ਨਵੀਂ ਦਿੱਲੀ, 2 ਜੂਨ (ਡਾ. ਬਲਵਿੰਦਰ ਸਿੰਘ ਸੋਢੀ)-ਸੀ. ਬੀ. ਐਸ. ਈ. ਵਲੋਂ 12ਵੀਂ ਕਲਾਸ ਦੀ ਪ੍ਰੀਖਿਆ ਦੀ ਉੱਤਰ ਕਾਪੀ ਦੇ ਦੁਬਾਰਾ ਮੁਲਾਂਕਣ ਅਤੇ ਅੰਕਾਂ ਦੀ ਜਾਂਚ ਕਰਨ ਦੀ ਪ੍ਰਕਿਰਿਆ ਲਈ ਕਈ ਵਾਰ ਇਸ ਦੀਆਂ ਮਿਤੀਆਂ ਅੱਗੇ ਕੀਤੀਆਂ ਗਈਆਂ ਅਤੇ ਨਾਲ ਹੀ ਇਕ ਜੂਨ ਤੋਂ ਪੋਰਟਲ ਸ਼ੁਰੂ ਕਰਨ ਦਾ ਸੀ.ਬੀ.ਐਸ.ਈ. ਨੇ ਐਲਾਨ ਕੀਤਾ ਸੀ, ਪਰੰਤੂ ਹਮੇਸ਼ਾ ਹੀ ਵਿਦਿਆਰਥੀਆਂ ਦੇ ਪੱਲੇ ਨਿਰਾਸ਼ਾ ਹੀ ਪਈ | ਸਵੇਰੇ ਤੋਂ ਲੈ ਕੇ ਪੋਰਟਲ ਦਾ ਿਲੰਕ ਨਹੀਂ ਖੁੱਲਿ੍ਹਆ | ਇਸ ਤੋਂ ਪਹਿਲਾਂ ਵੀ ਵਿਦਿਆਰਥੀਆਂ ਨੂੰ ਸਕੈਨ ਕਾਪੀ ਪ੍ਰਤੀ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਜੋ ਅੱਜ ਤੱਕ ਹੱਲ ਨਹੀਂ ਹੋ ਰਹੀਆਂ | ਵਿਦਿਆਰਥੀਆਂ ਦੇ ਮਾਪਿਆਂ ਦਾ ਕਹਿਣਾ ਹੈ ਕਿ ਸੀ.ਬੀ.ਐਸ.ਈ. ਜਲਦੀ ਪੋਰਟਲ ਸ਼ੁਰੂ ਕਰ ਕੇ ਸਪੱਸ਼ਟ ਸੀਮਾ ਦਾ ਐਲਾਨ ਕਰੇ ਤਾਂ ਕਿ ਬਿਨਾਂ ਕਿਸੇ ਪ੍ਰੇਸ਼ਾਨੀ ਉਨ੍ਹਾਂ ਦੀ ਸਮੱਸਿਆ ਹੱਲ ਹੋ ਸਕੇ | ਉਧਰ ਸੀ.ਬੀ.ਐਸ.ਈ. ਵਾਰ-ਵਾਰ ਵਿਦਿਆਰਥੀਆਂ ਨੂੰ ਵਿਸ਼ਵਾਸ ਦੇ ਰਹੀ ਹੈ ਕਿ ਉਹ ਸਬਰ ਰੱਖਣ ਅਤੇ ਨਾਲ ਹੀ ਉਸ ਨੇ ਇਹ ਵੀ ਕਿਹਾ ਹੈ ਕਿ ਵਿਦਿਆਰਥੀ ਆਪਣਾ ਸ਼ੱਕ ਦੂਰ ਕਰਨ ਲਈ ਸੀ.ਬੀ.ਐਸ.ਈ. ਦੀ ਟੈਲੀਕੌਂਸਿਲੰਗ ਹੈਲਪ ਲਾਈਨ 1800118004 'ਤੇ ਸੰਪਰਕ ਕਰ ਸਕਦੇ ਹਨ ਜਾਂ ਫਿਰ result cbse 20260cbseshiksha.in 'ਤੇ ਈ-ਮੇਲ ਭੇਜ ਸਕਦੇ ਹਨ |