03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਡਾ. ਰਾਮ ਸਿੰਘ ਫਾਊਾਡੇਸ਼ਨ ਅਤੇ ਅਮੀਰ ਖੁਸਰੋ ਫਾਊਾਡੇਸ਼ਨ ਵਲੋਂ ਬੇਸਹਾਰਾ ਅਤੇ ਗਰੀਬਾਂ ਲਈ ਕੰਬਲ ਵੰਡ ਪੋ੍ਰਗਰਾਮ ਦਾ ਆਯੋਜਨ

Ad Position 21
No active advertisement
ਅਜੀਤ ਡੈਸਕ 03-02-2026
ਨਵੀਂ ਦਿੱਲੀ, 2 ਫਰਵਰੀ (ਮਿਸਰਦੀਪ ਭਾਟੀਆ)-ਸਰਕਾਰੀ ਇੰਟਰ ਕਾਲਜ ਏਟਾ ਪੁਰਾਤਨ ਵਿਦਿਆਰਥੀ ਕਮੇਟੀ ਦੀ ਪਹਿਲ 'ਤੇ ਡਾ. ਰਾਮ ਸਿੰਘ ਫਾਊਾਡੇਸ਼ਨ ਅਤੇ ਅਮੀਰ ਖੁਸਰੋ ਫਾਊਾਡੇਸ਼ਨ ਨੇ ਸੰਸਥਾਪਕ ਅਤੇ ਸਰਕਾਰੀ ਇੰਟਰ ਕਾਲਜ ਏਟਾ ਦੇ ਸਾਬਕਾ ਵਿਦਿਆਰਥੀ ਅਜੇ ਚੌਧਰੀ ਆਈ.ਪੀ.ਐਸ. ਸਪੈਸ਼ਲ ਪੁਲਿਸ ਕਮਿਸ਼ਨਰ, ਨਵੀਂ ਦਿੱਲੀ ਦੁਆਰਾ ਜ਼ਿਲ੍ਹਾ ਹੈੱਡਕੁਆਰਟਰ ਵਿਖੇ ਬੇਸਹਾਰਾ ਤੇ ਗਰੀਬ ਔਰਤਾਂ ਅਤੇ ਮਰਦਾਂ ਨੂੰ ਕੰਬਲ ਵੰਡੇ ਗਏ | ਕੰਬਲ ਵੰਡ ਪੋ੍ਰਗਰਾਮ ਵਿਚ ਨੈਸ਼ਨਲ ਬੁਕ ਟਰੱਸਟ, ਇੰਡੀਆ ਦੇ ਸੰਯੁਕਤ ਡਾਇਰੈਕਟਰ ਰਾਕੇਸ਼ ਕੁਮਾਰ ਯਾਦਵ, ਆਸਰਾ ਅਧਿਕਾਰ ਮੁਹਿੰਮ ਦੇ ਨਿਰਦੇਸ਼ਕ ਸੰਜੇ ਕੁਮਾਰ, ਸੰਜੀਵ ਕੁਮਾਰ ਏ.ਆਰ.ਐਸ., ਡਾ. ਸੁਧੀਰ ਗੁਪਤਾ ਪਿ੍ੰਸੀਪਲ ਵਲੋਂ ਮੌਜੂਦ ਔਰਤਾਂ ਅਤੇ ਮਰਦਾਂ ਨੂੰ ਕੰਬਲ ਵੰਡੇ ਗਏ | ਮੁੱਖ ਮਹਿਮਾਨ ਅਜੇ ਚੌਧਰੀ ਵਲੋਂ ਹਾਜ਼ਰ ਔਰਤਾਂ ਨੂੰ ਉਨ੍ਹਾਂ ਦੇ ਆਰਥਿਕ ਅਤੇ ਵਿੱਦਿਅਕ ਉੱਨਤੀ ਲਈ ਅਤੇ ਹੋਰ ਸਮੱਸਿਆਵਾਂ ਦੇ ਹੱਲ ਲਈ ਜਲਦੀ ਹੀ ਸਿਲਾਈ-ਕਢਾਈ ਵਿਚ ਹੁਨਰਮੰਦ ਔਰਤਾਂ ਲਈ ਸਿਲਾਈ ਮਸ਼ੀਨਾਂ ਅਤੇ ਮਰਦ ਜਿਸ ਕੰਮ ਵਿਚ ਹੁਨਰਮੰਦ ਹਨ ਉਸ ਨਾਲ ਸੰਬੰਧਿਤ ਮੁਫ਼ਤ ਸਿਖਲਾਈ ਪ੍ਰਦਾਨ ਕਰਨ ਦਾ ਵਾਅਦਾ ਕੀਤਾ ਤਾਂ ਕਿ ਉਹ ਆਪਣੇ ਜੀਵਨ ਵਿਚ ਆਰਥਿਕ ਤੌਰ 'ਤੇ ਖੁਸ਼ਹਾਲ ਹੋ ਕੇ ਆਪਣੇ ਪਰਿਵਾਰ ਵਿਚ ਵਿੱਦਿਅਕ ਮਾਹੌਲ ਉਪਲੱਬਧ ਕਰਾ ਸਕਣ | 'ਆਸਰਾ ਅਧਿਕਾਰ ਮੁਹਿੰਮ' ਸੰਸਥਾ ਦੇ ਨਿਰਦੇਸ਼ਕ ਸੰਜੇ ਕੁਮਾਰ ਦੁਆਰਾ ਬਰਸਾਤ ਦੇ ਮੌਸਮ ਵਿਚ ਪੋਲੀਥੀਨ, ਛੱਪਰਾਂ ਨਾਲ ਬਣਾਏ ਅਸਥਾਈ ਘਰਾਂ ਦੀਆਂ ਛੱਤਾਂ ਤੋਂ ਪਾਣੀ ਡਿੱਗਣ ਨਾਲ ਸੰਬੰਧਿਤ ਸਮੱਸਿਆਵਾਂ ਨੂੰ ਹੱਲ ਕਰਨ ਲਈ ਵਾਟਰਪਰੂਫ ਟੈਂਟ ਮੁਹੱਈਆ ਕਰਵਾਉਣ ਦਾ ਭਰੋਸਾ ਦਿੱਤਾ | ਨੈਸ਼ਨਲ ਬੁੱਕ ਟਰੱਸਟ ਦੇ ਸੰਯੁਕਤ ਡਾਇਰੈਕਟਰ ਰਾਕੇਸ਼ ਕੁਮਾਰ ਯਾਦਵ ਨੇ ਹਾਜ਼ਰ ਸਾਧਨਹੀਣ ਗਰੀਬਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਉਨ੍ਹਾਂ ਨੂੰ ਜਲਦੀ ਹੱਲ ਕਰਨ ਦਾ ਵਾਅਦਾ ਕੀਤਾ | ਡਾ. ਰਾਮ ਸਿੰਘ ਫਾਊਾਡੇਸ਼ਨ ਅਤੇ ਅਮੀਰ ਖੁਸਰੋ ਫਾਊਾਡੇਸ਼ਨ ਵਲੋਂ ਕੰਬਲ ਪ੍ਰਾਪਤ ਕਰਨ ਵਾਲਿਆਂ ਵਿਚ ਚਮਨ ਦੇਵੀ, ਸੁਰੇਂਦਰ, ਸੂਰਜ ਕਬਾੜੀ ਵਾਲਾ, ਜੂਲੀ, ਜਜ਼ਲ, ਊਸ਼ਾ, ਪੂਨਮ, ਸੀਮਾ, ਪਿੰਕੀ, ਲਕਸ਼ਮੀ, ਮੀਰਾ, ਲਲਿਤਾ, ਰਚਨਾ, ਕਮਲੇਸ਼, ਮਮਤਾ, ਅਰੁਣ, ਜਮੁਨਾ ਦੇਵੀ, ਬਬੀਤਾ, ਰਾਮਵੀਰ, ਇੰਦਰ ਕੁਮਾਰ, ਕਾਲੀਆ, ਆਸ਼ਾ, ਆਜ਼ਮ ਖਾਨ, ਇਰਸ਼ਾਦ ਅਲੀ, ਨਰੇਸ਼ ਚੰਦਰ, ਲੀਲਾਵਤੀ ਸਮੇਤ 100 ਤੋਂ ਵੱਧ ਔਰਤਾਂ ਅਤੇ ਮਰਦਾਂ ਨੂੰ ਕੰਬਲ ਪ੍ਰਦਾਨ ਕੀਤੇ ਗਏ | ਪੋ੍ਰਗਰਾਮ ਦਾ ਸੰਚਾਲਨ ਸੰਜੇ ਸ਼ਰਮਾ ਨੇ ਕੀਤਾ |
Ad Position 22
No active advertisement
ਪਿਛਲੀ ਖ਼ਬਰ ਜਸਟ ਰਾਈਟਸ ਫਾਰ ਚਿਲਡਰਨ ਵਲੋਂ ਕੇਂਦਰੀ ਬਜਟ ਦਾ ਸਵਾਗਤ ਅਗਲੀ ਖ਼ਬਰ 'ਧੁੱਪ ਦੀ ਮਹਿਫ਼ਲ' 'ਚ ਧਰਮ ਸਿੰਘ, ਮਦਨ ਗੋਪਾਲ ਸਿੰਘ, ਅਮੀਆ ਕੁੰਵਰ ਤੇ ਪਰਮਿੰਦਰ ਸਿੰਘ ਸੋਢੀ ਦਾ ਹੋਵੇਗਾ ਸਨਮਾਨ
Ad Position 24