ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-07-2026

06-07-26

Ad Position 21
No active advertisement
ਅਜੀਤ ਡੈਸਕ 06-07-2026

 ਕਿੱਧਰ ਨੂੰ ਤੁਰ ਪਈ ਦੁਨੀਆ
ਅੱਜ ਦੀ ਦੁਨੀਆ ਬੜੀ ਤੇਜ਼ੀ ਨਾਲ ਬਦਲ ਰਹੀ ਹੈ। ਜਿੱਧਰ ਦੇਖੋ ਮੋਬਾਈਲ, ਕੰਪਿਊਟਰ ਤੇ ਇੰਟਰਨੈੱਟ ਦਾ ਰਾਜ ਹੈ। ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਹਰ ਕੋਈ ਸਕਰੀਨ ਨਾਲ ਜੁੜਿਆ ਪਿਆ ਹੈ। ਪਹਿਲਾਂ ਲੋਕ ਸ਼ਾਮ ਨੂੰ ਇਕਠੇ ਬੈਠ ਕੇ ਗੱਲਾਂ ਕਰਦੇ ਸਨ, ਸੁੱਖ-ਦੁੱਖ ਸਾਂਝਾ ਕਰਦੇ ਸਨ। ਅੱਜ ਹਰ ਕੋਈ ਆਪਣੇ ਫੋਨ ਵਿਚ ਰੁੱਝਾ ਹੈ। ਨਾਲ ਬੈਠੇ ਬੰਦੇ ਨਾਲ ਗੱਲ ਕਰਨ ਦਾ ਵਕਤ ਵੀ ਨਹੀਂ। ਸੋਸ਼ਲ ਮੀਡੀਆ ਨੇ ਦੂਰੀਆਂ ਤਾਂ ਘਟਾ ਦਿੱਤੀਆਂ, ਪਰ ਦਿਲਾਂ ਵਿਚ ਦੂਰੀਆਂ ਵਧਾ ਦਿੱਤੀਆਂ ਹਨ। ਹਜ਼ਾਰਾਂ ਫਾਲੋਅਰਜ਼ ਹੋਣ ਦੇ ਬਾਵਜੂਦ ਬੰਦਾ ਇਕੱਲਾਪਣ ਮਹਿਸੂਸ ਕਰਦਾ ਹੈ। ਦਿਖਾਵੇ ਦਾ ਜ਼ਮਾਨਾ ਆ ਗਿਆ ਹੈ। ਅਸਲ ਜ਼ਿੰਦਗੀ ਨਾਲੋਂ ਰੀਲਾਂ ਤੇ ਸਟੋਰੀਆਂ ਜ਼ਿਆਦਾ ਜ਼ਰੂਰੀ ਹੋ ਗਈਆਂ ਹਨ। ਤਕਨੀਕ ਬੁਰੀ ਨਹੀਂ, ਪਰ ਇਸ ਦੀ ਗੁਲਾਮੀ ਬੁਰੀ ਹੈ। ਸਾਨੂੰ ਸੋਚਣਾ ਪਵੇਗਾ ਕਿ ਅਸੀਂ ਤਰੱਕੀ ਕਰ ਰਹੇ ਹਾਂ ਜਾਂ ਤਬਾਹੀ ਵੱਲ ਵਧ ਰਹੇ ਹਾਂ। ਜ਼ਰੂਰੀ ਹੈ ਕਿ ਅਸੀਂ ਫੋਨ ਨੂੰ ਪਾਸੇ ਰੱਖ ਕੇ ਪਰਿਵਾਰ ਨਾਲ ਸਮਾਂ ਬਿਤਾਈਏ, ਕੁਦਰਤ ਨਾਲ ਜੁੜੀਏ ਤੇ ਅਸਲ ਰਿਸ਼ਤਿਆਂ ਦੀ ਕਦਰ ਕਰੀਏ।

-ਗੌਰਵ ਮੁੰਜਾਲ,
ਪੀ.ਸੀ.ਐਸ

ਰੌਚਕ ਹੋਵੇ ਸਕੂਲੀ ਵਿੱਦਿਆ
ਸਾਡੇ ਦੇਸ਼ ਵਿਚ ਬੱਚਿਆਂ ਦੀ ਪੜ੍ਹਾਈ ਸੰਬੰਧੀ ਇਕ ਵੱਡੀ ਸਮੱਸਿਆ ਇਹ ਹੈ ਕਿ ਬੱਚੇ ਸਕੂਲਾਂ ਵਿਚ ਤਾਂ ਜਾਂਦੇ ਹਨ, ਪਰ ਉੱਥੇ ਜਾ ਕੇ ਉਹ ਬਹੁਤਾ ਕੁਝ ਗ੍ਰਹਿਣ ਨਹੀਂ ਕਰ ਪਾਉਂਦੇ। ਅਕਸਰ ਬੱਚੇ ਸਕੂਲ ਜਾਣ ਤੋਂ ਕਤਰਾਉਂਦੇ ਹਨ ਅਤੇ ਬੱਚੇ ਸਕੂਲ ਵਿਚ ਬੋਰ ਫੀਲ ਕਰਦੇ ਹਨ ਜਿਸ ਦਾ ਮੁੱਖ ਕਾਰਨ ਹੈ ਕੇ ਸਕੂਲਾਂ ਵਿਚ ਬੱਚੇ ਅਤੇ ਅਧਿਆਪਕਾਂ ਵਿਚਕਾਰ ਆਪਸੀ ਤਾਲਮੇਲ ਦੀ ਕਮੀ ਹੁੰਦੀ ਹੈ। ਬਹੁ ਗਿਣਤੀ ਸਰਕਾਰੀ ਸਕੂਲਾਂ ਵਿਚ ਪੁਰਾਤਨ ਵਿਧੀਆਂ ਨਾਲ ਹੀ ਪੜ੍ਹਾਇਆ ਜਾਂਦਾ ਹੈ। ਟੀਚਰ ਬਲੈਕ ਬੋਰਡ 'ਤੇ ਲਿਖ ਦਿੰਦੇ ਹਨ ਅਤੇ ਬੱਚੇ ਉਸ ਨੂੰ ਕਾਪੀ ਕਰ ਲੈਂਦੇ ਹਨ। ਇਸੇ ਤਰ੍ਹਾਂ ਹੀ ਪੜ੍ਹਾਈ ਚਲਦੀ ਰਹਿੰਦੀ ਹੈ। ਅਧਿਆਪਕ ਦਾ ਟਾੀਚਾ ਕੁਝ ਕੁ ਬੱਚੇ ਹੁੰਦੇ ਹਨ ਅਧਿਆਪਕ ਉਨ੍ਹਾਂ ਨੂੰ ਕੰਮ ਕਰਾ ਦਿੰਦਾ ਹੈ ਤੇ ਬਾਕੀ ਬੱਚਿਆਂ ਵੱਲ ਉਹ ਬਹੁਤਾ ਧਿਆਨ ਨਹੀਂ ਦਿੰਦੇ। ਬਹੁਤੇ ਅਧਿਆਪਕ ਆਪਣੇ ਪੜ੍ਹਾਉਣ ਦੇ ਤਰੀਕਿਆਂ ਵਿਚ ਫੇਰਬਦਲ ਨਹੀਂ ਕਰਨਾ ਚਾਹੁੰਦੇ। ਅਧਿਆਪਕਾਂ ਲਈ ਟੀਚਰ ਟ੍ਰੇਨਿੰਗ ਬਹੁਤ ਜ਼ਰੂਰੀ ਹਨ, ਕਿਉਂਕਿ ਟੀਚਰ ਨੂੰ ਇਹ ਸਿਖਾਉਣਾ ਬਹੁਤ ਜ਼ਰੂਰੀ ਹੈ ਕਿ ਕਿਵੇਂ ਪੜ੍ਹਾਇਆ ਜਾਣਾ ਚਾਹੀਦਾ ਹੈ। 70 ਫ਼ੀਸਦੀ ਪੜ੍ਹਾਈ ਪ੍ਰੈਕਟੀਕਲ ਅਤੇ 30 ਫ਼ੀਸਦੀ ਥਿਊਰੀ ਹੋਵੇ। ਜੇਕਰ ਅਧਿਆਪਕ ਚੰਗੇ ਸਿੱਖਣ ਵਾਲੇ ਹੋਣਗੇ ਤਾਂ ਹੀ ਬੱਚਿਆਂ ਨੂੰ ਚੰਗੀ ਤਰ੍ਹਾਂ ਸਿਖਾ ਸਕਣਗੇ। ਹੁਣ ਸਮਾਂ ਹੈ ਕਿ ਬੱਚਿਆਂ ਦੀ ਹਾਜ਼ਰੀ ਤੋਂ ਬਾਅਦ ਇਸ ਗੱਲ ਤੇ ਜ਼ੋਰ ਦਿੱਤਾ ਜਾਵੇ ਕਿ ਬੱਚਾ ਵਾਕਿਆ ਹੀ ਸਕੂਲ ਤੋਂ ਕੁਝ ਸਿੱਖ ਕੇ ਮੁੜਿਆ ਹੈ ਜਾ ਹੀ ਸਮਾਂ ਪਾਸ ਕਰਕੇ ਮੁੜ ਆਇਆ ਹੈ।

-ਚਰਨਜੀਤ ਸਿੰਘ ਮੁਕਤਸਰ,

ਲਖਨਊ ਅਗਨੀਕਾਂਡ
ਲਖਨਊ ਅਗਨੀਕਾਂਡ ਵਿਚ 15 ਮਾਸੂਮ ਬੱਚਿਆਂ ਦੀ ਮੌਤ ਇਕ ਦਿਲ ਕੰਬਾਊ ਘਟਨਾ ਹੈ। ਇਸ ਦੇ ਜ਼ਿੰਮੇਵਾਰ ਉਸ ਕੋਚਿੰਗ ਸੈਂਟਰ ਅਤੇ ਇਮਾਰਤ ਦੇ ਮਾਲਕ ਵੀ ਹਨ, ਇਸ ਦੇ ਨਾਲ ਹੀ ਉਹ ਪ੍ਰਸ਼ਾਸ਼ਨਿਕ ਅਧਿਕਾਰੀ ਅਤੇ ਕਰਮਚਾਰੀ ਵੀ ਦੋਸ਼ੀ ਹਨ, ਜਿਨ੍ਹਾਂ ਦੀ ਡਿਊਟੀ ਇਹ ਦੇਖਣਾ ਅਤੇ ਰੋਕਣਾ ਹੈ ਕਿ ਇਲਾਕੇ ਵਿਚ ਕੋਈ ਵੀ ਇਮਾਰਤ ਤਾਂ ਨਿਯਮ ਕਾਨੂੰਨਾਂ ਨੂੰ ਛਿੱਕੇ ਟੰਗ ਕੇ ਨਾ ਬਣ ਸਕੇ। ਜਦੋਂ ਵੀ ਕਿਤੇ ਇਸ ਤਰ੍ਹਾਂ ਦੀ ਦੁਰਘਟਨਾ ਵਾਪਰਦੀ ਹੈ ਅਤੇ ਮਾਸੂਮ ਲੋਕਾਂ ਦੀ ਜਾਨ ਜਾਂਦੀ ਹੈ ਪ੍ਰਸ਼ਾਸਨ ਨੂੰ ਉਦੋਂ ਪਤਾ ਲੱਗਦਾ ਹੈ ਕਿ ਇਮਾਰਤ ਕਾਨੂੰਨ ਦੀਆਂ ਧੱਜੀਆਂ ਉਡਾ ਕੇ ਬਣਾਈ ਗਈ ਹੈ। ਇਕ ਅੰਦਾਜੇ ਅਨੁਸਾਰ ਭਾਰਤ ਦੇ 80 ਫ਼ੀਸਦੀ ਸ਼ਹਿਰੀ ਕੰਮਕਾਜੀ ਇਮਾਰਤਾਂ ਰਿਸ਼ਵਤ ਦੇ ਕੇ,ਗੈਰ ਕਨੂੰਨੀ ਢੰਗ ਨਾਲ ਵੱਖ ਵੱਖ ਵਿਭਾਗਾਂ ਤੋਂ ਜ਼ਰੂਰੀ ਐਨ.ਓ.ਸੀ. ਪ੍ਰਾਪਤ ਕੀਤੇ ਬਗੈਰ ਬਣਾਈਆਂ ਜਾਂਦੀਆਂ ਹਨ। ਇਸ ਕਰਕੇ ਉਨ੍ਹਾਂ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਖ਼ਿਲਾਫ਼ ਵੀ ਹੱਤਿਆ ਦਾ ਮੁਕੱਦਮਾ ਦਰਜ਼ ਹੋਣਾ ਚਾਹੀਦਾ ਹੈ।

-ਡਾ. ਸੁਨੀਲ ਅਹੀਰ,
ਸਾਬਕਾ ਐਸ.ਐਮ.ਓ., ਸਿਹਤ ਵਿਭਾਗ ਪੰਜਾਬ।

 

ਸ਼ਹਿਰਾਂ 'ਚ ਭਿਖਾਰੀਆਂ ਦਾ ਕਬਜ਼ਾ
ਅੱਜ ਅਸੀਂ ਇਹ ਗੱਲ ਕਹਿਣ ਲਈ ਮਜਬੂਰ ਹੋ ਜਾਂਦੇ ਹਾਂ ਕਿ ਪੰਜਾਬ ਦੇ ਲਗਭਗ ਸਾਰੇ ਸ਼ਹਿਰਾਂ 'ਤੇ ਭਿਖਾਰੀਆਂ ਦਾ ਕਬਜਾ ਹੈ, ਹਰ ਚੌਕ ਵਿਚ ਇਹ ਭਿਖਾਰੀ ਤੁਹਾਨੂੰ ਆਮ ਵੇਖਣ ਨੂੰ ਮਿਲ ਜਾਣਗੇ, ਲਾਲ ਬੱਤੀ ਹੋਣ ਜਦੋਂ ਗੱਡੀਆਂ ਰੁਕਦੀਆਂ ਹਨ ਤਾਂ ਸਭ ਤੋ ਪਹਿਲਾਂ ਭਿਖਾਰੀਆਂ ਦੀ ਲਾਈਨ ਤੁਹਾਡੇ ਕੋਲ ਆ ਜਾਂਦੀ ਹੈ। ਇਹ ਭਿਖਾਰੀ ਚੌਕਾਂ ਵਿਚ ਆਪਣੀਆਂ ਡਿਊਟੀਆਂ ਵਾਂਗ ਕੰਮ ਕਰਦੇ ਹਨ। ਇਹ ਦੋ-ਤਿੰਨ ਪਾਸੇ ਖੜ੍ਹੇ ਰਹਿੰਦੇ ਹਨ ਅਤੇ ਜਿਧਰ ਲਾਲ ਬੱਤੀ ਹੋ ਜਾਵੇ ਇਹ ਮੰਗਣ ਲਈ ਖੜ੍ਹ ਜਾਂਦੇ ਹਨ। ਇਨ੍ਹਾਂ ਵਿਚ ਬਹੁਤਿਆਂ ਦੇ ਨਾਲ ਤਾਂ ਬੱਚੇ ਵੀ ਆਮ ਭੀਖ ਮੰਗਦੇ ਦੇਖੇ ਜਾ ਸਕਦੇ ਹਨ, ਜੋ ਕਿਸੇ ਵੇਲੇ ਵੀ ਦੁਰਘਟਨਾ ਦਾ ਕਾਰਨ ਬਣ ਸਕਦੇ ਹਨ। ਮਜ਼ੇ ਵਾਲੀ ਗੱਲ ਇਹ ਹੈ ਕਿ ਇਨ੍ਹਾਂ ਸਾਰੇ ਚੌਕਾਂ ਵਿਚ ਪੁਲਿਸ ਮੁਲਾਜ਼ਮ ਵੀ ਖੜ੍ਹ ਹੁੰਦੇ ਹਨ ਪਰ ਆਪਣੀ ਜ਼ਿੰਮੇਵਾਰੀ ਕੋਈ ਨਹੀਂ ਸਮਝਦਾ। ਇਹ ਭਿਖਾਰੀ ਨਾ ਸਿਰਫ਼ ਚੌਕਾਂ ਵਿਚ, ਬਲਕਿ ਕਿਸੇ ਮਿਠਾਈ ਦੀ ਦੁਕਾਨ ਅੱਗੇ ਜਾਂ ਖਾਣ-ਪੀਣ ਵਾਲੀਆਂ ਰੇਹੜੀਆਂ 'ਤੇ ਵੀ ਆਮ ਦੇਖੇ ਜਾਂਦੇ ਹਨ। ਪਹਿਲਾਂ ਪੰਜਾਬ ਸਰਕਾਰ ਵਲੋਂ ਇਕ ਅਭਿਆਨ ਚਲਾਇਆ ਗਿਆ ਸੀ ਜਿਸ ਦੌਰਾਨ ਸ਼ਹਿਰ ਦੇ ਚੌਕਾਂ ਵਿਚ ਜਾਂ ਟ੍ਰੈਫਿਕ ਲਾਈਟਾਂ 'ਤੇ ਖੜੇ ਭਿਖਾਰੀਆਂ ਦੀ ਜਾਂਚ ਕਰ ਕੇ ਉਨ੍ਹਾਂ ਕੋਲੋਂ ਕਈ ਨਾਬਾਲਿਗ ਛੁੜਾਏ ਗਏ ਸਨ।

-ਅਸ਼ੀਸ਼ ਸ਼ਰਮਾ
ਜਲੰਧਰ।

Ad Position 22
No active advertisement
ਪਿਛਲੀ ਖ਼ਬਰ ਰਤੀਆ ਸਬ-ਡਵੀਜ਼ਨ ਦੇ ਹੜੋਲੀ ਪਿੰਡ ’ਚ ਨਾਗਪੁਰ ਬਲਾਕ ਕਾਂਗਰਸ ਕਮੇਟੀ ਦਫ਼ਤਰ ਦਾ ਉਦਘਾਟਨ ਅਗਲੀ ਖ਼ਬਰ ਸੰਸਦ ਵਿਚ ਫਿਰ ਮੁੱਦਾ ਬਣੇਗਾ 'ਆਪ੍ਰੇਸ਼ਨ ਸੰਧੂਰ'
Ad Position 24
No active advertisement