03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2026

ਹੈਰੀਟੇਜ ਐਂਡ ਕਲਚਰ ਫਾਊਾਡੇਸ਼ਨ ਨੇ ਤਿੰਨ ਸ਼ਖ਼ਸੀਅਤਾਂ ਨੂੰ ਪੁਰਸਕਾਰ ਦੇ ਕੇ ਸਨਮਾਨਿਆ

Ad Position 21
No active advertisement
ਅਜੀਤ ਡੈਸਕ 02-06-2026
ਨਵੀਂ ਦਿੱਲੀ, 1 ਜੂਨ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਦੀ ਹੈਰੀਟੇਜ਼ ਐਂਡ ਕਲਚਰ ਫਾਊਾਡੇਸ਼ਨ ਪਿਛਲੇ ਦਿਨਾਂ ਤੋਂ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਲਗਾਤਾਰ ਕੰਮ ਕਰ ਰਹੀ ਹੈ ਅਤੇ ਨਾਲ ਹੀ ਪੰਜਾਬੀ ਸਾਹਿਤ ਵਿਚ ਆਪਣਾ ਯੋਗਦਾਨ ਪਾਉਣ ਵਾਲੀਆਂ ਸ਼ਖ਼ਸੀਅਤਾਂ ਦਾ ਮਾਣ-ਸਨਮਾਨ ਵੀ ਕਰਦੀ ਹੈ | ਇਸ ਫਾਊਾਡੇਸ਼ਨ ਵਲੋਂ ਸਾਹਿਤ ਪੁਰਸਕਾਰ ਸਮਾਰੋਹ ਕੀਤਾ ਗਿਆ, ਜਿਸ ਦੇ ਸ਼ੁਰੂ ਵਿਚ ਫਾਊਾਡੇਸ਼ਨ ਦੀ ਚੇਅਰਪਰਸਨ ਹਰਜੀਤ ਕੌਰ ਅਤੇ ਪ੍ਰਧਾਨ ਅਮਰਜੀਤ ਸਿੰਘ ਟੱਕਰ ਨੇ ਫਾਊਾਡੇਸ਼ਨ ਦੀਆਂ ਗਤੀਵਿਧੀਆਂ 'ਤੇ ਚਾਨਣਾ ਪਾਇਆ | ਮੁੱਖ ਮਹਿਮਾਨ ਦਿੱਲੀ ਕਮੇਟੀ ਦੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਫਾਊਾਡੇਸ਼ਨ ਦੁਆਰਾ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ ਅਤੇ ਅੱਗੋਂ ਵੀ ਅਜਿਹੇ ਪ੍ਰੋਗਰਾਮ ਜਾਰੀ ਰੱਖਣ ਲਈ ਕਿਹਾ | ਵਿਸ਼ੇਸ਼ ਮਹਿਮਾਨ ਸ਼ਿਆਮ ਸ਼ਰਮਾ (ਵਿਧਾਇਕ) ਨੇ ਕਿਹਾ ਕਿ ਫਾਊਾਡੇਸ਼ਨ ਵਲੋਂ ਵੱਖ-ਵੱਖ ਮੌਕਿਆਂ 'ਤੇ ਜੋ ਪ੍ਰੋਗਰਾਮ ਕੀਤੇ ਜਾ ਰਹੇ ਹਨ, ਉਹ ਸ਼ਲਾਘਾਯੋਗ ਹਨ | ਇਸ ਸਮਾਰੋਹ ਵਿਚ ਬਲਵਿੰਦਰ ਸਿੰਘ ਬਰਾੜ (ਪ੍ਰਸਿੱਧ ਕਹਾਣੀਕਾਰ), ਗੁਰਚਰਨ ਸਿੰਘ ਚਰਨ (ਉੱਘੇ ਕਵੀ) ਤੇ ਸੁਰਿੰਦਰ ਕੌਰ ਸਹੋਤਾ (ਨਾਮਵਰ ਕਵਿੱਤਰੀ) ਨੂੰ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਗਿਆ | ਇਨ੍ਹਾਂ ਸ਼ਖ਼ਸੀਅਤਾਂ ਬਾਰੇ ਪਰਚੇ ਡਾ. ਪੀ.ਆਰ. ਥਾਪਰ, ਡਾ. ਕੁਲਦੀਪ ਕੌਰ ਪਾਹਵਾ ਅਤੇ ਬਲਵਿੰਦਰ ਸਿੰਘ ਨੇ ਪੜ੍ਹੇ | ਇਸ ਪ੍ਰੋਗਰਾਮ ਵਿਚ ਵਿਸ਼ਾਲ ਡੋਗਰਾ (ਚੇਅਰਮੈਨ ਫਾਊਾਡੇਸ਼ਨ), ਜਸਪ੍ਰੀਤ ਵਿੱਕੀ ਮਾਨ, ਸੁਖਦੇਵ ਸਿੰਘ ਰਿਐਤ, ਗੁਰਮੀਤ ਸਿੰਘ ਗਰਚਾ, ਅਜੀਤ ਸਿੰਘ ਗੁਲਾਟੀ, ਪ੍ਰਦੀਪ ਸਾਹਨੀ, ਮਨਮੋਹਨ ਸਿੰਘ ਗਿੱਲ ਅਤੇ ਹੋਰ ਕਈ ਸ਼ਖ਼ਸੀਅਤਾਂ ਸ਼ਾਮਿਲ ਸਨ |
Ad Position 22
No active advertisement
ਪਿਛਲੀ ਖ਼ਬਰ ਕ੍ਰਿਪਾਲ ਬਾਗ ਵਿਖੇ ਖ਼ੂਨਦਾਨ ਤੇ ਸਿਹਤ ਜਾਂਚ ਕੈਂਪ ਲਗਾਇਆ ਅਗਲੀ ਖ਼ਬਰ ਮੈਟਰੋ ਲਾਈਨ ਦੀ ਟਨਲ ਤੋਂ ਹੋਈ ਕਾਪਰ ਕੇਬਲ ਚੋਰੀ- ਚੋਰ ਕੀਤਾ ਕਾਬੂ
Ad Position 24