ਜਲੰਧਰ ਵਾਸੀਆਂ ਨੇ ਉਤਸ਼ਾਹ ਨਾਲ ਕੀਤਾ ਨਵੇਂ ਸਾਲ ਦਾ ਸਵਾਗਤ ਮਾਡਲ ਟਾਊਨ, ਪੀ. ਪੀ. ਆਰ. ਮਾਰਕੀਟ ਅਤੇ ਹੋਰਾਂ ਇਲਾਕਿਆਂ 'ਚ ਰਹੀ ਰੌਣਕ
ਅਜੀਤ ਡੈਸਕ
01-01-2026
ਇਸ ਦੌਰਾਨ ਬਹੁਤ ਸਾਰੇ ਲੋਕ ਆਪਣੀਆਂ ਕਾਰਾਂ 'ਤੇ ਗੁਬਾਰੇ ਲਗਾ ਕੇ ਆਪਣੇ ਪਰਿਵਾਰਾਂ ਸਮੇਤ ਖੁਸ਼ੀ ਮਨਾਉਂਦੇ ਅਤੇ ਅਤੇ ਸੈਲਫੀ ਲੈਂਦੇ ਦੇਖੇ ਗਏ | ਸ਼ਹਿਰ ਦੇ ਵੱਖ-ਵੱਖ ਹੋਟਲਾਂ ਵਿਚ ਵੀ ਨਵੇਂ ਸਾਲ ਦੇ ਜਸ਼ਨ ਸੰਬੰਧੀ ਪਾਰਟੀਆਂ ਹੋਈਆਂ | ਲੋਕਾਂ ਵਿਚ ਨਵੇਂ ਸਾਲ 'ਤੇ ਨਵੀਆਂ ਉਮੀਦਾਂ ਦਾ ਉਤਸ਼ਾਹ ਸਾਫ਼ ਦਿਖਾਈ ਦੇ ਰਿਹਾ ਸੀ | ਇਸ ਦੌਰਾਨ ਮਾਡਲ ਟਾਊਨ ਵਿਖੇ ਸ਼ਾਪ ਕੀਪਰ ਐਸੋਸੀਏਸ਼ਨ ਵਲੋਂ ਇਕ ਸਟੇਜ਼ ਲਗਾਈ ਗਈ ਜਿਸ 'ਤੇ ਨੌਜਨਾਵਾਂ ਨੇ ਨੱਚ ਗਾ ਕੇ ਨਵੇਂ ਸਾਲ ਦਾ ਸਵਾਗਤ ਕੀਤਾ |
ਪੁਲਿਸ ਵਲੋਂ ਸਖ਼ਤ ਸੁਰੱਖਿਆ ਪ੍ਰਬੰਧ
ਨਵੇਂ ਸਾਲ ਦੇ ਆਗਮਨ ਦਾ ਜਸ਼ਨ ਮਨਾਉਣ ਵਾਲਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕਮਿਸ਼ਨਰੇਟ ਪੁਲਿਸ ਨੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ
ਹਨ | ਇਸ ਦੌਰਾਨ 31 ਦਸੰਬਰ ਦੀ ਰਾਤ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਮਾਡਲ ਟਾਊਨ ਸਮੇਤ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਦਾ ਦੌਰਾ ਕੀਤਾ | ਉਨ੍ਹਾਂ ਦੇ ਨਾਲ ਡੀ.ਸੀ.ਪੀ ਮਨਪ੍ਰੀਤ ਸਿੰਘ ਢਿੱਲੋਂ, ਏ.ਡੀ.ਸੀ.ਪੀ ਸੁਖਵਿੰਦਰ ਸਿੰਘ, ਏ.ਡੀ.ਸੀ.ਪੀ ਹਰਿੰਦਰ ਸਿੰਘ ਗਿਲ ਸਮੇਤ ਹੋਰ ਵੀ ਪੁਲਿਸ ਅਧਿਕਾਰੀ ਸਨ | ਪੁਲਿਸ ਵਲੋਂ ਸ਼ਹਿਰ ਵਿਚ ਨਾਕਾਬੰਦੀ ਕਰਕੇ ਸਖ਼ਤੀ ਨਾਲ ਚੈਕਿੰਗ ਕੀਤੀ ਗਈ | ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਕਿਹਾ ਕਿ 31 ਦਸੰਬਰ ਦੀ ਰਾਤ ਨੂੰ ਨਵੇਂ ਸਾਲ ਦੇ ਜਸ਼ਨ ਦੌਰਾਨ ਸੁਰੱਖਿਆ ਪ੍ਰਬੰਧਾਂ ਦੇ ਹਿੱਸੇ ਵਜੋਂ, ਸ਼ਹਿਰ ਦੇ ਐਂਟਰੀ ਪੁਆਇੰਟਾਂ 'ਤੇ 10 ਚੌਕੀਆਂ ਅਤੇ ਸ਼ਹਿਰ ਦੇ ਅੰਦਰੂਨੀ ਇਲਾਕਿਆਂ ਵਿੱਚ 16 ਚੌਕੀਆਂ ਅਤੇ ਨਾਕੇ ਲਗਾਏ ਗਏ ਸਨ, ਜਿਨ੍ਹਾਂ ਦੀ ਡਿਊਟੀ ਪੁਲਿਸ ਸਟੇਸ਼ਨ ਇੰਚਾਰਜਾਂ ਅਤੇ ਜੀ.ਓ.ਸੀ.ਏ. ਦੁਆਰਾ ਨਿਭਾਈ ਗਈ | ਇਸ ਸਮੇਂ ਦੌਰਾਨ, 14 ਜੀ.ਓ.ਸੀ.ਏ. ਨੂੰ ਫੀਲਡ ਵਿੱਚ ਤਾਇਨਾਤ ਕੀਤਾ ਗਿਆ ਸੀ | ਸ਼ਹਿਰ ਵਿੱਚ 33 ਪੀਸੀਆਰ ਵਾਹਨ ਤਾਇਨਾਤ ਕੀਤੇ ਗਏ ਸਨ ਅਤੇ ਲਗਾਤਾਰ ਗਸ਼ਤ 'ਤੇ ਸਨ |