ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-07-2026

ਮਯੂਰ ਵਿਹਾਰ ’ਚ ਲੱਗਾ ਨੈਤਿਕ ਸਿੱਖਿਆ ਪ੍ਰਤੀ ਕੈਂਪ

Ad Position 21
No active advertisement
ਅਜੀਤ ਡੈਸਕ 01-07-2026

ਨਵੀਂ ਦਿੱਲੀ, 30 ਜੂਨ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਮਯੂਰ ਵਿਹਾਰ ਵਿਖੇ ਸ੍ਰੀ ਦਿਗੰਬਰ ਜੈਨ ਨੈਤਿਕ ਸਿੱਖਿਆ ਸਮਿਤੀ ਵਲੋਂ ਨੈਤਿਕ ਸਿੱਖਿਆ ਪ੍ਰਤੀ ਬੱਚਿਆਂ ਦਾ ਇਕ ਕੈਂਪ ਲਗਾਇਆ ਗਿਆ। ਇਸ ਮੌਕੇ ’ਤੇ ਅਚਾਰੀਆ ਸਰਿਤ ਸਾਗਰ ਮਹਾਰਾਜ ਨੇ ਬੱਚਿਆਂ ਨੂੰ ਕਿਹਾ ਕਿ ਜੀਵਨ ਵਿਚ ਸੰਸਕਾਰਾਂ ਦਾ ਹੋਣਾ ਜ਼ਰੂਰੀ ਹੈ, ਜਿਸ ਕਰਕੇ ਬੱਚਿਆਂ ਨੂੰ ਸੰਸਕਾਰ ਜ਼ਰੂਰ ਅਪਣਾਉਣੇ ਚਾਹੀਦੇ ਹਨ। ਅਚਾਰੀਆ ਹੋਰਾਂ ਇਹ ਵੀ ਕਿਹਾ ਕਿ ਜੇਕਰ ਬੱਚਿਆਂ ਵਿਚ ਸੰਸਕਾਰ ਹੋਣਗੇ ਤਾਂ ਉਹ ਆਪਣੇ ਜੀਵਨ ਵਿਚ ਅੱਗੇ ਵਧਦੇ ਹੋਏ ਮੰਜ਼ਿਲ ’ਤੇ ਪੁੱਜਣਗੇ। ਉਨ੍ਹਾਂ ਇਹ ਵੀ ਕਿਹਾ ਇਮਾਨਦਾਰੀ ਵੀ ਜ਼ਰੂਰ ਅਪਣਾਉਣੀ ਚਾਹੀਦੀ ਹੈ। ਸਮਿਤੀ ਦੇ ਸਕੱਤਰ ਅਸ਼ੋਕ ਜੈਨ ਨੇ ਇਸ ਮੌਕੇ ’ਤੇ ਦੱਸਿਆ ਕਿ ਸਮਿਤੀ ਵਲੋਂ ਪਿਛਲੇ 40 ਸਾਲਾਂ ਤੋਂ ਨੈਤਿਕ ਸਿੱਖਿਆ ਦੇ ਕੈਂਪ ਲਗਾਏ ਜਾ ਰਹੇ ਹਨ ਅਤੇ ਇਸ ਸਾਲ ਵਿਚ 75 ਕੈਂਪ ਲਗਾਏ ਜਾਣੇ ਹਨ। ਇਸ ਕੈਂਪ ਵਿਚ ਸਮਿਤੀ ਦੇ ਅਹੁਦੇਦਾਰ ਅਲੋਕ ਜੈਨ, ਵਰਿੰਦਰ ਜੈਨ, ਵਿਜੈ ਕੁਮਾਰ ਜੈਨ, ਅਰਵਿੰਦ ਜੈਨ, ਅੰਜੂ ਜੈਨ, ਰੇਨੂ ਜੈਨ ਅਤੇ ਹੋਰ ਸ਼ਖ਼ਸੀਅਤ ਸ਼ਾਮਿਲ ਸਨ।

Ad Position 22
No active advertisement
ਪਿਛਲੀ ਖ਼ਬਰ ਜੰਤਰ ਮੰਤਰ ’ਤੇ ਕਿਸਾਨ ਆਗੂ, ਪਾਰਟੀਆਂ ਦੇ ਨੇਤਾ, ਸੰਸਥਾਵਾਂ ਦੇ ਆਗੂ ਅਤੇ ਹੋਰ ਪੁੱਜ ਰਹੇ ਨੇ ਸੀ.ਜੇ.ਪੀ. ਨੂੰ ਸਮਰਥਨ ਦ... ਅਗਲੀ ਖ਼ਬਰ ‘ਆਪ’ ਵਲੋਂ 650 ਕਰੋੜ ਰੁਪਏ ਸਿਹਤ ਘੁਟਾਲੇ ਨੂੰ ਲੈ ਕੇ ਦਿੱਲੀ ਸਰਕਾਰ ’ਤੇ ਨਿਸ਼ਾਨਾ
Ad Position 24
No active advertisement