03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2026

ਕ੍ਰਿਪਾਲ ਬਾਗ ਵਿਖੇ ਖ਼ੂਨਦਾਨ ਤੇ ਸਿਹਤ ਜਾਂਚ ਕੈਂਪ ਲਗਾਇਆ

Ad Position 21
No active advertisement
ਅਜੀਤ ਡੈਸਕ 02-06-2026
ਨਵੀਂ ਦਿੱਲੀ, 1 ਜੂਨ (ਡਾ. ਬਲਵਿੰਦਰ ਸਿੰਘ ਸੋਢੀ)-ਮਹਾਨ ਸੂਫ਼ੀ ਸੰਤ ਤੇ ਦਿਆਲ ਪੁਰਸ਼ ਸੰਤ ਦਰਸ਼ਨ ਸਿੰਘ ਦੇ 37ਵੇਂ ਬਰਸੀ ਭੰਡਾਰੇ ਮੌਕੇ ਕਿ੍ਪਾਲ ਬਾਗ਼ ਦਿੱਲੀ ਵਿਚ ਇਕ ਸਮਾਰੋਹ ਕੀਤਾ ਗਿਆ, ਜਿਸ ਵਿਚ ਸੈਂਕੜਿਆਂ ਦੀ ਗਿਣਤੀ ਵਿਚ ਸ਼ਰਧਾਲੂਆਂ ਨੇ ਹਿੱਸਾ ਲਿਆ ਅਤੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ | ਇਸ ਮੌਕੇ ਸੰਤ ਰਾਜਿੰਦਰ ਸਿੰਘ ਨੇ ਕਿਹਾ ਕਿ ਦਿਆਲ ਪੁਰਸ਼ ਸੰਤ ਦਰਸ਼ਨ ਸਿੰਘ ਪ੍ਰੇਮ ਅਤੇ ਕਰੁਣਾ ਦੇ ਮਹਾਸਾਗਰ ਸਨ ਅਤੇ ਉਹ ਅੱਜ ਵੀ ਸਾਡੇ ਅੰਗ-ਸੰਗ ਹਨ | ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਦੀਆਂ ਯਾਦਾਂ ਹਮੇਸ਼ਾ ਰਹਿਣਗੀਆਂ | ਇਸ ਮੌਕੇ ਸਮਾਜ ਕਲਿਆਣ ਦੇ ਪ੍ਰੋਗਰਾਮ ਵੀ ਕੀਤੇ ਗਏ | ਦਿੱਲੀ ਤੋਂ ਇਲਾਵਾ ਹੋਰਨਾਂ ਰਾਜਾਂ ਵਿਚ ਵੀ ਅਜਿਹੇ ਪ੍ਰੋਗਰਾਮ ਕੀਤੇ ਗਏ | ਇਸ ਮੌਕੇ ਕ੍ਰਿਪਾਲ ਬਾਗ ਵਿਖੇ 67ਵਾਂ ਖ਼ੂਨਦਾਨ ਕੈਂਪ ਵੀ ਲਗਾਇਆ ਗਿਆ, ਜਿਸ ਵਿਚ ਸ਼ਰਧਾਲੂਆਂ ਨੇ ਆਪਣੀ ਇੱਛਾ ਨਾਲ ਖ਼ੂਨਦਾਨ ਕੀਤਾ | ਇਸ ਨਾਲ ਹੀ ਕ੍ਰਿਪਾਲ ਬਾਗ਼ ਵਿਖੇ 239ਵਾਂ ਮੁਫ਼ਤ ਸਿਹਤ ਜਾਂਚ ਕੈਂਪ ਵੀ ਲਗਾਇਆ ਗਿਆ, ਜਿਸ ਵਿਚ ਕੈਂਸਰ, ਦਿਲ ਦੇ ਰੋਗ, ਛਾਤੀ ਰੋਗ, ਹੱਡੀ ਰੋਗ ਅਤੇ ਇਸਤਰੀ ਰੋਗ ਪ੍ਰਤੀ ਮਾਹਰ ਡਾਕਟਰਾਂ ਨੇ ਜਾਂਚ ਕਰਨ ਦੇ ਨਾਲ-ਨਾਲ ਸਲਾਹ ਵੀ ਦਿੱਤੀ | ਇਸ ਮੌਕੇ ਐਕੂਪ੍ਰੈਸ਼ਰ ਦੇ ਡਾਕਟਰ ਨੇ ਮਰੀਜ਼ਾਂ ਦੀ ਮੁਫ਼ਤ ਜਾਂਚ ਕੀਤੀ | ਨਵੀਂ ਦਿੱਲੀ ਸਥਿਤ ਸਫ਼ਦਰਜੰਗ ਹਸਪਤਾਲ, ਵਰਧਮਾਨ ਮਹਾਂਵੀਰ ਮੈਡੀਕਲ ਕਾਲਜ ਵਿਚ ਵ੍ਹੀਲ ਚੇਅਰ, ਟਰਾਈ ਸਾਈਕਲ, ਬੈਸਾਖੀਆਂ ਅਤੇ ਹੋਰ ਉਪਕਰਨ ਮੁਫ਼ਤ ਵੰਡੇ ਗਏ | ਇਸ ਮੌਕੇ ਕੁਝ ਸ਼ਖ਼ਸੀਅਤਾਂ ਨੂੰ ਪੁਰਸਕਾਰ ਵੀ ਦਿੱਤੇ ਗਏ |
Ad Position 22
No active advertisement
ਪਿਛਲੀ ਖ਼ਬਰ ਐਨ.ਡੀ.ਐਮ.ਸੀ. ਬਾਰਿਸ਼ ਦੇ ਪਾਣੀ ਦੀ ਨਿਕਾਸੀ ਦੀ ਕਰ ਰਹੀ ਹੈ ਵਿਵਸਥਾ ਅਗਲੀ ਖ਼ਬਰ ਹੈਰੀਟੇਜ ਐਂਡ ਕਲਚਰ ਫਾਊਾਡੇਸ਼ਨ ਨੇ ਤਿੰਨ ਸ਼ਖ਼ਸੀਅਤਾਂ ਨੂੰ ਪੁਰਸਕਾਰ ਦੇ ਕੇ ਸਨਮਾਨਿਆ
Ad Position 24