ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-07-2026

ਪੁਲਿਸ ਨੇ ਤਿੰਨ ਝਪਟਮਾਰ ਕੀਤੇ ਗ੍ਰਿਫ਼ਤਾਰ, ਦੋ ਚੋਰੀ ਦੇ ਬਾਈਕ ਕੀਤੇ ਬਰਾਮਦ

Ad Position 21
No active advertisement
ਅਜੀਤ ਡੈਸਕ 01-07-2026

ਨਵੀਂ ਦਿੱਲੀ, 30 ਜੂਨ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਦੇ ਬਾਹਰੀ ਜ਼ਿਲ੍ਹੇ ਦੇ ਥਾਣਾ ਨਿਹਾਲ ਵਿਹਾਰ ਦੀ ਪੁਲਿਸ ਨੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਇਨ੍ਹਾਂ ਕੋਲੋਂ ਦੋ ਚੋਰੀ ਦੇ ਬਾਈਕ ਅਤੇ 5 ਹਜ਼ਾਰ ਰੁਪਏ ਦੀ ਨਕਦੀ ਬਰਾਮਦ ਕੀਤੀ ਹੈ। ਇਨ੍ਹਾਂ ਦੇ ਨਾਂਅ ਕੁਲਦੀਪ ਸਿੰਘ (33) ਨਿਵਾਸੀ ਉੱਤਰ ਪ੍ਰਦੇਸ਼, ਸ਼ੰਭੂ ਪ੍ਰਤਾਪ ਸਿੰਘ (37) ਨਿਵਾਸੀ ਉੱਤਰ ਪ੍ਰਦੇਸ਼ ਅਤੇ ਸੰਜੇ ਗੁਪਤਾ (46) ਨਿਵਾਸੀ ਬੁੱਧ ਵਿਹਾਰ ਦਿੱਲੀ ਹਨ। ਇਨ੍ਹਾਂ ਵਿਚੋਂ ਕੁਲਦੀਪ ਸਿੰਘ ਅਤੇ ਸ਼ੰਭੂ ਪ੍ਰਤਾਪ ਸਿੰਘ ਦੇ ਵਿਰੁੱਧ ਪੁਲਿਸ ਕੋਲ ਪਹਿਲਾਂ ਹੀ 10 ਅਪਰਾਧਿਕ ਮਾਮਲੇ ਦਰਜ ਹਨ, ਜਦਕਿ ਸੰਜੇ ਗੁਪਤਾ ਦੇ ਵਿਰੁੱਧ ਪਹਿਲਾਂ ਕੇਵਲ ਇਕ ਅਪਰਾਧਿਕ ਮਾਮਲਾ ਦਰਜ ਹੈ। ਥਾਣਾ ਨਿਹਾਲ ਵਿਹਾਰ ਦੀ ਪੁਲਿਸ ਕੋਲ ਇਕ ਵਿਅਕਤੀ ਨੇ ਸ਼ਿਕਾਇਤ ਕੀਤੀ ਸੀ ਕਿ ਉਹ ਏ.ਟੀ.ਐਮ. ਤੋਂ ਪੈਸੇ ਕਢਵਾ ਕੇ ਲਿਆਇਆ ਅਤੇ ਅਣਪਛਾਤੇ ਵਿਅਕਤੀਆਂ ਨੇ ਪੈਸੇ ਝਪਟ ਲਏ ਅਤੇ ਫ਼ਰਾਰ ਹੋ ਗਏ। ਪੁਲਿਸ ਨੇ ਕਾਰਵਾਈ ਕਰਦਿਆਂ ਸੀ.ਸੀ.ਟੀ.ਵੀ. ਦੀ ਫੁਟੇਜ, ਖ਼ੁਫੀਆ ਜਾਣਕਾਰੀ ਇਕੱਠੀ ਕਰਕੇ ਇਕ ਥਾਂ ’ਤੇ ਛਾਪਾ ਮਾਰ ਕੇ ਇਨ੍ਹਾਂ ਨੂੰ ਕਾਬੂ ਕਰ ਲਿਆ। ਪੁਲਿਸ ਇਨ੍ਹਾਂ ਤੋਂ ਪੁੱਛ-ਪੜਤਾਲ ਕਰ ਰਹੀ ਹੈ।

Ad Position 22
No active advertisement
ਪਿਛਲੀ ਖ਼ਬਰ ਡਾਕਟਰਾਂ ਵਿਚ ਸੇਵਾ ਅਤੇ ਤਿਆਗ ਦੀ ਭਾਵਨਾ ਹੁੰਦੀ ਹੈ - ਸੰਤ ਰਾਜਿੰਦਰ ਸਿੰਘ ਅਗਲੀ ਖ਼ਬਰ ਐੱਸ.ਆਈ.ਟੀ. ਗਠਿਤ ਕਰ ਕੇ ਦਿੱਲੀ ਕਮੇਟੀ ਦੇ ਖਾਤਿਆਂ ਦੀ ਕਰਵਾਈ ਜਾਵੇ ਫੋਰੈਂਸਿਕ ਜਾਂਚ- ਪਰਮਜੀਤ ਸਿੰਘ ‘ਵੀਰਜੀ’
Ad Position 24
No active advertisement