02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਪੁਲਿਸ ਨਾਲ ਮੁੱਠਭੇੜ 'ਚ ਅਪਰਾਧੀ ਜ਼ਖ਼ਮੀ

Ad Position 21
No active advertisement
ਅਜੀਤ ਡੈਸਕ 11-06-2026
ਨਵੀਂ ਦਿੱਲੀ, 10 ਜੂਨ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਵਿਚ ਬਦਮਾਸ਼ ਪੂਰੀ ਤਰ੍ਹਾਂ ਨਾਲ ਸਰਗਰਮ ਹਨ ਅਤੇ ਉਹ ਮੌਕਾ ਵੇਖ ਕੇ ਆਪਣਾ ਕੰਮ ਕਰਨ ਤੋਂ ਪਿੱਛੇ ਨਹੀਂ ਰਹਿੰਦੇ | ਬੀਤੀ ਰਾਤ ਦਿੱਲੀ ਪੁਲਿਸ ਦੀ ਏ. ਏ. ਟੀ. ਐਸ. ਟੀਮ ਅਤੇ ਅਪਰਾਧੀ ਵਿਚ ਮੁੱਠਭੇੜ ਹੋਈ ਜੋ ਕਿ ਮੂਲ ਚੰਦ ਮੈਟਰੋ ਸਟੇਸ਼ਨ ਦੇ ਕੋਲ ਲੇਡੀ ਸ੍ਰੀ ਰਾਮ ਕਾਲਜ ਦੇ ਪਿੱਛੇ ਵਾਪਰੀ | ਇਸ ਮੁੱਠਭੇੜ ਵਿਚ ਅਪਰਾਧੀ ਸੋਨੂੰ ਸ਼ਾਮਿਲ ਸੀ | ਉਸ ਨੇ ਪੁਲਿਸ 'ਤੇ ਗੋਲੀਆਂ ਚਲਾ ਕੇ ਭੱਜਣ ਦੀ ਕੋਸ਼ਿਸ਼ ਤਾਂ ਕੀਤੀ, ਪ੍ਰੰਤੂ ਪੁਲਿਸ ਨੇ ਆਪਣੀ ਜਵਾਬੀ ਕਾਰਵਾਈ ਕੀਤੀ ਅਤੇ ਇਕ ਗੋਲੀ ਸੋਨੂੰ ਦੇ ਪੈਰ ਵਿਚ ਲੱਗਣ 'ਤੇ ਉਹ ਜ਼ਖ਼ਮੀ ਹੋ ਗਿਆ | ਪੁਲਿਸ ਨੇ ਇਸ ਨੂੰ ਕਾਬੂ ਕਰ ਲਿਆ ਅਤੇ ਹਸਪਤਾਲ ਵਿਖ਼ੇ ਦਾਖਲ ਕਰਵਾਇਆ | ਫੜੇ ਗਏ ਸੋਨੂੰ ਵਿਰੁੱਧ ਪਹਿਲਾਂ ਹੀ ਪੁਲਿਸ ਕੋਲ ਚੋਰੀ, ਡਕੈਤੀ ਜਿਹੇ ਅਪਰਾਧ ਦੇ ਮਾਮਲੇ ਦਰਜ ਹਨ, ਜਿਸ ਕਰਕੇ ਪੁੁਲਿਸ ਇਸ ਨੂੰ ਪਿਛਲੇ ਸਮੇਂ ਤੋਂ ਤਲਾਸ਼ ਕਰ ਰਹੀ ਸੀ | ਗੋਬਿੰਦਪੁਰੀ ਥਾਣੇ ਦੀ ਪੁਲਿਸ ਨੇ ਸੋਨੂੰ ਦੇ ਕੋਲੋਂ ਹਥਿਆਰ ਵੀ ਬਰਾਮਦ ਕਰ ਲਏ ਹਨ | ਪੁਲਿਸ ਕਾਰਵਾਈ ਕਰਦੇ ਹੋਏ ਸੋਨੂੰ ਤੋਂ ਉਸ ਦੇ ਸਾਥੀਆਂ ਬਾਰੇ ਪੁੱਛਗਿੱਛ ਕਰ ਰਹੀ ਹੈ |
Ad Position 22
No active advertisement
ਪਿਛਲੀ ਖ਼ਬਰ ਪਿੰਕ ਸਮਾਰਟ ਸਹੇਲੀ ਕਾਰਡ ਨਾ ਬਣਨ 'ਤੇ ਬਾਹਰਲੇ ਰਾਜਾਂ ਦੀਆਂ ਵਿਦਿਆਰਥਣਾਂ ਪ੍ਰੇਸ਼ਾਨ ਅਗਲੀ ਖ਼ਬਰ 13 ਜੂਨ ਦੀ ਭਾਜਪਾ ਰੈਲੀ ਨੂੰ ਲੈ ਕੇ ਇਸਲਾਮ ਵਾਲਾ ਵਿਖੇ ਮੀਟਿੰਗ
Ad Position 24