਨਹਾਉਣ ਲਈ ਚਲੇ ਜਾਂਦੇ ਹਨ। ਇਨ੍ਹਾਂ ਬੱਚਿਆਂ ਵਿਚੋਂ ਕੁਝ ਬੱਚਿਆਂ ਨੂੰ ਪਾਣੀ ਵਿਚ ਤੈਰਨਾ ਆਉਂਦਾ ਹੈ। ਪਰ ਕੁਝ ਬੱਚੇ ਜੋ ਤੈਰਨਾ ਨਹੀਂ ਜਾਣਦੇ, ਉਹ ਵੀ ਦੂਜੇ ਬੱਚਿਆਂ ਪਿੱਛੇ ਲੱਗ ਕੇ ਡੂੰਘੇ ਪਾਣੀ ਵਿਚ ਨਹਾਉਣ ਲੱਗ ਜਾਂਦੇ ਹਨ ਅਤੇ ਪਾਣੀ ਵਿਚ ਡੁੱਬ ਜਾਂਦੇ ਹਨ। ਇਹ ਬੱਚੇ ਅਣਜਾਣੇ ਵਿਚ ਆਪਣੀ ਜਾਨ ਗੁਆ ਲੈਂਦੇ ਹਨ। ਸਾਰੇ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਨਹਿਰਾਂ, ਖਾਲਿਆਂ, ਤਾਲਾਬਾਂ, ਛੱਪੜਾਂ ਅਤੇ ਕੱਸੀਆਂ ਵਿਚ ਨਹਾਉਣ ਜਾਣ ਤੋਂ ਠੋਕਣਾ ਚਾਹੀਦਾ ਹੈ। ਸਾਡੀ ਜ਼ਿਲ੍ਹਾ ਪ੍ਰਸ਼ਾਸਨ, ਸਕੂਲ ਕਾਲਜ ਪ੍ਰਸ਼ਾਸਨ ਅਤੇ ਹੋਰ ਵਿੱਦਿਅਕ ਸੰਸਥਾਵਾਂ ਨੂੰ ਬੇਨਤੀ ਹੈ ਕਿ ਗਰਮੀ ਦੀਆਂ ਛੁੱਟੀਆਂ ਤੋਂ ਪਹਿਲਾਂ ਬੱਚਿਆਂ ਨੂੰ ਜ਼ਰੂਰ ਜਾਗਰੂਕ ਕਰਨ ਕਿ ਤੁਸੀਂ ਕਦੀ ਵੀ ਨਹਿਰਾਂ, ਖਾਲਿਆਂ, ਤਲਾਬਾਂ, ਛੱਪੜਾਂ ਅਤੇ ਕੱਸੀਆਂ ਵਿਚ ਨਹਾਉਣ ਲਈ ਨਹੀਂ ਜਾਣਾ। ਬਿਨਾਂ ਤੈਰਨਾ ਸਿੱਖੇ ਡੂੰਘੇ ਪਾਣੀ ਵਿਚ ਨਹਾਉਣਾ ਆਪਣੀ ਜਾਨ ਨੂੰ ਖ਼ਤਰੇ ਵਿਚ ਪਾਉਣਾ ਹੈ।

-ਗੁਰਤੇਜ ਸਿੰਘ ਖੁਡਾਲ
ਗਲੀ ਨੰਬਰ-11, ਭਾਗੂ ਰੋਡ, ਬਠਿੰਡਾ।

ਸਫ਼ਰ ਕਦੇ ਖ਼ਤਮ ਨਹੀਂ ਹੁੰਦਾ

ਜਿਨ੍ਹਾਂ ਰਸਤਿਆਂ ਤੋਂ ਡਰ ਕੇ ਅਸੀਂ ਪਿੱਛੇ ਮੁੜ ਆਉਂਦੇ ਹਾਂ, ਉਨ੍ਹਾਂ ਰਸਤਿਆਂ ਵਿਚੋਂ ਲੰਘ ਕੇ ਹੀ ਕਈ ਜਿੱਤ ਜਾਂਦੇ ਹਨ। ਮੰਜ਼ਿਲਾਂ, ਰਸਤਿਆਂ ਅਤੇ ਹਾਲਾਤਾਂ ਦਾ ਕੋਈ ਕਸੂਰ ਨਹੀਂ ਹੁੰਦਾ। ਕਸੂਰ ਸਾਡੇ ਘੱਟ ਹੌਸਲੇ ਦਾ ਹੁੰਦਾ ਹੈ। ਲੜਨ ਵਾਲੇ ਨੂੰ ਪਤਾ ਹੁੰਦਾ ਹੈ ਕਿ ਹਾਰ ਕਮੀਆਂ ਕਰਕੇ ਹੋਈ ਹੈ, ਸੋ ਜਿੱਤਣ ਅਤੇ ਕੋਸ਼ਿਸ਼ਾਂ ਕਰਨ ਵਾਲੇ ਬਹਾਨੇ ਨਹੀਂ ਬਣਾਉਂਦੇ। ਤੁਰਦੇ ਰਹਿਣ ਵਾਲਿਆਂ ਦਾ ਸਫ਼ਰ ਕਦੇ ਖ਼ਤਮ ਨਹੀਂ ਹੁੰਦਾ, ਕਿਉਂਕਿ ਉਨ੍ਹਾਂ ਦੀਆਂ ਮੰਜ਼ਿਲਾਂ ਅੱਗੇ ਤੋਂ ਅੱਗੇ ਜਾਂਦੀਆਂ ਹਨ। ਜ਼ਿੰਦਗੀ ਦੇ ਰਸਤਿਆਂ ਨੂੰ ਉਜਾੜ ਚੰਗੀ ਨਹੀਂ ਲਗਦੀ। ਇਹ ਤਾਂ ਹਮੇਸ਼ਾ ਤੁਰਨ ਵਾਲਿਆਂ ਦੀ ਉਡੀਕ ਵਿਚ ਰਹਿੰਦੇ ਹਨ। ਜਿਊਂਦੇ ਜੀਅ ਮੰਜ਼ਿਲਾਂ ਕਦੇ ਖ਼ਤਮ ਨਹੀਂ ਹੁੰਦੀਆਂ, ਸਫ਼ਰ ਦੇ ਮੁੱਕਣ ਨਾਲ ਹੀ ਮੰਜ਼ਿਲਾਂ ਮੁੱਕਦੀਆਂ ਹਨ।

-ਹਰਜਾਪ ਸਿੰਘ
ਖੈਰਾਬਾਦ।

ਆਸਰਾ ਭਾਲਦੇ ਰੁੱਖ

ਅਮਰੀਕ ਸਿੰਘ ਦਿਆਲ ਦਾ ਲੇਖ 'ਵੇਲਾਂ ਦਾ ਆਸਰਾ ਭਾਲਦੇ ਰੁੱਖ' ਪੜ੍ਹਿਆ। ਲੇਖ ਵਿਚ ਬਜ਼ੁਰਗਾਂ ਦੇ ਦਰਦ ਨੂੰ ਬਿਆਨ ਕੀਤਾ ਗਿਆ ਹੈ। ਰੁਜ਼ਗਾਰ ਦੀ ਭਾਲ ਵਿਚ ਬੱਚੇ ਵਿਦੇਸ਼ਾਂ ਨੂੰ ਜਾ ਰਹੇ ਹਨ। ਜਦੋਂ ਉਹ ਪੱਕੇ ਹੋ ਜਾਂਦੇ ਹਨ ਤਾਂ ਉਹ ਵਾਪਸ ਆਪਣੇ ਦੇਸ਼ ਨਹੀਂ ਆਉਂਦੇ ਤੇ ਬਜ਼ੁਰਗ ਇਕੱਲੇ ਰਹਿ ਜਾਂਦੇ ਹਨ। ਉਨ੍ਹਾਂ ਦਾ ਕਿਸੇ ਦੇ ਆਸਰੇ ਬਿਨਾਂ ਜੀਵਨ ਗੁਜ਼ਾਰਨਾ ਬਹੁਤ ਔਖਾ ਹੋ ਜਾਂਦਾ ਹੈ। ਬਜ਼ੁਰਗਾਂ ਕੋਲ ਦਰਦ ਫਰੋਲਣ ਵਾਸਤੇ ਆਸਰਾ ਨਹੀਂ। ਬੱਚੇ ਵਿਦੇਸ਼ਾਂ ਵਿਚ ਪੱਕੇ ਹੋ ਰਹੇ ਹਨ ਪਰ ਮਾਂ-ਪਿਉ ਇਕੱਲੇ ਖੱਜਲ ਹੋ ਰਹੇ ਹਨ। ਇਕੱਲਾਪਣ ਉਨ੍ਹਾਂ ਦੇ ਜੀਵਨ ਨੂੰ ਨਿਰਾਸ਼ ਕਰ ਰਿਹਾ ਹੈ। ਮੈਂ ਕਹਿਣਾ ਚਾਹੁੰਦਾ ਹਾਂ ਕਿ ਜਿੱਥੇ ਮਰਜ਼ੀ ਰਹੋ ਪਰ ਮਾਂ-ਪਿਓ ਨੂੰ ਵੀ ਨਾਲ ਰੱਖੋ। ਬਜ਼ੁਰਗ ਅਵਸਥਾ ਵਿਚ ਉਨ੍ਹਾਂ ਨੂੰ ਵੀ ਆਸਰੇ ਦੀ ਲੋੜ ਹੈ।

-ਰਾਮ ਸਿੰਘ ਪਾਠਕ

ਮਿਲਾਵਟਖੋਰੀ ਰੋਕੋ

ਬਾਜ਼ਾਰਾਂ ਵਿਚ ਖਾਣ ਪੀਣ ਵਾਲੀਆਂ ਚੀਜ਼ਾਂ ਵਿਚ ਮਿਲਾਵਟਖੋਰੀ ਆਮ ਹੀ ਹੋ ਰਹੀ ਹੈ। ਮਿਲਾਵਟਖੋਰੀ ਤੋਂ ਇਲਾਵਾ ਇਨ੍ਹਾਂ ਖਾਣ-ਪੀਣ ਦੀਆਂ ਵਸਤਾਂ ਨੂੰ ਮਨਮਰਜ਼ੀ ਦੇ ਭਾਅ 'ਤੇ ਵੇਚਿਆ ਜਾਂਦਾ ਹੈ ਤੇ ਢਕ ਕੇ ਵੀ ਨਹੀਂ ਰੱਖਿਆ ਜਾਂਦਾ। ਜਿਸ ਕਰਕੇ ਅਜਿਹੀਆਂ ਵਸਤਾਂ ਖਾਣ ਪੀਣ ਵਾਲੇ ਲੋਕ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਨ। ਸਰਕਾਰ ਨੂੰ ਚਾਹੀਦਾ ਹੈ ਕਿ ਪੂਰੇ ਪੰਜਾਬ ਵਿਚ ਅਜਿਹੀਆਂ ਦੁਕਾਨਾਂ ਦੀ ਚੈਕਿੰਗ ਸਮੇਂ-ਸਮੇਂ 'ਤੇ ਹੁੰਦੀ ਰਹਿਣੀ ਚਾਹੀਦੀ ਹੈ। ਅਧਿਕਾਰੀਆਂ ਨੂੰ ਵੀ ਮਿਲਾਵਟਖੋਰੀ ਕਰਨ ਵਾਲੇ ਲੋਕਾਂ ਦੀ ਪੜਤਾਲ ਕਰਦੇ ਰਹਿਣਾ ਚਾਹੀਦਾ ਹੈ।

-ਅੰਗਰੇਜ ਸਿੰਘ ਵਿੱਕੀ ਕੋਟਗੁਰੂ,
ਪਿੰਡ ਤੇ ਡਾਕ. ਕੋਟਗੁਰੂ (ਬਠਿੰਡਾ)

ਸ਼ਬਦ, ਘਰ ਤੇ ਵਾਤਾਵਰਨ

ਤੁਹਾਡੇ ਮੂੰਹ 'ਚੋਂ ਨਿਕਲਣ ਵਾਲਾ ਇਕ ਇਕ ਸ਼ਬਦ ਜਾਂ ਬੋਲ ਤੁਹਾਡੇ ਆਲੇ ਦੁਆਲੇ ਚੰਗਾ ਵਾਤਾਵਰਨ ਸਿਰਜਣ 'ਚ ਮੁੱਖ ਭੂਮਿਕਾ ਨਿਭਾਉਂਦਾ ਹੈ।ਮੂਹੋਂ ਨਿਕਲਣ ਵਾਲੇ ਸ਼ਬਦਸਭ ਤੋਂ ਵਧੇਰੇ ਅਸਰ ਤੁਹਾਡੇਘਰ ਦੇ ਵਾਤਾਵਰਨ 'ਤੇ ਪਾਉਂਦੇ ਹਨ। ਇਸ ਲਈ ਮੂਹੋਂ ਹਰ ਸ਼ਬਦ ਸੋਚ ਕਿ ਕੱਢੋ। ਕਿਉਂਕਿ ਜੋ ਸ਼ਬਦ ਇਕ ਵਾਰ ਤੁਹਾਡੇ ਮੂੰਹ 'ਚੋਂ ਬਾਹਰ ਆ ਗਿਆ, ਉਸ 'ਤੇ ਫਿਰ ਤੁਹਾਡਾ ਵੱਸ ਨਹੀਂ ਰਹੇਗਾ।
ਬਾਹਰੋਂ ਆਏ ਮਹਿਮਾਨਾਂ ਨਾਲ ਪਿਆਰ ਸਤਕਾਰ ਤੇ ਸੋਹਣੇ ਸ਼ਬਦਾਂ 'ਚ ਗੱਲ ਕਰੋ। ਇਸ ਨਾਲ ਘਰ ਦਾ ਵਾਤਾਵਰਨ ਜਾਂ ਮਾਹੌਲਸੁਹਾਵਣਾ ਬਣਦਾ ਹੈ। ਜਦੋਂ ਅਸੀਂ ਘਰ ਆਏ ਮਹਿਮਾਨਾਂ ਨਾਲ ਅਸੱਭਿਅਕ ਭਾਸ਼ਾ 'ਚ ਗੱਲ ਕਰਦੇ ਹਾਂ ਤਾਂ ਵਾਤਾਵਰਨ ਵਿਗੜ ਜਾਂਦਾ ਹੈ। ਇਸ ਲਈ ਸਾਹਮਣੇ ਵਾਲੇ ਨਾਲ ਹਮੇਸ਼ਾਂ ਚੰਗੇ ਸ਼ਬਦਾਂ 'ਚ ਹੀ ਗੱਲ ਕਰੋ।
ਬਹੁਤ ਵਾਰ ਦੇਖਿਆ ਹੈ ਕਿ ਅਸੀਂਬਾਹਰੋਂ ਆਉਣ ਵਾਲੇ ਵਿਅਕਤੀ ਨਾਲ ਗੱਲ ਕਰਦੇ ਸਮੇਂ ਇਹ ਭੁੱਲ ਜਾਂਦੇ ਹਾਂ ਕਿ ਅਸੀ ਆਪਣੇ ਘਰ ਬੈਠੇ ਹਾਂ। ਜੋ ਵੀ ਕੋਈ ਸੱਜਣ ਮਿੱਤਰ ਜਾਂ ਰਿਸ਼ਤੇਦਾਰ ਸਾਡੇ ਘਰ ਆਇਆ ਹੋਇਆ ਹੈ ਉਹ ਸਾਡਾ ਮਹਿਮਾਨ ਹੈ। ਮਹਿਮਾਨ ਦਾ ਸਤਕਾਰ ਕਰਨਾ ਤੇ ਉਸ ਨਾਲ ਸੱਭਿਅਕ ਭਾਸ਼ਾ ਚ ਗੱਲ ਕਰਨਾ ਸਾਡੀ ਨੈਤਿਕ ਜ਼ਿੰਮੇਵਾਰੀ ਹੈ।

-ਲੈਕਚਰਾਰ ਅਜੀਤ ਖੰਨਾ।

Ad Position 22
No active advertisement
ਪਿਛਲੀ ਖ਼ਬਰ ਸਫ਼ਾਈ ਸੇਵਕਾਂ ਦੀ ਹੜਤਾਲ 10ਵੇਂ ਦਿਨ ਵੀ ਜਾਰੀ, ਦੋ ਮਹੀਨੇ ਤੋਂ ਤਨਖ਼ਾਹ ਨਾ ਮਿਲਣ ਦਾ ਰੋਸ ਅਗਲੀ ਖ਼ਬਰ ਬਚਿੱਤਰ ਸਿੰਘ ਘੋਲੀਆ ਨੂੰ ਗਹਿਰਾ ਸਦਮਾ, ਮਾਤਾ ਮੁਖ਼ਤਿਆਰ ਕੌਰ ਦਾ ਦਿਹਾਂਤ
Ad Position 24
No active advertisement