13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਗੁਰੂ ਨਾਨਕ ਖ਼ਾਲਸਾ ਕਾਲਜ ਵਿਖੇ ਹਸਤ ਕਲਾ ਤੇ ਸਲੋਗਨ ਲਿਖਣ ਦਾ ਮੁਕਾਬਲਾ ਕਰਵਾਇਆ <br/>

Ad Position 21
No active advertisement
ਗੁਰੂ ਨਾਨਕ ਖਾਲਸਾ ਕਾਲਜ ਵਿਖੇ ਕਰਵਾਏ ਮੁਕਾਬਲਿਆਂ ਦੌਰਾਨ ਜੇਤੂ ਰਹਿਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ ਵਾਈਸ ਪਿ੍ੰ. ਡਾ. ਪ੍ਰਤਿਮਾ ਸ਼ਰਮਾ ਤੇ ਹੋਰ ਅਧਿਆਪਕ | ਤਸਵੀਰ : ਨਿਮਰ <br/> 24-02-2026
ਯਮੁਨਾਨਗਰ, 23 ਫਰਵਰੀ (ਗੁਰਦਿਆਲ ਸਿੰਘ ਨਿਮਰ)-ਸਥਾਨਕ ਗੁਰੂ ਨਾਨਕ ਖਾਲਸਾ ਕਾਲਜ ਵਿਖੇ ਅੰਗਰੇਜ਼ੀ ਵਿਭਾਗ ਦੇ ਸਹਿਯੋਗ ਨਾਲ ਕਮਿਊਨਿਟੀ ਕਾਲਜ ਨੇ ਹਸਤ ਕਲਾ ਤੇ ਸਲੋਗਨ ਲਿਖਣ ਦਾ ਮੁਕਾਬਲਾ ਕਰਵਾਇਆ ਗਿਆ | ਇਸ ਮੌਕੇ ਕਾਲਜ ਪਿ੍ੰ. ਡਾ. ਅਰਵਿੰਦਰ ਸਿੰਘ ਭੱਲਾ ਨੇ ਮੁਕਾਬਲੇ 'ਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਆਪਣੀ ਰਚਨਾਤਮਕ ਪ੍ਰਤਿਭਾ ਨੂੰ ਅੱਗੇ ਵਧਾਉਣ ਲਈ ਭਵਿੱਖ 'ਚ ਵੀ ਉਤਸ਼ਾਹਿਤ ਕੀਤਾ ਜਾਵੇਗਾ, ਜਦਕਿ ਵਾਈਸ ਪਿ੍ੰ. ਡਾ. ਪ੍ਰਤਿਮਾ ਸ਼ਰਮਾ ਨੇ ਜੇਤੂਆਂ ਅਤੇ ਭਾਗੀਦਾਰਾਂ ਨੂੰ ਵਧਾਈ ਦਿੰਦਿਆਂ ਉਪਲੱਬਧੀਆਂ ਵਾਲੇ ਵਿਦਿਆਰਥੀਆਂ ਨੂੰ ਨਕਦ ਇਨਾਮ ਭੇਟ ਕੀਤੇ | ਇਸ ਮੌਕੇ ਮੁਕਾਬਲੇ ਦੀ ਕੋਆਰਡੀਨੇਟਰ ਡਾ. ਕੈਥਰੀਨ ਮਸੀਹ ਨੇ ਭਾਗੀਦਾਰਾਂ ਦੀ ਪ੍ਰਤਿਭਾ ਦੀ ਸ਼ਲਾਘਾ ਕੀਤੀ, ਜਦਕਿ ਨੋਡਲ ਅਫ਼ਸਰ ਪ੍ਰੋ. ਪੂਜਾ ਰਾਣਾ ਨੇ ਹਰ ਰਚਨਾ 'ਚ ਪ੍ਰਤੀਬਿੰਬਤ ਸਮਰਪਣ, ਟੀਮ ਵਰਕ ਤੇ ਮੌਲਿਕਤਾ ਦੀ ਸ਼ਲਾਘਾ ਪ੍ਰਸੰਸਾ ਕੀਤੀ | ਮੁਕਾਬਲੇ ਦੌਰਾਨ ਜੱਜਾਂ ਦੀ ਭੂਮਿਕਾ ਪ੍ਰੋ. ਸੀਮਾ, ਡਾ. ਜਗਤ, ਪ੍ਰੋ. ਮਨੀਸ਼ਾ ਤੇ ਡਾ. ਰਮਨਦੀਪ ਮਾਹਲ ਦੁਆਰਾ ਨਿਭਾਈ ਗਈ, ਜਿਨ੍ਹਾਂ ਨੇ ਰਚਨਾਤਮਿਕਤਾ, ਮੌਲਿਕਤਾ, ਪੇਸ਼ਕਾਰੀ ਅਤੇ ਸਮੁੱਚੇ ਪ੍ਰਭਾਵ ਦੇ ਆਧਾਰ 'ਤੇ ਐਂਟਰੀਆਂ ਦਾ ਮੁਲਾਂਕਣ ਕੀਤਾ | ਇਸ ਮੌਕੇ ਸਲੋਗਨ ਰਾਈਟਿੰਗ ਮੁਕਾਬਲੇ 'ਚ ਬੀ. ਏ. ਪਹਿਲੇ ਸਾਲ ਦੀ ਗਗਨਦੀਪ ਨੇ ਪਹਿਲਾ, ਬੀ. ਸੀ. ਏ. ਦੂਜੇ ਸਾਲ ਦੀ ਮੁਸਕਾਨ ਸੈਣੀ ਨੇ ਦੂਜਾ ਅਤੇ ਬੀ. ਸੀ. ਏ. ਛੇਵੇਂ ਸਮੈਸਟਰ ਦੀ ਖੁਸ਼ੀ ਨੇ ਤੀਜਾ ਸਥਾਨ ਹਾਸਿਲ ਕੀਤਾ, ਜਦਕਿ ਹੌਸਲਾ ਅਫ਼ਜਾਈ ਇਨਾਮ ਬੀ. ਐਸ. ਸੀ. ਦੂਜੇ ਸਮੈਸਟਰ ਦੀ ਤਾਨੀਆ, ਬੀ. ਏ. ਦੇ ਛੇਵੇਂ ਸਮੈਸਟਰ ਦੀ ਕੁਲਵਿੰਦਰ ਕੌਰ ਅਤੇ ਡਿਪਲੋਮਾ ਇਨ ਬੈਂਕਿੰਗ ਐਂਡ ਫਾਈਨਾਂਸ਼ੀਅਲ ਸਰਵਿਸਿਜ਼ ਦੇ ਹਰਸ਼ ਸ਼ਰਮਾ ਦੇ ਹਿੱਸੇ ਆਇਆ | ਇਸੇ ਤਰ੍ਹਾਂ ਹਸਤ ਕਲਾ (ਸਟੋਨ ਪੇਂਟਿੰਗ) ਮੁਕਾਬਲੇ 'ਚ ਬੀ. ਏ. ਪਹਿਲੇ ਸਾਲ ਦੀ ਗਗਨਦੀਪ ਨੇ ਪਹਿਲਾ, ਬੀ. ਕਾਮ ਪਹਿਲੇ ਸਾਲ ਦੀ ਅਵੀ ਵਰਮਾ ਨੇ ਦੂਜਾ ਤੇ ਬੀ. ਕਾਮ ਤੀਜੇ ਸਾਲ ਦੀ ਚਾਂਦਨੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ, ਜਦਕਿ ਹੌਸਲਾ ਅਫ਼ਜਾਈ ਇਨਾਮ ਬੀ. ਏ. ਪਹਿਲੇ ਸਾਲ ਦੀ ਪਿ੍ਆ, ਡਿਪਲੋਮਾ ਇਨ ਬੈਂਕਿੰਗ ਐਂਡ ਫਾਈਨਾਂਸ਼ੀਅਲ ਸਰਵਿਸਿਜ਼ ਦੀ ਸਿਮਰਪ੍ਰੀਤ ਕੌਰ ਤੇ ਬੀ. ਸੀ. ਏ. 6ਵੇਂ ਸਮੈਸਟਰ ਦੀ ਰੇਣੂਕਾ ਦੇ ਹਿੱਸੇ ਆਇਆ | ਇਸ ਮੌਕੇ ਕਾਲਜ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਣਦੀਪ ਸਿੰਘ ਜੌਹਰ ਨੇ ਆਪਣੇ ਸੰਦੇਸ਼ ਦੌਰਾਨ ਮੁਕਾਬਲੇ ਦੇ ਪ੍ਰਬੰਧਕਾਂ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਵਿਦਿਆਰਥੀਆਂ ਨੂੰ ਭਵਿੱਖ 'ਚ ਵੀ ਅਜਿਹੇ ਮੁਕਾਬਲਿਆਂ 'ਚ ਭਾਗ ਲੈਣ ਸੰਬੰਧੀ ਪ੍ਰੇਰਿਤ ਕੀਤਾ |

Ad Position 22
No active advertisement
ਪਿਛਲੀ ਖ਼ਬਰ ਅਧਿਆਤਮਿਕਤਾ ਸ਼ਾਂਤੀ ਤੇ ਸਾਕਾਰਾਤਮਿਕ ਊਰਜਾ ਲਿਆਉਂਦੀ-ਸੁਭਾਸ਼ ਬਰਾਲਾ <br/> ਅਗਲੀ ਖ਼ਬਰ ਹੁਕਮਰਾਨ ਧਿਰ ਨੂੰ ਵਾਅਦੇ ਯਾਦ ਕਰਾਉਣ ਸੰਬੰਧੀ ਨੰਬਰਦਾਰ ਯੂਨੀਅਨ ਦੀ ਮੀਟਿੰਗ
Ad Position 24