16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਸਰਕਾਰੀ ਸਕੂਲ ਅੱਕਾਂਵਾਲੀ 'ਚ ਚੋਰੀ ਦੇ ਮਾਮਲੇ ਵਿਚ ਟੋਹਾਣਾ ਸਦਰ ਪੁਲਿਸ ਵਲੋਂ ਇੱਕ ਹੋਰ ਮੁਲਜ਼ਮ ਗਿ੍ਫ਼ਤਾਰ

Ad Position 21
repet_subhas-goyals [Copy P29]
ਅਜੀਤ ਡੈਸਕ 06-04-2026

ਟੋਹਾਣਾ, 5 ਅਪ੍ਰੈਲ (ਮਨਜੀਤ ਸਿੰਘ) - ਸੁਪਰਡੈਂਟ ਆਫ਼ ਪੁਲਿਸ, ਸ਼੍ਰੀਮਤੀ ਨਿਕਿਤਾ ਖੱਟਰ, ਆਈ.ਪੀ.ਐਸ ਦੀ ਅਗਵਾਈ ਹੇਠ ਪੁਲਿਸ ਥਾਣਾ ਸਦਰ ਟੋਹਾਣਾ ਨੇ ਸਰਕਾਰੀ ਸਕੂਲ 'ਚ ਚੋਰੀ ਦੇ ਮਾਮਲੇ ਵਿੱਚ ਇੱਕ ਹੋਰ ਮੁਲਜ਼ਮ ਨੂੰ ਗਿ੍ਫ਼ਤਾਰ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ | ਟੋਹਾਣਾ ਸਦਰ ਪੁਲਿਸ ਸਟੇਸ਼ਨ ਦੇ ਇੰਚਾਰਜ ਇੰਸਪੈਕਟਰ ਸ਼ਾਦੀ ਰਾਮ ਨੇ ਦੱਸਿਆ ਕਿ 24 ਦਸੰਬਰ, 2025 ਨੂੰ ਅਨੀਤਾ ਰਾਣੀ, ਮੁੱਖ ਅਧਿਆਪਕਾ, ਸਰਕਾਰੀ ਪ੍ਰਾਇਮਰੀ ਸਕੂਲ, ਅੱਕਾਂਵਾਲੀ ਦੀ ਸ਼ਿਕਾਇਤ ਦੇ ਆਧਾਰ 'ਤੇ ਪੁਲਿਸ ਸਟੇਸ਼ਨ ਸਦਰ ਟੋਹਾਣਾ ਵਿਖੇ ਐਫ.ਆਈ.ਆਰ ਨੰਬਰ 251 , ਧਾਰਾ 305/331(4) ਬੀਐਨਐਸ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਜਾਂਚ ਸ਼ੁਰੂ ਕੀਤੀ ਗਈ ਸੀ | ਜਾਂਚ ਦੌਰਾਨ ਪੁਲਿਸ ਟੀਮ ਨੇ ਪਹਿਲਾਂ ਹੀ ਇੱਕ ਦੋਸ਼ੀ ਨੂੰ ਗਿ੍ਫ਼ਤਾਰ ਕਰ ਲਿਆ ਸੀ ਅਤੇ ਹੁਣ ਮਾਮਲੇ ਦੇ ਦੂਜੇ ਮੁਲਜ਼ਮ ਪਰਦੇਸ਼ੀ ਪੁੱਤਰ ਪਾਲਾ ਵਾਸੀ ਵਾਰਡ ਨੰਬਰ 1, ਰਾਜਨਗਰ ਟੋਹਾਣਾ ਨੂੰ ਵੀ ਗਿ੍ਫ਼ਤਾਰ ਕਰ ਲਿਆ ਗਿਆ ਹੈ | ਦੋਸ਼ੀ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਨਾਬਾਲਗ ਦੇ ਅਗਵਾ ਅਤੇ ਜਬਰ ਜਨਾਹ ਦੇ ਮਾਮਲੇ ਵਿੱਚ ਮੁਲਜ਼ਮ ਉੱਤਰ ਪ੍ਰਦੇਸ਼ ਤੋਂ ਗਿ੍ਫ਼ਤਾਰ ਅਗਲੀ ਖ਼ਬਰ ਪੁਲਿਸ ਸੁਪਰਡੈਂਟ ਫ਼ਤਿਹਾਬਾਦ ਨਿਕਿਤਾ ਖੱਟਰ ਨੇ ਟੋਹਾਣਾ ਦੇ ਪੁਲਿਸ ਥਾਣਿਆਂ ਦੀ ਕੀਤੀ ਜਾਂਚ
Ad Position 24