16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਜਾਖ਼ਲ ਵਿਚ ਪੱਤਰਕਾਰ ਦੇ ਘਰ ਹੋਈ ਚੋਰੀ ਦਾ ਮਾਮਲਾ ਸੁਲਝਿਆ, ਇਕ ਮੁਲਜ਼ਮ ਗਿ੍ਫ਼ਤਾਰ

Ad Position 21
repet_subhas-goyals [Copy P29]
ਅਜੀਤ ਡੈਸਕ 06-04-2026
ਟੋਹਾਣਾ, 5 ਅਪ੍ਰੈਲ (ਮਨਜੀਤ ਸਿੰਘ) - 1 ਅਪ੍ਰੈਲ 2026 ਦੀ ਰਾਤ ਨੂੰ ਜਾਖ਼ਲ ਦੇ ਪੱਤਰਕਾਰ ਕਿ੍ਸ਼ਨ ਕੁਮਾਰ ਉਰਫ਼ ਗੌਰਵ ਦੇ ਘਰ ਹੋਈ ਚੋਰੀ ਦੀ ਵਾਰਦਾਤ ਦੇ ਮਾਮਲੇ ਵਿੱਚ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਹੋਏ ਇਕ ਮੁਲਜ਼ਮ ਨੂੰ ਗਿ੍ਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਜਾਖ਼ਲ ਦੇ ਮੁਖੀ ਸਬ ਇੰਸਪੈਕਟਰ ਰਜੇਸ਼ ਕੁਮਾਰ ਨੇ ਦੱਸਿਆ ਕਿ ਚੋਰ ਨੂੰ ਫੜਨ ਲਈ ਪੁਲਿਸ ਵੱਲੋਂ ਦੋ ਟੀਮਾਂ ਬਣਾਈਆਂ ਗਈਆਂ ਸਨ | ਇੱਕ ਟੀਮ ਦੀ ਅਗਵਾਈ ਏ.ਐਸ.ਆਈ ਮਨੀਸ਼ ਅਤੇ ਦੂਜੀ ਟੀਮ ਦੀ ਅਗਵਾਈ ਏ.ਐਸ.ਆਈ ਸਰਵਣ ਕੁਮਾਰ ਕਰ ਰਹੇ ਸਨ | ਟੀਮਾਂ ਨੇ ਇਲਾਕੇ ਦੇ ਸੀ.ਸੀ.ਟੀ.ਵੀ ਕੈਮਰੇ ਖੰਗਾਲੇ, ਜਿਨ੍ਹਾਂ ਵਿੱਚ ਇੱਕ ਸ਼ੱਕੀ ਨੌਜਵਾਨ ਦੀ ਪਛਾਣ ਹੋਈ | ਜਾਂਚ ਦੌਰਾਨ ਪੁਲਿਸ ਸੌਰਵ ਕੁਮਾਰ ਵਾਸੀ ਵਾਰਡ ਨੰਬਰ 10, ਜਾਖ਼ਲ ਮੰਡੀ ਤੱਕ ਪਹੁੰਚ ਗਈ ਅਤੇ ਉਸ ਨੂੰ ਗਿ੍ਫ਼ਤਾਰ ਕਰ ਲਿਆ | ਪੁੱਛਗਿੱਛ ਦੌਰਾਨ ਮੁਲਜ਼ਮ ਨੇ ਚੋਰੀ ਦੀ ਵਾਰਦਾਤ ਕਬੂਲ ਕਰ ਲਈ | ਪੁਲਿਸ ਨੇ ਮੁਲਜ਼ਮ ਕੋਲੋਂ ਚੋਰੀ ਕੀਤਾ ਸਮਾਨ ਵੀ ਬਰਾਮਦ ਕਰ ਲਿਆ ਹੈ, ਜਿਸ ਵਿੱਚ ਸੋਨੇ ਦੀ ਵਾਲੀ, ਦੋ ਮੁੰਦਰੀਆਂ, ਕਰੀਬ ਦੋ ਤੋਲੇ ਦਾ ਸੋਨੇ ਦਾ ਸੈੱਟ ਅਤੇ ਕੁਝ ਚਾਂਦੀ ਦੇ ਗਹਿਣੇ ਅਤੇ ਨਗਦੀ ਸ਼ਾਮਲ ਹਨ | ਪੁਲਿਸ ਮੁਤਾਬਕ ਇਹ ਮੁਲਜ਼ਮ ਪਹਿਲਾਂ ਵੀ ਸਾਲ 2025 ਵਿੱਚ ਇੱਕ ਸਰਕਾਰੀ ਸਕੂਲ ਵਿੱਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਚੁੱਕਾ ਹੈ ਅਤੇ ਉਸ ਮਾਮਲੇ ਦਾ ਸਮਾਨ ਵੀ ਉਸ ਕੋਲੋਂ ਬਰਾਮਦ ਕੀਤਾ ਗਿਆ | ਪੁਲਿਸ ਨੇ ਦੱਸਿਆ ਕਿ ਇਹ ਵਾਰਦਾਤ ਇਕੱਲੇ ਮੁਲਜ਼ਮ ਵੱਲੋਂ ਹੀ ਕੀਤੀ ਗਈ ਸੀ | ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ ਜੇਲ੍ਹ ਭੇਜ ਦਿੱਤਾ ਗਿਆ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ |
Ad Position 22
No active advertisement
ਪਿਛਲੀ ਖ਼ਬਰ ਅੰਤਰਰਾਜੀ ਮੋਟਰਸਾਈਕਲ ਚੋਰੀ ਕਰਨ ਵਾਲੇ ਗਰੋਹ ਦਾ ਪਰਦਾਫਾਸ਼, ਤਿੰਨ ਗਿ੍ਫ਼ਤਾਰ ਅਗਲੀ ਖ਼ਬਰ ਲੱਖਾਂ ਰੁਪਏ ਦੀ ਹੈਰੋਇਨ ਸਮੇਤ ਮੁਲਜ਼ਮ ਗਿ੍ਫ਼ਤਾਰ
Ad Position 24