ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-06-2026

26-06-26

Ad Position 21
No active advertisement
ਅਜੀਤ ਡੈਸਕ 26-06-2026

 ਪੰਜਾਬੀਆਂ ਨਾਲ ਬਦਸਲੂਕੀ ਕਿਉਂ?

ਪਿਛਲੇ ਕੁਝ ਸਮੇਂ ਤੋ ਹਿਮਾਚਲ ਵਿਚ ਘੁੰਮਣ ਗਏ ਪੰਜਾਬੀਆਂ ਨਾਲ ਹਿਮਾਚਲ ਦੇ ਕੁਝ ਗੁੰਡਾ ਅਤੇ ਸ਼ਰਾਰਤੀ ਕਿਸਮ ਦੇ ਲੋਕਾਂ ਵਲੋਂ ਬਹੁਤ ਜ਼ਿਆਦਾ ਨਿੰਦਣਯੋਗ ਵਰਤਾਓ ਕੀਤਾ ਜਾ ਰਿਹਾ ਹੈ। ਇਹ ਹਿਮਾਚਲੀ ਗੁੰਡੇ ਅਤੇ ਸ਼ਰਾਰਤੀ ਅਨਸਰ ਸਿਰਫ ਪੰਜਾਬੀਆਂ ਅਤੇ ਸਰਦਾਰਾਂ ਨੂੰ ਹੀ ਜਾਣਬੁੱਝ ਕੇ ਨਿਸ਼ਾਨਾਂ ਬਣਾ ਰਹੇ ਹਨ। ਪਰਿਵਾਰਾਂ ਨਾਲ ਘੁੰਮਣ ਗਏ ਲੋਕਾਂ ਦੇ ਪਰਿਵਾਰਾਂ ਅਤੇ ਬੱਚਿਆਂ ਨੂੰ ਵੀ ਇਹ ਗੁੰਡੇ ਗਲਤ ਬੋਲਦੇ ਹਨ। ਉਨ੍ਹਾਂ ਨਾਲ ਕੁੱਟਮਾਰ ਹੱਥੋ-ਪਾਈ ਕਰਦੇ ਹਨ। ਜਦੋਂ ਕਿ ਪੰਜਾਬੀ ਲੋਕ ਹਮੇਸ਼ਾ ਹੀ ਸਰਬੱਤ ਦਾ ਭਲਾ ਮੰਗਦੇ ਹਨ। ਕਿਸੇ ਨਾਲ ਵੀ ਨਫ਼ਰਤ ਜਾਂ ਵਿਤਕਰਾ ਨਹੀਂ ਕਰਦੇ। ਹਿਮਾਚਲ ਦੇ ਗੁੰਡਾ ਅਨਸਰਾਂ ਦੀ ਇਹ ਬਹੁਤ ਹੀ ਮਾੜੀ, ਨਿੰਦਣਯੋਗ ਅਤੇ ਘਟੀਆ ਹਰਕਤ ਹੈ। ਸਾਡੀ ਹਿਮਾਚਲ ਦੀ ਸਰਕਾਰ ਨੂੰ ਬੇਨਤੀ ਹੈ ਕਿ ਉਹ ਹਿਮਾਚਲ ਵਿਚ ਘੁੰਮਣ ਆਏ ਪੰਜਾਬੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਵੇ! ਅਜਿਹੀਆਂ ਘਟੀਆ ਹਰਕਤਾਂ ਕਰਨ ਵਾਲੇ ਗੁੰਡਾ ਅਨਸਰਾਂ ਦੇ ਖ਼ਿਲਾਫ਼ ਸਖ਼ਤ ਤੋ ਸਖ਼ਤ ਕਾਰਵਾਈ ਕਰੇ। ਸਾਡੀ ਪੰਜਾਬ ਸਰਕਾਰ ਨੂੰ ਵੀ ਬੇਨਤੀ ਹੈ ਕਿ ਉਹ ਵੀ ਪੰਜਾਬੀਆਂ ਨਾਲ ਹਿਮਾਚਲ ਵਿਚ ਗੁੰਡਾ ਅਨਸਰਾਂ ਵਲੋਂ ਕੀਤੀ ਜਾਂਦੀ ਕੁੱਟਮਾਰ ਅਤੇ ਬਦਸਲੂਕੀ ਦਾ ਗੰਭੀਰ ਨੋਟਿਸ ਲੈਣ। ਅਜਿਹੀਆਂ ਘਟਨਾਵਾਂ ਨਾਲ ਸਾਡਾ ਭਾਈਚਾਰਾ ਵੀ ਖ਼ਰਾਬ ਹੁੰਦਾ ਹੈ।

-ਗੁਰਤੇਜ ਸਿੰਘ ਖੁਡਾਲ,
ਭਾਗੂ ਰੋਡ, ਬਠਿੰਡਾ!

ਕੀਟਨਾਸ਼ਕਾਂ ਕਾਰਨ ਮਰ ਰਹੇ ਮਿੱਤਰ ਪੰਛੀ

ਕੀਟਨਾਸ਼ਕਾਂ ਦੇ ਅੰਧਾ ਧੁੰਦ ਵਰਤੋਂ ਦੇ ਨਾਲ ਖੇਤਾਂ ਵਿਚ ਕਿਸਾਨਾਂ ਦੇ ਮਿੱਤਰ ਪੰਛੀਆਂ ਦੀ ਸੰਖਿਆ ਘੱਟ ਕੇ ਅੱਧੇ ਨਾਲੋਂ ਵੀ ਘੱਟ ਰਹਿ ਗਈ ਹੈ। ਪੰਛੀਆਂ ਦੀ ਘੱਟ ਹੋ ਰਹੀ ਸੰਖਿਆ ਦੇ ਕਾਰਨ ਪਤਾ ਕਰਨ ਲਈ 1983 ਤੋਂ ਭਾਰਤੀ ਕ੍ਰਿਸ਼ੀ ਵਿਗਿਆਨ ਖੋਜ਼ ਕੇਂਦਰ (ਆਈ.ਸੀ.ਏ.ਆਰ) ਨੇ ਛੇ ਰਾਜ ਪੰਜਾਬ, ਹਿਮਾਚਲ, ਰਾਜਸਥਾਨ,, ਗੁਜਰਾਤ, ਕੇਰਲ ਤੇ ਆਂਧਰਾ ਪ੍ਰਦੇਸ਼ ਵਿਚ ਆਲ ਇੰਡੀਆ ਨੈਟਵਰਕ ਪ੍ਰੋਜੈਕਟ ਆਨਥੋਨਾਲੋਜੀ ਪ੍ਰੋਗਰਾਮ ਚਲਾਇਆ ਜਾ ਰਿਹਾ ਹੈ। ਇਸ ਦੇ ਨਤੀਜੇ ਦੱਸਦੇ ਹਨ ਕਿ ਕਿਸਾਨਾਂ ਦੇ ਮਿੱਤਰ ਪੰਛੀਆਂ ਦੀ ਘਾਟ ਹੋਣ ਦਾ ਮੁੱਖ ਕਾਰਨ ਕੀਟਨਾਸ਼ਕਾਂ ਦਾ ਜ਼ਿਆਦਾ ਪ੍ਰਯੋਗ ਹੈ। ਅਸੀਂ ਕੀਟਨਾਸ਼ਕ ਨੂੰ ਦੱਸੇ ਮੁਤਾਬਕ ਨਹੀਂ ਵਰਤਦੇ ਅਤੇ ਲੋੜ ਤੋਂ ਵੱਧ ਵਰਤ ਰਹੇ ਹਾਂ। ਇਸ ਦੇ ਕਾਰਨ ਸਾਡੇ ਮਿੱਤਰ ਪੰਛੀਆਂ ਦੀ ਗਿਣਤੀ ਤੇਜ਼ੀ ਨਾਲ ਘਟ ਰਹੀ ਹੈ। ਉਸ ਦੇ ਵਿਚ ਮੈਨਾ, ਬਗਲਾ, ਬੈਕ ਮੈਨਾ, ਕਾਂ, ਵੈਕਟੈਲਜ਼, ਗੁਟਾਰ, ਚੱਕੀਰਾਹਾ, ਸੁਨਹਿਰਾ ਊੱਲੁ, ਜੰਗਲੀ ਕੁੱਕੜ ਆਦਿ ਸ਼ਾਮਿਲ ਹਨ। ਇਹ ਪੰਛੀ ਫਸਲਾਂ ਨੂੰ ਨੁਕਸਾਨ ਪਹੁੰਚਾਉਣ ਵਾਲੇ 20 ਤੋਂ 50% ਕੀੜੇ ਮਕੌੜਿਆਂ ਨੂੰ ਖਾਂਦੇ ਹਨ। ਸੁਨਹਿਰੇ ਉੱਲੂ ਦੀ ਮੁੱਖ ਖੁਰਾਕ ਚੂਹੇ ਹਨ। ਮੈਨਾ ਦੀ ਖੁਰਾਕ ਵੀ ਕੀੜੇ ਮਕੌੜੇ ਹਨ। ਚੱਕੀ ਰਾਹਾ ਸੁੰਡੀਆਂ ਖਾਂਦਾ ਹੈ, ਅਤੇ ਇਹ ਪੰਛੀ ਫਸਲਾਂ ਦੇ ਦੁਸ਼ਮਣ ਹਿਪਨੋਪਟੇਰਾ, ਐਇਸੋਪਟੇਰਾ ਅਤੇ ਸੀਲੋਪਟੇਰਾ ਕਿਸਮ ਦੇ ਕੀੜਿਆਂ ਮਕੌੜਿਆਂ ਨੂੰ ਖਾਂਦੇ ਹਨ। ਕਈ ਪੰਛੀ ਕਪਾਹ ਦੀ ਫਸਲ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਦੇਣ ਵਾਲੀ ਕਪਾਹ ਦੀ ਗੁਲਾਬੀ ਸੁੰਡੀ ਨੂੰ ਵੀ ਇਹ ਪੰਛੀ ਪੂਰੀ ਤਰ੍ਹਾਂ ਖਾ ਜਾਂਦੇ ਹਨ। ਅਧਿਐਨ ਦੇ ਮੁਤਾਬਕ ਕੀਟਨਾਸ਼ਕਾਂ ਦੇ ਕਾਰਨ ਕਾਫੀ ਸਾਲਾਂ ਤੋਂ ਗਿਰਜਾਂ ਪੰਜਾਬ ਵਿਚੋਂ ਪੂਰੀ ਤਰ੍ਹਾ ਖ਼ਤਮ ਹੋ ਚੁੱਕੀਆਂ ਹਨ।

-ਡਾ. ਨਰਿੰਦਰ ਭੱਪਰ ਝਬੇਲਵਾਲੀ
ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ।

ਸਰੀਰਕ ਸਿਹਤ ਦਾ ਖ਼ਜ਼ਾਨਾ

ਅੱਜ ਦੇ ਜ਼ਮਾਨੇ ਵਿਚ ਸਿਹਤ ਠੀਕ ਰਹਿਣੀ ਬਹੁਤ ਜ਼ਰੂਰੀ ਹੈ। ਜੇ ਅਸੀਂ ਤੰਦਰੁਸਤ ਹਾਂ ਤਾਂ ਸੰਸਾਰ ਵੀ ਸਾਨੂੰ ਸੋਹਣਾ ਲੱਗਦਾ ਹੈ। ਨਹੀਂ ਤਾਂ ਆਪਣੇ ਹੀ ਘਰ ਦੇ ਮੈਂਬਰਾਂ ਤੋਂ ਖਿੱਝ ਆਉਣੀ ਸ਼ੁਰੂ ਹੋ ਜਾਂਦੀ ਹੈ। ਅਸੀਂ ਤੰਦਰੁਸਤ ਨਹੀਂ, ਤਾਂ ਪਾਰਕ ਜਾਂ ਖਿਲੀ ਹੋਈ ਕੁਦਰਤ ਦੀ ਗੋਦ ਵਿਚ ਬੈਠ ਜਾਈਏ, ਜਿਹੜੇ ਮਰਜ਼ੀ ਪੰਜ ਤਾਰਾ ਹੋਟਲ ਵਿਚ ਬੈਠ ਕੇ ਖਾਣਾ ਖਾ ਲਈਏ। ਪਰ ਉਸ ਜ਼ਿੰਦਗੀ ਨੂੰ ਅਸੀਂ ਕੱਟਦੇ ਹਾਂ, ਆਨੰਦ ਨਾਲ ਨਹੀਂ ਗੁਜ਼ਾਰਦੇ। ਖਾਣ-ਪੀਣ, ਪਹਿਨਣ ਨੂੰ ਬਿਲਕੁਲ ਵੀ ਦਿਲ ਨਹੀਂ ਕਰਦਾ। ਸਿਹਤ ਠੀਕ ਨਹੀਂ ਤਾਂ ਕੁਝ ਵੀ ਚੰਗਾ ਨਹੀਂ ਲੱਗਦਾ। ਘਰ ਵਿਚ ਕਲੇਸ਼ ਵਰਗਾ ਮਾਹੌਲ ਹੁੰਦਾ ਹੈ। ਘਰ ਦੇ ਹੀ ਮੈਂਬਰ ਇੱਕ-ਦੂਜੇ ਨੂੰ ਵੱਢ-ਵੱਢ ਖਾਣ ਨੂੰ ਪੈਂਦੇ ਹਨ। ਖਾਣ-ਪੀਣ ਦੀ ਤਾਂ ਗੱਲ ਹੀ ਛੱਡ ਦੇਵੋ। ਚੰਗੀ ਸਿਹਤ ਲਈ ਸੈਰ, ਤੇ ਕਸਰਤ ਕਰੋ। ਹੋ ਸਕੇ ਤਾਂ ਸਾਈਕਲ ਵੀ ਚਲਾਓ। ਜੰਕ ਫੂਡ ਤੋਂ ਪਰਹੇਜ਼ ਕਰੋ। ਹਮੇਸ਼ਾ ਭੁੱਖ ਰੱਖ ਕੇ ਖਾਓ। ਪੇਟ ਨੂੰ ਕੂੜਾਦਾਨ ਨਾ ਬਣਾਓ। ਚੰਗੀ ਸਿਹਤ ਲਈ ਵਧੀਆ ਪੋਸ਼ਟਿਕ ਭੋਜਨ ਖਾਓ। ਜੇ ਅਸੀਂ ਵਧੀਆ ਪੋਸ਼ਟਿਕ ਭੋਜਨ ਖਾਵਾਂਗੇ, ਵਧੀਆ ਸੋਚ ਰੱਖਾਂਗੇ, ਵਧੀਆ ਪਹਿਰਾਵਾ ਪਵਾਂਗੇ, ਤਾਂ ਜ਼ਿੰਦਗੀ ਦੇ ਹਰ ਪਲ ਦਾ ਆਨੰਦ ਮਾਣਾਂਗੇ।

-ਸੰਜੀਵ ਸਿੰਘ ਸੈਣੀ,
ਮੁਹਾਲੀ

Ad Position 22
No active advertisement
ਪਿਛਲੀ ਖ਼ਬਰ ਸਿਹਤ ਲਈ ਸਫ਼ਾਈ ਜ਼ਰੂਰੀ ਅਗਲੀ ਖ਼ਬਰ ਬੈਂਕ ਘੁਟਾਲੇ 'ਚ ਅਧਿਕਾਰੀਆਂ ਦੀ ਗ੍ਰਿਫ਼ਤਾਰੀ ਨਾਲ ਅਫ਼ਸਰਸ਼ਾਹੀ 'ਚ ਫੈਲੀ ਦਹਿਸ਼ਤ
Ad Position 24
No active advertisement