ਨਵੀਂ ਦਿੱਲੀ, 30 ਜੂਨ (ਡਾ. ਬਲਵਿੰਦਰ ਸਿੰਘ ਸੋਢੀ)-ਡਾਕਟਰ ਦਿਵਸ ਪ੍ਰਤੀ ਸੰਤ ਰਾਜਿੰਦਰ ਸਿੰਘ ਦਾ ਕਹਿਣਾ ਹੈ ਕਿ ਡਾਕਟਰ ਸਾਡੇ ਜੀਵਨ ਵਿਚ ਪ੍ਰਮੁੱਖ ਭੂਮਿਕਾ ਨਿਭਾਉਂਦੇ ਹਨ ਅਤੇ ਜੇਕਰ ਅਸੀਂ ਕਦੇ ਸਰੀਰਕ ਤੌਰ ’ਤੇ ਬਿਮਾਰ ਹੁੰਦੇ ਹਾਂ ਤਾਂ ਫਿਰ ਸਾਡੇ ਦਿਮਾਗ ਵਿਚ ਡਾਕਟਰ ਦਾ ਖਿਆਲ ਆਉਂਦਾ ਹੈ। ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਡਾਕਟਰੀ ਇਕ ਸਨਮਾਨਿਤ ਪੇਸ਼ਾ ਹੈ, ਕਿਉਂਕਿ ਇਸ ਵਿਚ ਸੇਵਾ ਤੇ ਤਿਆਗ ਦੀ ਭਾਵਨਾ ਹੁੰਦੀ ਹੈ। ਕੋਰੋਨਾ ਅਤੇ ਹੋਰ ਆਫ਼ਤਾਂ ਦੇ ਸਮੇਂ ਡਾਕਟਰ, ਨਰਸਾਂ ਤੇ ਹੋਰ ਸਟਾਫ਼ ਨੇ ਅਨੇਕਾਂ ਕਠਿਨਾਈਆਂ ਦਾ ਸਾਹਮਣਾ ਕਰਦੇ ਹੋਏ ਲੋਕਾਂ ਦੀ ਜਾਨ ਬਚਾਉਣ ਵਿਚ ਆਪਣੀ ਅਹਿਮ ਭੂਮਿਕਾ ਨਿਭਾਈ ਹੈ ਜੋ ਕਿ ਸ਼ਲਾਘਾਯੋਗ ਹੈ। ਅਖੀਰ ਵਿਚ ਉਨ੍ਹਾਂ ਇਸ ਮੌਕੇ ’ਤੇ ਡਾਕਟਰਾਂ ਤੋਂ ਇਲਾਵਾ ਉਨ੍ਹਾਂ ਲੋਕਾਂ ਦਾ ਧੰਨਵਾਦ ਵੀ ਕੀਤਾ ਜੋ ਕਿ ਸਾਨੂੰ ਸਵਾਸਥ ਰੱਖਣ ਲਈ ਦਿਨ-ਰਾਤ ਮਿਹਨਤ ਕਰਦੇ ਹਨ।
ਡਾਕਟਰਾਂ ਵਿਚ ਸੇਵਾ ਅਤੇ ਤਿਆਗ ਦੀ ਭਾਵਨਾ ਹੁੰਦੀ ਹੈ - ਸੰਤ ਰਾਜਿੰਦਰ ਸਿੰਘ
ਅਜੀਤ ਡੈਸਕ
01-07-2026