03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2026

ਨਕਲੀ ਆਰ.ਓ. ਫਿਲਟਰ ਤਿਆਰ ਕਰਕੇ ਵੇਚਣ ਵਾਲਾ ਵਿਅਕਤੀ ਪੁਲਿਸ ਨੇ ਕੀਤਾ ਕਾਬੂ

Ad Position 21
No active advertisement
ਅਜੀਤ ਡੈਸਕ 02-06-2026
ਨਵੀਂ ਦਿੱਲੀ, 1 ਜੂਨ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਪੁਲਿਸ ਦੀ ਅਪਰਾਧ ਸ਼ਾਖਾ ਨੇ ਇਕ ਵਿਅਕਤੀ ਮੁਹੰਮਦ ਤਬਰੇਜ਼ (ਨਿਵਾਸੀ ਸ਼ਹੀਨ ਬਾਗ਼, ਦਿੱਲੀ) ਨੂੰ ਗਿ੍ਫਤਾਰ ਕੀਤਾ | ਇਸ ਨੇ ਪ੍ਰਹਿਲਾਦਪੁਰ ਦਿੱਲੀ ਵਿਚ ਇਕ ਫੈਕਟਰੀ ਸਥਾਪਿਤ ਕੀਤੀ ਹੋਈ ਸੀ, ਜਿਸ ਵਿਚ ਨਕਲੀ ਕੈਂਟ ਆਰ.ਓ. ਫਿਲਟਰ, ਐਕਵਾ ਗਾਰਡ ਫਿਲਟਰ, ਹੈਵੇਲਜ ਇੰਡੀਆ ਫਿਲਟਰ ਤਿਆਰ ਕੀਤੇ ਜਾਂਦੇ ਸਨ | ਇਸ ਮਾਮਲੇ ਬਾਰੇ ਪੁਲਿਸ ਨੂੰ ਇਕ ਗੁਪਤ ਸੂਚਨਾ ਮਿਲੀ ਸੀ ਕਿ ਇਕ ਫੈਕਟਰੀ ਵਿਚ ਉਪਰੋਕਤ ਕੰਪਨੀਆਂ ਦਾ ਨਕਲੀ ਸਾਮਾਨ ਤਿਆਰ ਕਰ ਕੇ ਵੇਚਿਆ ਜਾ ਰਿਹਾ ਹੈ | ਪੁਲਿਸ ਨੇ ਛਾਪਾ ਮਾਰ ਕੇ ਕੈਂਟ ਆਰ.ਓ. ਦੇ ਫਿਲਟਰ 1928, ਐਕਵਾ ਗਾਰਡ ਫਿਲਟਰ 738, ਹੈਵੇਲਜ ਇੰਡੀਆ ਫਿਲਟਰ 266, ਕੈਂਟ ਫਿਲਟਰ 1372, ਕੈਂਟ ਪੈਕੇਜਿੰਗ ਸਮੱਗਰੀ 7300 ਅਤੇ ਪੈਕਿੰਗ ਲਈ ਵਰਤੀਆਂ ਜਾ ਰਹੀਆਂ ਮਸ਼ੀਨਾਂ ਫੜੀਆਂ ਹਨ | ਪੁਲਿਸ ਅਨੁਸਾਰ ਫੈਕਟਰੀ ਅਤੇ ਗੁਦਾਮ ਦਾ ਮਾਲਕ ਮੁਹੰਮਦ ਤਰਬੇਜ਼ ਹੈ, ਜੋ ਨਕਲੀ ਸਾਮਾਨ ਬਣਾ ਕੇ ਬਾਜ਼ਾਰ ਵਿਚ ਵੇਚ ਰਿਹਾ ਸੀ | ਪੁਲਿਸ ਨੇ ਕਾਪੀ ਰਾਈਟ ਐਕਟ ਅਤੇ ਟਰੇਡਮਾਰਕ ਐਕਟ ਅਧੀਨ ਕੇਸ ਦਰਜ ਕੀਤਾ ਹੈ | ਪੁਲਿਸ ਮੁਹੰਮਦ ਤਰਬੇਜ਼ ਤੋਂ ਹੋਰ ਵੀ ਪੁੱਛਗਿੱਛ ਕਰ ਰਹੀ ਹੈ |
Ad Position 22
No active advertisement
ਪਿਛਲੀ ਖ਼ਬਰ ਐਸ.ਪੀ.ਏ. ਦੇ ਕੈਂਪਸ ਦੀ ਦੂਸਰੀ ਮੰਜ਼ਿਲ 'ਤੇ ਲੱਗੀ ਅੱਗ ਅਗਲੀ ਖ਼ਬਰ ਐਨ.ਡੀ.ਐਮ.ਸੀ. ਬਾਰਿਸ਼ ਦੇ ਪਾਣੀ ਦੀ ਨਿਕਾਸੀ ਦੀ ਕਰ ਰਹੀ ਹੈ ਵਿਵਸਥਾ
Ad Position 24