ਸਿਰਸਾ, 5 ਅਪ੍ਰੈਲ (ਭੁਪਿੰੰਦਰ ਪੰਨੀਵਾਲੀਆ)- ਹਰਿਆਣਾ ਸਰਕਾਰ ਵੱਲੋਂ ਮੰਡੀਆਂ 'ਚ ਕਣਕ ਵੇਚਣ ਲਈ ਲਾਈਆਂ ਬੇਲੋੜੀਆਂ ਸ਼ਰਤਾਂ ਕਾਰਨ ਐਤਕੀਂ ਕਿਸਾਨਾਂ ਨੂੰ ਮੰਡੀਆਂ 'ਚ ਕਣਕ ਵੇਚਣ ਲਈ ਖੱਜਲ ਖੁਆਰ ਹੋਣਾ ਪੈ ਰਿਹਾ ਹੈ | ਕਿਤੇ ਮੰਡੀਆਂ 'ਚ ਗੇਟ ਪਾਸ ਮਿਲਣ 'ਚ ਦੇਰੀ ਹੋ ਰਹੀ ਹੈ ਤਾਂ ਕਿਤੇ ਟਰੈਕਟਰ ਦੀਆਂ ਫੋਟੋ ਤੇ ਕਿਸਾਨ ਦੇ ਬਾਇਓਮੈਟਿਰਕ ਅੰਗੂਠੇ ਨਹੀਂ ਲੱਗ ਰਹੇ | ਭਾਰਤੀ ਕਿਸਾਨ ਏਕਤਾ (ਬੀਕੇਈ) ਦੇ ਸੂਬਾ ਪ੍ਰਧਾਨ ਲਖਵਿੰਦਰ ਸਿੰਘ ਅÏਲਖ ਨੇ ਦੱਸਿਆ ਹੈ ਕਿ ਐਤਕੀਂ ਕਿਸਾਨਾਂ ਨੂੰ ਕਣਕ ਵੇਚਣ ਲਈ ਕਾਫੀ ਸਮੱਸਿਆਵਾਂ ਪੇਸ਼ ਆ ਰਹੀਆਂ ਹਨ | ਉਨ੍ਹਾਂ ਨੇ ਦੱਸਿਆ ਕਿ ਭਾਵੇਂ ਹਰਿਆਣਾ ਸਰਕਾਰ ਨੇ 1 ਅਪਰੈਲ ਤੋਂ ਕਣਕ ਦੀ ਖਰੀਦ ਦਾ ਐਲਾਨ ਕੀਤਾ ਸੀ ਪਰ ਅਜੇ ਤੱਕ ਮੰਡੀਆਂ 'ਚ ਕੋਈ ਪ੍ਰਬੰਧ ਨਹੀਂ ਕੀਤੇ ਗਏ | ਉਨ੍ਹਾਂ ਨੇ ਦੱਸਿਆ ਕਿ ਹਾਲੇ ਤੱਕ ਮੰਡੀਆਂ ਤੇ ਖਰੀਦ ਕੇਂਦਰਾਂ 'ਚ ਬਾਰਦਾਨਾ ਨਹੀਂ ਪਹੁੰਚਿਆ ਹੈ | ਬਣੀ ਅਨਾਜ ਮੰਡੀ ਦਾ ਜਿਕਰ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਦੇ ਟਰੈਕਟਰਾਂ ਦੀਆਂ ਫੋਟੋਆਂ ਖਿੱਚਣ ਤੋਂ ਬਾਅਦ ਗੇਟ ਪਾਸ ਜਾਰੀ ਕੀਤੇ ਗਏ ਪਰ ਬਾਇਓਮੈਟਿ੍ਕ ਸਾਈਟ ਡਾਊਨ ਹੋਣ ਕਾਰਨ ਕਿਸਾਨਾਂ ਦੇ ਅੰਗੂਠੇ ਦੇ ਨਿਸ਼ਾਨ ਨਹੀਂ ਲਏ ਗਏ | ਹਰਿਆਣਾ ਸਰਕਾਰ ਦੇ ਹੁਕਮ ਵਿੱਚ ਕਿਹਾ ਗਿਆ ਹੈ ਕਿ ਅੰਗੂਠੇ ਦੇ ਨਿਸ਼ਾਨ ਤੋਂ ਬਿਨਾਂ ਕਿਸਾਨਾਂ ਤੋਂ ਕਣਕ ਨਹੀਂ ਖਰੀਦੀ ਜਾਵੇਗੀ | ਇਸ ਲਈ ਕਿਸਾਨਾਂ ਨੂੰ ਆਪਣੇ ਅੰਗੂਠੇ ਦੇ ਨਿਸ਼ਾਨ ਦੇਣ ਲਈ ਫਿਰ ਮੰਡੀ ਬੁਲਾਇਆ ਜਾਵੇਗਾ | ਅÏਲਖ ਨੇ ਕਿਹਾ ਕਿ ਅੱਜ ਕਣਕ ਦੀਆਂ ਸਿਰਫ਼ ਚਾਰ ਜਾਂ ਪੰਜ ਟਰਾਲੀਆਂ ਆਈਆਂ ਹਨ ਤੇ ਕਿਸਨਾਂ ਦਾ ਇਹ ਹਾਲ ਹੈ | ਜਦੋਂ ਭਰਵਾਂ ਸੀਜਨ ਹੋਵੇਗਾ ਤਾਂ ਕਿਸਾਨਾਂ ਨੂੰ ਹੋਰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ | ਉਨ੍ਹਾਂ ਨੇ ਕਿਹਾ ਕਿ ਸਰਕਾਰ ਨੂੰ ਸਮੇਂ ਸਿਰ ਕਣਕ ਦੀ ਖਰੀਦ 'ਤੇ ਲਗਾਈਆਂ ਗਈਆਂ ਸ਼ਰਤਾਂ ਨੂੰ ਰੱਦ ਕਰਨਾ ਚਾਹੀਦਾ ਹੈ | ਉਨ੍ਹਾਂ ਨੇ ਚਿਤਾਵਨੀ ਦਿੰਦਿਆ ਕਿਹਾ ਕਿ ਜੇ ਸਰਕਾਰ ਨੇ ਕਣਕ ਵੇਚਣ ਲਈ ਲਾਈਆਂ ਬੇਲੋੜੀਆਂ ਸ਼ਰਤਾਂ ਰੱਦ ਨਾ ਕੀਤੀਆਂ ਸਰਕਾਰ ਨੂੰ ਨਤੀਜੇ ਭੁਗਤਣੇ ਪੈਣਗੇ |
ਮੰਡੀਆਂ 'ਚ ਕਣਕ ਵੇਚਣ ਲਈ ਕਿਸਾਨ ਹੋ ਰਹੇ ਹਨ ਖੱਜਲ ਖੁਆਰ
ਅਜੀਤ ਡੈਸਕ
06-04-2026