02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-07-2026

ਜੀ. ਐਨ. ਜੀ. ਕਾਲਜ ਵਿਖੇ ਤੀਜ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਪ੍ਰਤਿਭਾ ਖੋਜ ਮੁਕਾਬਲਾ ਕਰਵਾਇਆ

Ad Position 21
No active advertisement
ਅਜੀਤ ਡੈਸਕ 31-07-2026
ਯਮੁਨਾਨਗਰ, 30 ਜੁਲਾਈ (ਗੁਰਦਿਆਲ ਸਿੰਘ ਨਿਮਰ)-ਸਖੀ ਫਾਊਂਡੇਸ਼ਨ ਵਲੋਂ ਤੀਜ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਜੀ. ਐਨ. ਜੀ. ਕਾਲਜ ਵਿਖੇ ਪ੍ਰਤਿਭਾ ਖੋਜ ਮੁਕਾਬਲਾ ਕਰਵਾਇਆ ਗਿਆ। ਇਸ ਮੌਕੇ ਭਾਗੀਦਾਰਾਂ ਨੇ ਰੰਗੋਲੀ, ਮਹਿੰਦੀ, ਘੁੰਗਰੂ ਸੋਲੋ ਡਾਂਸ, ਗਰੁੱਪ ਡਾਂਸ, ਸੋਲੋ ਗੀਤ, ਮਸਾਲੇਦਾਰ ਖਾਣਾ ਪਕਾਉਣ ਤੇ ਭਾਰਤੀ ਮਹਿਲਾ ਆਦਿ ਦੇ ਮੁਕਾਬਲਿਆਂ ‘ਚ ਹਿੱਸਾ ਲਿਆ। ਇਨ੍ਹਾਂ ਮੁਕਾਬਲਿਆਂ ‘ਚ ਹਿੱਸਾ ਲੈਣ ਵਾਲੀਆਂ ਵੱਖ-ਵੱਖ ਕਾਲਜਾਂ ਤੇ ਸਕੂਲਾਂ ਦੀਆਂ ਵਿਦਿਆਰਥਣਾਂ ਸਾੜੀਆਂ, ਸੂਟ ਤੇ ਲਹਿੰਗੇ ਆਦਿ ਭਾਰਤੀ ਪਹਿਰਾਵੇ ‘ਚ ਸਜੀਆਂ ਹੋਈਆਂ ਸਨ। ਇਸ ਮੌਕੇ ਤੀਜ ਦੇ ਤਿਉਹਾਰ ‘ਤੇ ਚਾਨਣਾ ਪਾਉਂਦਿਆਂ ਮਲਿਕ ਰੋਜ਼ੀ ਆਨੰਦ ਨੇ ਦੱਸਿਆ ਕਿ ਤੀਜ ਔਰਤਾਂ ਲਈ ਵਿਸ਼ੇਸ਼ ਮਹੱਤਵ ਰੱਖਦਾ ਹੈ। ਸਖੀ ਫਾਊਂਡੇਸ਼ਨ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰਦੀ ਹੈ ਕਿ ਔਰਤਾਂ ਅਤੇ ਧੀਆਂ ਆਪਣੇ ਰਵਾਇਤੀ ਰੀਤੀ-ਰਿਵਾਜਾਂ ਅਤੇ ਪ੍ਰੰਪਰਾਵਾਂ ਨਾਲ ਜੁੜੀਆਂ ਰਹਿਣ ਅਤੇ ਸਾਡੇ ਤਿਉਹਾਰਾਂ ਨੂੰ ਸਾਡੀ ਸੰਸਕ੍ਰਿਤੀ ਨਾਲ ਜੋੜੀ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਕਾਲਜ ਵਿਖੇ ਕਰਵਾਏ ਗਏ ਮੁਕਾਬਲੇ ਭਾਰਤੀ ਪਹਿਰਾਵੇ ਨੂੰ ਮਾਨਤਾ ਦਿੰਦੇ ਹਨ। ਇਸ ਮੌਕੇ ਮਹਿੰਦੀ ਮੁਕਾਬਲੇ ‘ਚ ਸਨ੍ਹਾ ਨੇ ਪਹਿਲਾ, ਕਸ਼ਿਸ਼ ਸੈਣੀ ਨੇ ਦੂਜਾ ਤੇ ਕੋਮਲ ਨੇ ਤੀਜਾ, ਘੁੰਗਰੂ ਸੋਲੋ ਡਾਂਸ ਦੇ ਮੁਕਾਬਲੇ ‘ਚ ਹਰਲੀਨ ਨੇ ਪਹਿਲਾ, ਸੌਮਿਆ ਜੱਗੀ ਨੇ ਦੂਜਾ ਤੇ ਦੀਪਾ ਨੇ ਤੀਜਾ, ਰੰਗੋਲੀ ਬਣਾਉਣ ਦੇ ਮੁਕਾਬਲੇ ‘ਚ ਰਾਸ਼ੀ ਡੀ. ਏ. ਵੀ ਕਾਲਜ ਨੇ ਪਹਿਲਾ, ਸਾਧਨਾ ਜੀ. ਐਨ. ਜੀ. ਸਕੂਲ ਨੇ ਦੂਜਾ ਤੇ ਵੰਸ਼ਿਕਾ ਡੀ. ਏ. ਵੀ. ਕਾਲਜ ਨੇ ਤੀਜਾ, ਸੋਲੋ ਗੀਤ ਮੁਕਾਬਲੇ ‘ਚ ਜੰਨਤ ਜੀ. ਐਨ. ਜੀ. ਕਾਲਜ ਨੇ ਪਹਿਲਾ, ਨਿਸ਼ਠਾ ਸ਼ਰਮਾ ਡੀ. ਏ. ਵੀ. ਸਕੂਲ ਨੇ ਦੂਜਾ, ਮਹਰੂਮ ਡੀ. ਏ. ਵੀ. ਕਾਲਜ ਨੇ ਤੀਜਾ, ਖਾਣਾ ਬਣਾਉਣ ਦੇ ਮੁਕਾਬਲੇ ‘ਚ ਤੀਸ਼ਾ ਕੰਬੋਜ ਜੀ. ਐਨ. ਜੀ. ਕਾਲਜ ਨੇ ਪਹਿਲਾ, ਯਸ਼ਿਕਾ ਧੀਮਾਨ ਨੇ ਦੂਜਾ ਤੇ ਮਾਨਸਾ ਡੀ. ਏ. ਵੀ. ਕਾਲਜ ਨੇ ਤੀਜਾ, ਗਰੁੱਪ ਡਾਂਸ ਮੁਕਾਬਲੇ ‘ਚ ਅਨੀਕਾ, ਸਾਨਵੀ, ਸ਼ੁਭਾਨੀ, ਰੁਹਾਨੀ, ਵੰਸ਼ਿਕਾ, ਦੀਪਾ ਤੇ ਭੂਮਿਕਾ ਦੀ ਟੀਮ ਨੇ ਪਹਿਲਾ, ਸ਼ਿਵਨਿਆ, ਮਨਪ੍ਰੀਤ, ਪ੍ਰਿਆ, ਗੁਰਪ੍ਰੀਤ ਤੇ ਮੋਹਿਨੀ ਦੀ ਟੀਮ ਨੇ ਦੂਜਾ ਸਥਾਨ ਹਾਸਿਲ ਕੀਤਾ, ਜਦਕਿ ਭਾਰਤੀ ਮਹਿਲਾ ਮੁਕਾਬਲੇ ‘ਚ ਡਾ. ਸਾਵਿਤਰੀ ਦੇਵੀ ਜੀ. ਐਨ. ਜੀ. ਕਾਲਜ ਨੇ ਪਹਿਲਾ ਤੇ ਭਾਵਨਾ ਬੱਤਰਾ ਨੇ ਦੂਜਾ ਸਥਾਨ ਹਾਸਿਲ ਕੀਤਾ। ਇਸ ਮੌਕੇ ਗੀਤਾ ਕਪੂਰ, ਮਨਿੰਦਰ ਕੌਰ, ਵਨਿਆ ਅਰੋੜਾ, ਸਾਵਿਤਰੀ ਛੇਤਰੀ, ਉਮਾ ਸ਼ਰਮਾ, ਵਿਭਾ ਸ਼ਰਮਾ, ਸੋਨੀਆ, ਮੋਨਿਕਾ ਜੋਗੀ, ਸੁਸ਼ੀਲਾ ਯਾਦਵ, ਮਮਤਾ ਸੈਨ, ਵਿਨੀਤ ਕੌਰ, ਗੀਤਾ ਰਾਣੀ, ਸੁਰਿੰਦਰ ਕੌਰ, ਹਰਵਿੰਦਰ ਕੌਰ, ਮੋਨਿਕਾ ਅਗਨੀਹੋਤਰੀ, ਊਸ਼ਾ ਰਾਣੀ, ਨਿਸ਼ਾ, ਪ੍ਰੀਤੀ ਅਤੇ ਹੋਰ ਵੀ ਮਹਿਮਾਨ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ 50 ਗ੍ਰਾਮ ਹੈਰੋਇਨ ਸਮੇਤ ਨੌਜਵਾਨ ਗ੍ਰਿਫ਼ਤਾਰ ਅਗਲੀ ਖ਼ਬਰ ਗੁਰੂ ਪੂਰਨਿਮਾ ਮਹਾਂਉਤਸਵ ’ਚ ਮੇਅਰ ਰੇਣੂ ਬਾਲਾ ਗੁਪਤਾ ਨੇ ਹਾਜ਼ਰੀ ਭਰਦਿਆਂ ਸਵਾਮੀ ਗਿਆਨਾਨੰਦ ਮਹਾਰਾਜ ਤੋਂ ਲਿਆ ਅਸ਼ੀਰਵਾਦ...
Ad Position 24
No active advertisement