02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਡੀ. ਏ. ਵੀ. ਗਰਲਜ਼ ਕਾਲਜ ਵਿਖੇ ਨਵੀਨਤਾ, ਸਟਾਰਟਅੱਪ ਤੇ ਬਜਟ 'ਤੇ ਦੋ ਦਿਨਾ ਵਰਕਸ਼ਾਪ ਸਮਾਪਤ <br/>

Ad Position 21
No active advertisement
ਡੀ. ਏ. ਵੀ. ਗਰਲਜ਼ ਕਾਲਜ ਵਿਖੇ ਕਰਵਾਇਆ ਵਰਕਸ਼ਾਪ 'ਚ ਭਾਗ ਲੈਂਦੇ ਹੋਏ ਕਾਲਜ ਦੇ ਕਾਰਜਕਾਰੀ ਪਿ੍ੰਸੀਪਲ ਡਾ. ਸੁਰਿੰਦਰ ਕੌਰ ਤੇ ਹੋਰ | ਤਸਵੀਰ : ਨਿਮਰ <br/> 03-02-2026
ਯਮੁਨਾਨਗਰ, 2 ਫਰਵਰੀ (ਗੁਰਦਿਆਲ ਸਿੰਘ ਨਿਮਰ)-ਸਥਾਨਕ ਡੀ. ਏ. ਵੀ. ਗਰਲਜ਼ ਕਾਲਜ ਵਿਖੇ ਅਰਥ ਸ਼ਾਸਤਰ ਵਿਭਾਗ ਤੇ ਸੰਸਥਾ ਦੀ ਇਨੋਵੇਸ਼ਨ ਕੌਂਸਲ ਵਲੋਂ ਸਾਂਝੇ ਤੌਰ 'ਤੇ ਕਰਵਾਏ ਨਵੀਨਤਾ, ਸਟਾਰਟਅੱਪਸ ਤੇ ਬਜਟਿੰਗ 'ਤੇ ਦੋ ਦਿਨਾਂ ਵਰਕਸ਼ਾਪ ਸੋਮਵਾਰ ਨੂੰ ਸਮਾਪਤ ਹੋਈ | ਇਸ ਦੌਰਾਨ 'ਆਪਣੇ ਸੁਪਨਿਆਂ ਦੇ ਬੌਸ ਬਣੋ : ਨਵੀਨਤਾ ਤੋਂ ਲਾਗੂਕਰਨ ਤੱਕ ਦੀ ਯਾਤਰਾ' ਵਿਸ਼ੇ 'ਤੇ ਇਕ ਐਕਸਟੈਂਸ਼ਨ ਲੈਕਚਰ ਵੀ ਕਰਵਾਇਆ | ਪ੍ਰੋਗਰਾਮ ਦੀ ਪ੍ਰਧਾਨਗੀ ਕਾਲਜ ਦੇ ਕਾਰਜਕਾਰੀ ਪਿ੍ੰਸੀਪਲ ਡਾ. ਸੁਰਿੰਦਰ ਕੌਰ ਤੇ ਆਈ. ਆਈ. ਸੀ. ਕਨਵੀਨਰ ਵਿਵੇਕ ਨੇ ਸਾਂਝੇ ਤੌਰ 'ਤੇ ਕੀਤੀ | ਵਰਕਸ਼ਾਪ ਦੌਰਾਨ ਅਰਥ ਸ਼ਾਸਤਰ ਵਿਭਾਗ ਦੇ ਪ੍ਰੋਫੈਸਰਾਂ ਤੇ ਇਨੋਵੇਸ਼ਨ ਅੰਬੈਸਡਰ ਜਸਮੀਤ ਕੌਰ, ਸ਼ੈਲੀ ਚੌਹਾਨ ਅਤੇ ਹਰਸ਼ਿਤਾ ਠਾਕੁਰ ਨੇ ਬੁਲਾਰਿਆਂ ਵਜੋਂ ਆਪਣੇ ਵਿਚਾਰ ਸਾਂਝੇ ਕੀਤੇ, ਜਦਕਿ ਇਨੋਵੇਸ਼ਨ ਅੰਬੈਸਡਰ ਅਨੂ ਸ਼ਰਮਾ ਨੇ ਐਕਸਟੈਂਸ਼ਨ ਲੈਕਚਰ ਦੌਰਾਨ ਵਿਦਿਆਰਥੀਆਂ ਨੂੰ ਮਾਰਗਦਰਸ਼ਨ ਪ੍ਰਦਾਨ ਕੀਤਾ | ਪ੍ਰੋ. ਜਸਮੀਤ ਕੌਰ ਨੇ ਭਾਰਤ ਦੇ ਸਮੁੱਚੇ ਵਿਕਾਸ 'ਚ ਨਵੀਨਤਾ, ਸਟਾਰਟਅੱਪ ਸੱਭਿਆਚਾਰ ਤੇ ਬਜਟ ਦੀ ਭੂਮਿਕਾ ਬਾਰੇ ਵਿਸਥਾਰ ਨਾਲ ਦੱਸਿਆ | ਸ਼ੈਲੀ ਚੌਹਾਨ ਨੇ ਵਿਕਸਿਤ ਭਾਰਤ ਦੇ ਟੀਚੇ ਨੂੰ ਪ੍ਰਾਪਤ ਕਰਨ 'ਚ ਨਵੀਨਤਾ ਅਤੇ ਈਕੋ-ਵਿਕਾਸ ਦੀ ਜ਼ਰੂਰਤ 'ਤੇ ਚਰਚਾ ਕੀਤੀ | ਹਰਸ਼ਿਤਾ ਠਾਕੁਰ ਨੇ ਕਿਹਾ ਕਿ ਵਾਤਾਵਰਨ ਅਨੁਕੂਲ ਵਿਕਾਸ ਦਾ ਉਦੇਸ਼ ਆਰਥਿਕ ਵਿਕਾਸ ਤੱਕ ਸੀਮਤ ਨਹੀਂ ਹੈ, ਮੌਜੂਦਾ ਜ਼ਰੂਰਤਾਂ ਨੂੰ ਪੂਰਾ ਕਰਦੇ ਹੋਏ ਭਵਿੱਖ ਦੀਆਂ ਪੀੜ੍ਹੀਆਂ ਲਈ ਕੁਦਰਤੀ ਸਰੋਤਾਂ ਦੀ ਸੰਭਾਲ ਕਰਨਾ ਵੀ ਉਨਾ ਹੀ ਮਹੱਤਵਪੂਰਨ ਹੈ | ਐਕਸਟੈਂਸ਼ਨ ਲੈਕਚਰ 'ਚ ਇਨੋਵੇਸ਼ਨ ਅੰਬੈਸਡਰ ਅਨੂ ਸ਼ਰਮਾ ਨੇ ਕਿਹਾ ਕਿ ਭਾਰਤ ਸਰਕਾਰ ਸਟਾਰਟਅੱਪਸ ਅਤੇ ਇਨੋਵੇਸ਼ਨ ਦੇ ਖੇਤਰ ਨੂੰ ਸਰਗਰਮੀ ਨਾਲ ਉਤਸ਼ਾਹਿਤ ਕਰ ਰਹੀ ਹੈ | ਉਨ੍ਹਾਂ ਨੇ ਉੱਦਮਤਾ ਦੇ ਵੱਖ-ਵੱਖ ਪਹਿਲੂਆਂ 'ਤੇ ਵਿਸਥਾਰ ਨਾਲ ਚਰਚਾ ਕਰਦਿਆਂ ਵਿਦਿਆਰਥੀਆਂ ਨੂੰ ਆਪਣੇ ਲਈ ਨਵੇਂ ਮੌਕੇ ਪੈਦਾ ਕਰਨ ਅਤੇ ਸਵੈ-ਨਿਰਭਰ ਬਣਨ ਦੀ ਅਪੀਲ ਕੀਤੀ |

Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕ ਗਰਲਜ਼ ਕਾਲਜ ਨੇ ਵੱਖ-ਵੱਖ ਵਿਸ਼ਿਆਂ 'ਤੇ ਓਰੀਐਂਟੇਸ਼ਨ ਪ੍ਰੋਗਰਾਮ ਕਰਵਾਇਆ <br/> ਅਗਲੀ ਖ਼ਬਰ ਗਹਿਰੀ ਧੁੰਦ ਕਾਰਨ ਹਰਿਆਣਾ ਰੋਡਵੇਜ਼ ਦੀ ਬੱਸ ਹਾਦਸਾਗ੍ਰਸਤ, 6 ਫੱਟੜ <br/>
Ad Position 24