ਸਿਰਸਾ, 24 ਜਨਵਰੀ (ਭੁਪਿੰਦਰ ਪੰਨੀਵਾਲੀਆ)-'ਸਾਹਿਤਕ ਤੇ ਸਮਾਜਕ ਸਰੋਕਾਰਾਂ ਨੂੰ ਸਮਰਪਿਤ ਸੁਰਜੀਤ ਸਿੰਘ ਰੈਣੂ ਦਾ ਬੇਵਕਤੀ ਤੇ ਅਚਾਨਕ ਸਦੀਵੀ ਵਿਛੋੜਾ ਦਿਲ ਵਲੂੰਧਰ ਦੇਣ ਵਾਲੀ ਅਜਿਹੀ ਦੁਖਦਾਈ ਘਟਨਾ ਹੈ ਜਿਸ ਤੋਂ ਉਭਰ ਸਕਣਾ ਨਾਮੁਮਕਿਨ ਹੈ | ਇਹ ਵਿਚਾਰ ਸਰਬ ਭਾਰਤੀ ਪ੍ਰਗਤੀਸ਼ੀਲ ਲੇਖਕ ਸੰਘ (ਪ੍ਰਲੇਸ) ਦੇ ਕੌਮੀ ਪ੍ਰਧਾਨਗੀ ਮੰਡਲ ਦੇ ਮੈਂਬਰ ਕਾਮਰੇਡ ਸੁਵਰਨ ਸਿੰਘ ਵਿਰਕ ਨੇ ਸੀ ਯੁਵਕ ਸਾਹਿਤ ਸਦਨ ਵਿਖੇ ਸੁਰਜੀਤ ਸਿੰਘ ਰੈਣੂ ਦੀ ਯਾਦ ਵਿਚ ਕਰਵਾਏ ਸ਼ਰਧਾਂਜਲੀ ਸਮਾਗਮ ਵਿਚ ਉਨ੍ਹਾਂ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਪ੍ਰਗਟ ਕੀਤੇ | ਜ਼ਿਕਰਯੋਗ ਹੈ ਕਿ ਪ੍ਰਸਿੱਧ ਪੰਜਾਬੀ ਕਵੀ ਮਰਹੂਮ ਹਰਿਭਜਨ ਸਿੰਘ ਰੈਣੂ ਦੇ ਛੋਟੇ ਸਪੁੱਤਰ ਤੇ ਸਿਰਸਾ ਦੇ ਸਾਹਿਤਕ-ਸਮਾਜਕ ਖ਼ੇਤਰਾਂ ਵਿਚ ਨਿਰੰਤਰ ਸਰਗਰਮ ਸੁਰਜੀਤ ਸਿੰਘ ਰੈਣੂ ਦਾ 14 ਜਨਵਰੀ ਨੂੰ ਦਿਲ ਦਾ ਦੌਰਾ ਪੈਣ ਕਾਰਨ ਅਚਾਨਕ ਦਿਹਾਂਤ ਹੋ ਗਿਆ ਸੀ | ਇਸ ਮੌਕੇ ਚੰਡੀਗੜ੍ਹ ਬਾਰ ਕੌਂਸਲ ਦੇ ਸਾਬਕਾ ਚੇਅਰਮੈਨ ਗੁਰਿੰਦਰਪਾਲ ਸਿੰਘ ਐਡਵੋਕੇਟ, ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਰਮੇਸ਼ ਮਹਿਤਾ, ਪ੍ਰੋ. ਸੱਤਿਆ ਪਾਲ ਸਹਿਗਲ, ਸਰਦਾਰਾ ਸਿੰਘ ਚੀਮਾ, ਗੁਰਦੀਪ ਸਿੰਘ ਇਮਰੋਜ਼, ਪ੍ਰੋ. ਹਰਜਿੰਦਰ ਸਿੰਘ, ਸੰਜੀਵ ਸ਼ਾਦ, ਕਾਮਰੇਡ ਹਰਦੇਵ ਸਿੰਘ ਸੰਧੂ, ਡਾ. ਸੁਖਦੇਵ ਸਿੰਘ ਜੰਮੂ, ਰਾਜ ਵਰਮਾ, ਡਾ. ਬੂਟਾ ਸਿੰਘ ਵਿਰਕ, ਪ੍ਰੋ. ਹਰਭਗਵਾਨ ਚਾਵਲਾ, ਪਰਮਾਨੰਦ ਸ਼ਾਸਤਰੀ, ਡਾ. ਹਰਵਿੰਦਰ ਸਿੰਘ ਸਿਰਸਾ, ਰਮੇਸ਼ ਸ਼ਾਸਤਰੀ, ਡਾ. ਗੁਰਪ੍ਰੀਤ ਸਿੰਘ ਸਿੰਧਰਾ, ਡਾ. ਸ਼ੇਰ ਚੰਦ, ਭੁਪਿੰਦਰ ਪੰਨੀਵਾਲੀਆ, ਕਰਨੈਲ ਸਿੰਘ ਅਸਪਾਲ, ਵਿਸ਼ਾਲ ਵਤਸ, ਵੀਰ ਸਿੰਘ, ਸੁਰਜੀਤ ਸਿੰਘ ਸਿਰੜੀ, ਡਾ. ਮੰਗਾ ਰਾਮ, ਮਨਪ੍ਰੀਤ ਸਿੰਘ ਅਤੇ ਨਵਨੀਤ ਸਿੰਘ ਰੈਣੂ ਨੇ ਸੁਰਜੀਤ ਸਿੰਘ ਰੈਣੂ ਨੂੰ ਯਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਯਾਦ ਸਦੀਵੀ ਬਣੀ ਰਹੇਗੀ | ਸਰਬ ਭਾਰਤੀ ਪ੍ਰਗਤੀਸ਼ੀਲ ਲੇਖਕ ਸੰਘ (ਪ੍ਰਲੇਸ) ਦੀ ਕੌਮੀ ਕਾਰਜਕਾਰਨੀ, ਪ੍ਰਲੇਸ ਪੰਜਾਬ, ਹਰਿਆਣਾ ਤੇ ਜ਼ਿਲ੍ਹਾ ਸਿਰਸਾ ਇਕਾਈਆਂ, ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ, ਸਾਹਿਤ ਚਿੰਤਨ ਚੰਡੀਗੜ੍ਹ, ਗੁਰੂ ਕਾਸ਼ੀ ਸਾਹਿਤ ਅਕਾਦਮੀ ਸ੍ਰੀ ਦਮਦਮਾ ਸਾਹਿਬ, ਪੰਜਾਬੀ ਲੇਖਕ ਸਭਾ ਸਿਰਸਾ, ਸੰਵਾਦ ਸਿਰਸਾ, ਪੰਜਾਬੀ ਸਤਿਕਾਰ ਸਭਾ ਸਿਰਸਾ, ਲੋਕ ਚੇਤਨਾ ਕਲਾ ਅਤੇ ਸਾਹਿਤ ਮੰਚ ਸਿਰਸਾ, ਪੰਜਾਬੀ ਸਾਹਿਤ ਸਭਾ ਸਿਰਸਾ, ਨਾਮਧਾਰੀ ਸਾਹਿਤ ਸਭਾ ਸ਼ਰੀ ਜੀਵਨ ਨਗਰ, ਪੰਜਾਬੀ ਸਾਹਿਤ ਸਭਾ ਅੰਮਿ੍ਤਸਰ ਕਲਾਂ, ਭਾਰਤੀ ਕਮਿਊਨਿਸਟ ਪਾਰਟੀ (ਸੀ. ਪੀ. ਆਈ.) ਕੌਮੀ ਕੌਂਸਲ, ਹਰਿਆਣਾ ਰਾਜ ਅਤੇ ਜ਼ਿਲ੍ਹਾ ਸਿਰਸਾ ਕੌਂਸਲ, ਸੀ.ਪੀ.ਆਈ.(ਐਮ) ਜ਼ਿਲ੍ਹਾ ਸਿਰਸਾ, ਕੁਲ ਹਿੰਦ ਕਿਸਾਨ ਸਭਾ ਅਤੇ ਜ਼ਿਲ੍ਹਾ ਸਿਰਸਾ ਇਕਾਈਆਂ, ਸਰਬ ਭਾਰਤ ਨੌਂਜਵਾਨ ਸਭਾ ਦੀਆਂ ਹਰਿਆਣਾ ਰਾਜ ਅਤੇ ਜ਼ਿਲ੍ਹਾ ਸਿਰਸਾ ਇਕਾਈਆਂ, ਹਰਿਆਣਾ ਗਿਆਨ ਵਿਗਿਆਨ ਸੰਮਤੀ, ਜਨਵਾਦੀ ਮਹਿਲਾ ਸੰਮਤੀ, ਭਗਤ ਸਿੰਘ ਸੰਸਥਾਨ ਸਿਰਸਾ, ਆਯੁਰਵੈਦਿਕ ਅਨੁਭਵੀ ਚਿਕਿਤਸਕ ਸੰਸਥਾਨ ਸੰਮਤੀ ਸਿਰਸਾ, ਹਰਿਆਣਾ ਵਿਦਯਾਲਯ ਅਧਿਆਪਕ ਸੰਘ ਸਿਰਸਾ, ਸਰਕਾਰੀ ਨੈਸ਼ਨਲ ਕਾਲਜ ਸਿਰਸਾ, ਭਗਤ ਪਬਲਿਕ ਸਕੂਲ ਸੰਤਨਗਰ ਆਦਿ ਸੰਗਠਨਾਂ, ਸੰਸਥਾਵਾਂ ਤੋਂ ਇਲਾਵਾ ਕਾਮਰੇਡ ਅਮਰਜੀਤ ਕੌਰ, ਡਾ. ਸੁਖਦੇਵ ਸਿੰਘ ਸਿਰਸਾ, ਅਸ਼ਵਨੀ ਬਖ਼ਸ਼ੀ, ਅਤਰਜੀਤ ਕਾਹਣੀਕਾਰ, ਡਾ. ਸੇਵਾ ਸਿੰਘ, ਡਾ. ਰਤਨ ਸਿੰਘ ਢਿੱਲੋਂ, ਜਸਪਾਲ ਮਾਨਖੇੜਾ, ਰਾਮ ਸਰੂਪ ਕਿਸਾਨ, ਨਰਭਿੰਦਰ, ਸੁਦਰਸ਼ਨ ਗਾਸੋ, ਪ੍ਰੋ. ਗੁਰਦੇਵ ਸਿੰਘ ਦੇਵ, ਅਨੁਪਿੰਦਰ ਸਿੰਘ ਅਨੂਪ, ਗੁਰਬਖ਼ਸ਼ ਮੋਂਗਾ, ਸਾਥੀ ਸੁਰਿੰਦਰ ਪਾਲ ਸਿੰਘ, ਜਗਦੇਵ ਫੌਗਾਟ, ਕਿ੍ਸ਼ਨਾ ਫੌਗਾਟ ਆਦਿ ਨੇ ਸ਼ੋਕ ਮਤੇ ਭੇਜ ਕੇ ਸੁਰਜੀਤ ਸਿੰਘ ਰੈਣੂ ਪ੍ਰਤੀ ਸ਼ਰਧਾਂਜਲੀ ਭੇਟ ਕੀਤੀ | ਸ਼ਰਧਾਂਜਲੀ ਸਭਾ 'ਚ ਹਰਿਆਣਾ, ਪੰਜਾਬ, ਚੰਡੀਗੜ੍ਹ, ਰਾਜਸਥਾਨ ਆਦਿ ਖਿੱਤਿਆਂ ਤੋਂ ਪਤਵੰਤੇ ਸੱਜਣਾਂ ਸ਼ਰਧਾ ਦੇ ਫੁੱਲ ਭੇਟ ਕੀਤੇ |