03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2026

ਐਨ.ਡੀ.ਐਮ.ਸੀ. ਬਾਰਿਸ਼ ਦੇ ਪਾਣੀ ਦੀ ਨਿਕਾਸੀ ਦੀ ਕਰ ਰਹੀ ਹੈ ਵਿਵਸਥਾ

Ad Position 21
No active advertisement
ਅਜੀਤ ਡੈਸਕ 02-06-2026
ਨਵੀਂ ਦਿੱਲੀ, 1 ਜੂਨ (ਡਾ. ਬਲਵਿੰਦਰ ਸਿੰਘ ਸੋਢੀ)-ਪਾਣੀ ਦੇ ਨਿਕਾਸ ਪ੍ਰਤੀ ਐਨ.ਡੀ.ਐਮ.ਸੀ. ਵਲੋਂ ਆਪਣੇ ਕੁਝ ਇਲਾਕਿਆਂ ਵਿਚ 600 ਐਮ.ਐਮ. ਦੀ ਪਾਈਪ ਪਾਈ ਜਾ ਰਹੀ ਹੈ ਅਤੇ ਨਾਲ ਹੀ ਪਾਣੀ ਦੇ ਭਰ ਜਾਣ ਦੀ ਸਮੱਸਿਆ ਪ੍ਰਤੀ ਕੁਝ ਇਲਾਕਿਆਂ ਵਿਚ ਸੈਂਸਰ ਯੁਕਤ ਪੰਪਿੰਗ ਸਿਸਟਮ ਵੀ ਲਗਾਇਆ ਜਾ ਰਿਹਾ ਹੈ | ਇਹ ਪੰਪ ਪਾਣੀ ਦੇ ਭਰ ਜਾਣ 'ਤੇ ਆਪਣੇ ਆਪ ਹੀ ਚੱਲਣੇ ਸ਼ੁਰੂ ਹੋ ਜਾਣਗੇ ਅਤੇ ਜਮ੍ਹਾਂ ਹੋਏ ਪਾਣੀ ਨੂੰ ਉਥੋਂ ਕੱਢਣਗੇ | ਐਨ.ਡੀ.ਐਮ.ਸੀ. ਨੇ ਜਿਨ੍ਹਾਂ ਥਾਵਾਂ ਦੀ ਚੋਣ ਕੀਤੀ ਸੀ, ਸਭ ਤੋਂ ਪਹਿਲਾਂ ਇਨ੍ਹਾਂ ਹੀ ਥਾਵਾਂ 'ਤੇ ਇਹ ਪੰਪ ਲਗਾਏ ਜਾਣਗੇ | ਇਸ ਨਾਲ ਹੀ ਐਨ.ਡੀ.ਐਮ.ਸੀ. ਦੇ ਉਪ ਪ੍ਰਧਾਨ ਕੁਲਜੀਤ ਚਹਿਲ ਨੇ ਇਸ ਸੰਬੰਧੀ ਤਿਆਰੀਆਂ ਦਾ ਜਾਇਜ਼ਾ ਵੀ ਲਿਆ, ਜੋ ਕਿ ਪਾਣੀ ਦੇ ਭਰਨ ਦੀ ਸਮੱਸਿਆ ਨਾਲ ਨਿਪਟਣ ਲਈ ਕੀਤੀਆਂ ਜਾ ਰਹੀਆਂ ਹਨ | ਐਨ.ਡੀ.ਐਮ.ਸੀ. ਦੇ ਉੱਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੋ ਨਵੀਂ ਪਾਈਪ ਪਾਈ ਜਾ ਰਹੀ ਹੈ, ਉਸ ਦਾ ਉਦੇਸ਼ ਹੀ ਇਹੀ ਹੈ ਕਿ ਪਾਣੀ ਭਰੇ ਨਾ | ਐਨ.ਡੀ.ਐਮ.ਸੀ. ਦੇ ਅਧਿਕਾਰੀ ਬਾਰਿਸ਼ਾਂ ਪ੍ਰਤੀ ਸੀ.ਸੀ.ਟੀ.ਵੀ. ਅਤੇ ਸੈਂਸਰ ਆਧਾਰਿਤ ਮਾਨਿਟਰਿੰਗ ਸਿਸਟਮ ਦੀ ਵੀ ਨਿਗਰਾਨੀ ਰੱਖਣਗੇ | ਵਰਨਣਯੋਗ ਹੈ ਕਿ ਐਨ.ਡੀ.ਐਮ.ਸੀ. ਨੇ 15 ਜੂਨ ਤੋਂ ਪਹਿਲਾਂ ਉਪਰੋਕਤ ਕੰਮ ਖ਼ਤਮ ਕਰਨਾ ਹੈ ਅਤੇ ਵਿਸ਼ੇਸ਼ ਕਰਕੇ ਨਾਲਿਆਂ ਦੀ ਸਫ਼ਾਈ ਵੱਲ ਧਿਆਨ ਦਿੱਤਾ ਜਾ ਰਿਹਾ ਹੈ ਤਾਂ ਜੋ ਪਾਣੀ ਨਾਲਿਆਂ ਤੋਂ ਬਾਹਰ ਨਾ ਆਵੇ |
Ad Position 22
No active advertisement
ਪਿਛਲੀ ਖ਼ਬਰ ਨਕਲੀ ਆਰ.ਓ. ਫਿਲਟਰ ਤਿਆਰ ਕਰਕੇ ਵੇਚਣ ਵਾਲਾ ਵਿਅਕਤੀ ਪੁਲਿਸ ਨੇ ਕੀਤਾ ਕਾਬੂ ਅਗਲੀ ਖ਼ਬਰ ਕ੍ਰਿਪਾਲ ਬਾਗ ਵਿਖੇ ਖ਼ੂਨਦਾਨ ਤੇ ਸਿਹਤ ਜਾਂਚ ਕੈਂਪ ਲਗਾਇਆ
Ad Position 24