12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਪੀ.ਐਮ. ਸ੍ਰੀ ਸਕੂਲ ਅਤੇ ਸਕੂਲ ਆਫ਼ ਐਮੀਨੈਂਸ ਦੇ ਬਾਹਰ ਸੌ ਸਾਲ ਪੁਰਾਣੇ ਬੋਹੜ ਨੂੰ ਲੱਗੀ ਅੱਗ <br/>

Ad Position 21
No active advertisement
ਅਜੀਤ ਡੈਸਕ 17-05-2026
ਫ਼ਿਰੋਜ਼ਪੁਰ, 16 ਮਈ (ਗੁਰਿੰਦਰ ਸਿੰਘ)-ਇਕ ਪਾਸੇ ਨੈਸ਼ਨਲ ਗਰੀਨ ਟਿ੍ਬਿਊਨਲ (ਐਨ.ਜੀ.ਟੀ) ਵਲੋਂ ਵਾਤਾਵਰਨ ਦੀ ਸੰਭਾਲ ਅਤੇ ਹਰੇ-ਭਰੇ ਦਰਖਤਾਂ ਨੂੰ ਬਚਾਉਣ ਲਈ ਲਗਾਤਾਰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਜਾ ਰਹੀਆਂ ਹਨ, ਦੂਜੇ ਪਾਸੇ ਅੱਜ ਫ਼ਿਰੋਜ਼ਪੁਰ ਸ਼ਹਿਰ ਵਿਚ ਅਣਪਛਾਤੇ ਵਿਅਕਤੀਆਂ ਦੀ ਲਾਪਰਵਾਹੀ ਕਾਰਨ ਵੱਡਾ ਹਾਦਸਾ ਵਾਪਰਨ ਤੋਂ ਬਚ ਗਿਆ | ਸ਼ਹਿਰ ਦੇ ਪੀ.ਐਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਤੇ ਸਕੂਲ ਆਫ਼ ਐਮੀਨੈਂਸ ਦੇ ਬਾਹਰ ਖੜ੍ਹੇ ਸੌ ਸਾਲ ਤੋਂ ਵੀ ਪੁਰਾਣੇ ਬੋਹੜ ਦੇ ਦਰਖ਼ਤ ਨੂੰ ਅੱਗ ਲੱਗ ਗਈ ਜਿਸ ਨੂੰ ਰਾਹਗੀਰਾਂ ਅਤੇ ਜਾਗਰੂਕ ਨਾਗਰਿਕਾਂ ਦੀ ਸੂਝਬੂਝ ਨਾਲ ਬਚਾ ਲਿਆ ਗਿਆ | ਪ੍ਰਤੱਖ ਦਰਸ਼ੀਆਂ ਅਨੁਸਾਰ ਅਫ਼ਸਰ ਕਾਲੋਨੀ ਨੂੰ ਜਾਂਦੀ ਸੜਕ 'ਤੇ ਸਕੂਲਾਂ ਵਿਚ ਛੁੱਟੀ ਤੋਂ ਬਾਅਦ ਸਕੂਲਾਂ ਦੇ ਬਾਹਰ ਖਿੱਲਰੇ ਸੁੱਕੇ ਪੱਤਿਆਂ ਅਤੇ ਕੂੜੇ ਨੂੰ ਕਿਸੇ ਵਲੋਂ ਅੱਗ ਲਗਾਈ ਗਈ ਹੋ ਸਕਦੀ ਹੈ | ਹਵਾ ਤੇਜ਼ ਹੋਣ ਕਾਰਨ ਅੱਗ ਨੇ ਕੁੱਝ ਹੀ ਸਮੇਂ ਵਿਚ ਭਿਆਨਕ ਰੂਪ ਧਾਰ ਲਿਆ ਅਤੇ ਇਸ ਦੀਆਂ ਲਪਟਾਂ ਕੰਧ ਪਾਰ ਕਰਕੇ ਸ਼ਹੀਦ ਭਗਤ ਸਿੰਘ ਸਟੇਡੀਅਮ ਸਥਿਤ ਐਸਟ੍ਰਰੋਟਰਫ ਹਾਕੀ ਮੈਦਾਨ ਨੇੜੇ ਪਹੁੰਚ ਗਈਆਂ | ਜੇਕਰ ਸਮੇਂ ਸਿਰ ਅੱਗ 'ਤੇ ਕਾਬੂ ਨਾ ਪਾਇਆ ਜਾਂਦਾ ਤਾਂ ਸਿੰਥੈਟਿਕ ਹਾਕੀ ਮੈਦਾਨ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਹੋ ਸਕਦਾ ਸੀ | ਮੌਕੇ 'ਤੇ ਮੌਜੂਦ ਲੋਕਾਂ ਨੇ ਬਾਲਟੀਆਂ ਰਾਹੀਂ ਪਾਣੀ ਪਾ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ | ਬਾਅਦ ਵਿਚ ਖੇਡ ਵਿਭਾਗ ਦੇ ਕੋਚ ਵੀ ਮੌਕੇ 'ਤੇ ਪਹੁੰਚੇ ਅਤੇ ਐਸਟਰੋਟਰਫ ਦੀਆਂ ਪਾਣੀ ਵਾਲੀਆਂ ਬੁਛਾੜਾਂ ਨਾਲ ਅੱਗ 'ਤੇ ਕਾਬੂ ਪਾਉਣ ਦਾ ਯਤਨ ਕੀਤਾ | ਹਾਲਾਤ ਗੰਭੀਰ ਹੋਣ 'ਤੇ ਫਾਇਰ ਬਿ੍ਗੇਡ ਨੂੰ ਸੂਚਿਤ ਕੀਤਾ ਗਿਆ | ਜਿਸ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ | ਘਟਨਾ ਨੇ ਸਿੱਖਿਆ ਵਿਭਾਗ ਅਤੇ ਸਬੰਧਿਤ ਪ੍ਰਸ਼ਾਸਨ ਲਈ ਵੀ ਚਿੰਤਾ ਖੜ੍ਹੀ ਕਰ ਦਿੱਤੀ ਹੈ | ਲੋਕਾਂ ਨੇ ਮੰਗ ਕੀਤੀ ਕਿ ਸਕੂਲਾਂ ਅਤੇ ਜਨਤਕ ਥਾਵਾਂ ਦੇ ਆਲੇ-ਦੁਆਲੇ ਸੁੱਕੇ ਪੱਤਿਆਂ ਨੂੰ ਅੱਗ ਲਗਾਉਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਵਾਤਾਵਰਨ ਅਤੇ ਸਰਕਾਰੀ ਸੰਪਤੀ ਨੂੰ ਨੁਕਸਾਨ ਤੋਂ ਬਚਾਇਆ ਜਾ ਸਕੇ |

Ad Position 22
No active advertisement
ਪਿਛਲੀ ਖ਼ਬਰ ਕਰਨਲ ਪਬਲਿਕ ਸਕੂਲ ਚੁੜ੍ਹਲ ਕਲਾਂ ਵਲੋਂ ਭਾਸ਼ਨ ਮੁਕਾਬਲਾ ਕਰਵਾਇਆ ਅਗਲੀ ਖ਼ਬਰ ਵਾਰਡ ਨੰ.5 ਤੋਂ ਡਾ. ਰਸ਼ਪਾਲ ਸਿੰਘ ਅਤੇ ਵਾਰਡ ਨੰ. 16 ਤੋਂ ਗੁਰਭਗਤ ਸਿੰਘ ਗਿੱਲ ਹੋਣਗੇ ਕਾਂਗਰਸ ਪਾਰਟੀ ਦੇ ਉਮੀਦਵਾਰ...
Ad Position 24