03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਟੋਹਾਣਾ ਤੇ ਆਸ ਪਾਸ ਦੇ ਇਲਾਕੇ 'ਚ ਗਹਿਰੀ ਧੁੰਦ ਪੈਣ ਕਾਰਨ ਆਮ ਜਨਜੀਵਨ ਪ੍ਰਭਾਵਿਤ <br/>

Ad Position 21
No active advertisement
ਅਜੀਤ ਡੈਸਕ 03-02-2026
ਟੋਹਾਣਾ/ਜਾਖ਼ਲ, 2 ਫਰਵਰੀ (ਮਨਜੀਤ ਸਿੰਘ)-ਟੋਹਾਣਾ ਸ਼ਹਿਰ ਅੰਦਰ ਤੇ ਇਸ ਦੇ ਆਸ ਪਾਸ ਇਲਾਕੇ 'ਚ ਗਹਿਰੀ ਧੁੰਦ ਪੈਣ ਨਾਲ ਆਮ ਜਨਜੀਵਨ ਬਹੁਤ ਪ੍ਰਭਾਵਿਤ ਹੋ ਰਿਹਾ ਹੈ | ਟੋਹਾਣਾ ਤੋਂ ਬਾਹਰ ਜਾਂਦਿਆਂ ਰਤੀਆ ਰੋਡ 'ਤੇ ਇੰਨੀ ਕੁ ਧੁੰਦ ਪਈ ਕਿ 10-15 ਮੀਟਰ ਦੀ ਦੂਰੀ ਤੱਕ ਕੁਝ ਵੀ ਦਿਖਾਈ ਨਹੀਂ ਸੀ ਦੇ ਰਿਹਾ, ਜਿਸ ਕਾਰਨ ਆਮ ਲੋਕਾਂ ਨੂੰ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ | ਭਾਵੇਂ ਇਕ ਦਿਨ ਪਹਿਲਾਂ ਮੌਸਮ ਨੇ ਕਰਵੱਟ ਬਦਲ ਲਈ ਸੀ ਪਰ ਫਿਰ ਦੁਬਾਰਾ ਬੱਦਲਵਾਈ ਹੋਣ ਤੋਂ ਬਾਅਦ ਹਲਕੀ ਗੜੇਮਾਰੀ ਵੀ ਹੋਈ, ਜਿਸ ਕਾਰਨ ਠੰਢ ਦੁਬਾਰਾ ਵਧ ਗਈ ਜਿਸ ਤੋਂ ਬਾਅਦ ਗਹਿਰੀ ਧੁੰਦ ਦਾ ਅਸਰ ਵੀ ਦੇਖਣ ਨੂੰ ਮਿਲਿਆ ਹੈ | ਅਜਿਹੀ ਠੰਢ ਆਉਂਦੀ ਵੀ ਤੰਗ ਕਰਦੀ ਹੈ ਤੇ ਜਾਂਦੀ ਵੀ ਜਿਸ ਨਾਲ ਵਾਇਰਲ ਬਿਮਾਰੀਆਂ ਦਾ ਪ੍ਰਕੋਪ ਵੀ ਪਣਪਦਾ ਹੈ, ਜਿਸ 'ਚ ਛੋਟੇ ਬੱਚਿਆਂ ਨੂੰ ਜ਼ਿਆਦਾ ਦਿੱਕਤ ਪ੍ਰੇਸ਼ਾਨੀ ਹੁੰਦੀ ਹੈ ਜਦੋਂ ਤਿੰਨ ਤਿੰਨ-ਚਾਰ ਚਾਰ ਦਿਨ ਬੁਖ਼ਾਰ ਨਹੀਂ ਉੱਤਰਦਾ | ਬੇਸ਼ੱਕ ਮੌਸਮ ਵਿਭਾਗ ਨੇ ਇਸ ਸੰਬੰਧੀ ਲੋਕਾਂ ਨੂੰ ਜਾਗਰੂਕ ਵੀ ਕੀਤਾ ਸੀ, ਜਿਸ ਦੌਰਾਨ ਲੋਕਾਂ ਨੇ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਵੀ ਕੀਤੀ | ਭਾਵੇਂ ਇਸ ਸਰਦੀ ਨੂੰ ਕਣਕ ਦੀ ਫ਼ਸਲ ਲਈ ਲਾਭਦਾਇਕ ਮੰਨਿਆ ਜਾ ਰਿਹਾ ਹੈ ਪਰ ਸਿਆਣੇ ਬਜ਼ੁਰਗ ਇਸ ਸਰਦੀ ਤੋਂ ਡਾਢੇ ਪ੍ਰੇਸ਼ਾਨ ਵੀ ਹੋ ਰਹੇ ਹਨ | ਇਸ ਗਹਿਰੀ ਧੁੰਦ ਕਾਰਨ ਟੋਹਾਣਾ ਸ਼ਹਿਰ ਤੇ ਟੋਹਾਣਾ ਦੇ ਬਾਹਰਲੇ ਇਲਾਕੇ 'ਚੋਂ ਸਵੇਰੇ 9, ਸਾਢੇ 9 ਵਜੇ ਤੱਕ ਸਕੂਲਾਂ ਨੂੰ ਜਾਣ ਵਾਲੀਆਂ ਸਕੂਲੀ ਵੈਨਾਂ ਅਤੇ ਹੋਰ ਸਾਧਨਾਂ ਨੂੰ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ |

Ad Position 22
No active advertisement
ਪਿਛਲੀ ਖ਼ਬਰ ਸੰਸਦ ਮੈਂਬਰ ਨਵੀਨ ਜਿੰਦਲ ਦੀ ਅਗਵਾਈ ਹੇਠ, ਕਿਓਡਕ 'ਚ ਮੁਫ਼ਤ ਸਿਹਤ ਕੈਂਪਾਂ ਦਾ ਦੂਜਾ ਪੜਾਅ ਸ਼ੁਰੂ ਹੋਵੇਗਾ-ਰਵਿੰਦਰ ਧੀਮ... ਅਗਲੀ ਖ਼ਬਰ ਅੱਜ ਦੀਆਂ ਵਿਦਿਆਰਥਣਾਂ ਸਮਾਜ ਦੀ ਇਕ ਮਜ਼ਬੂਤ ਨੀਂਹ ਹਨ-ਨਿਕਿਤਾ ਖੱਟਰ <br/>
Ad Position 24