ਨਕੋਦਰ, 23 ਜਨਵਰੀ (ਗੁਰਵਿੰਦਰ ਸਿੰਘ)- ਕਾਲਜ ਦੇ ਯੂਥ ਕਲੱਬ ਵਲੋਂ ਪਿ੍ੰਸੀਪਲ ਡਾਕਟਰ ਇੰਦਰਜੀਤ ਸਿੰਘ ਦੀ ਅਗਵਾਈ ਹੇਠ ਤੇ ਯੂਥ ਕਲੱਬ ਦੇ ਕੋਆਰਡੀਨੇਟਰ ਡਾ ਚਰਨਜੀਤ ਕੌਰ ਤੇ ਮੈਡਮ ਖੁਸ਼ਦੀਪ ਕੌਰ ਦੀ ਨਿਗਰਾਨੀ ਹੇਠ ਯੁਵਕ ਮੇਲਾ ਕਰਵਾਇਆ ਗਿਆ | ਵਿਦਿਆਰਥੀਆਂ ਵਿੱਚ ਲੁਕੀ ਹੋਈ ਪ੍ਰਤਿਭਾ ਨੂੰ ਖੋਜਣ ਲਈ ਕਾਲਜ ਕੈਂਪਸ ਵਿੱਚ ਦਸਤਾਰ, ਰੰਗੋਲੀ, ਮਹਿੰਦੀ, ਪੋਸਟਰ ਮੇਕਿੰਗ, ਸੁੰਦਰ ਲਿਖਾਈ ਤੇ ਲੇਖ ਮੁਕਾਬਲੇ ਕਰਵਾਏ ਗਏ, ਜਿਸ ਵਿੱਚ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ | ਦਸਤਾਰ ਮੁਕਾਬਲਿਆਂ ਦੇ ਦੁਮਾਲਾ ਮੁਕਾਬਲੇ ਵਿੱਚ ਪਹਿਲਾ ਸਥਾਨ ਧੰਨਵੀਰ ਸਿੰਘ, ਪਟਿਆਲਾ ਸ਼ਾਹੀ ਦਸਤਾਰ ਮੁਕਾਬਲੇ ਵਿੱਚ ਪਹਿਲਾ ਸਥਾਨ ਗਗਨਜੀਤ ਸਿੰਘ ਤੇ ਵੱਟਾਂ ਵਾਲੀ ਦਸਤਾਰ ਮੁਕਾਬਲੇ ਵਿੱਚ ਪਹਿਲਾ ਸਥਾਨ ਹਰਮਨਪ੍ਰੀਤ ਸਿੰਘ ਨੇ ਹਾਸਿਲ ਕੀਤਾ | ਰੰਗੋਲੀ ਮੁਕਾਬਲੇ ਵਿੱਚ ਪਹਿਲਾ ਸਥਾਨ ਤਾਨੀਆ, ਨਵੀਤਾ, ਸਿਮਰਨ ਤੇ ਆਰਤੀ ਦੀ ਟੀਮ ਨੇ ਹਾਸਿਲ ਕੀਤਾ | ਮਹਿੰਦੀ ਮੁਕਾਬਲੇ ਵਿੱਚ ਪਹਿਲਾ ਸਥਾਨ ਆਕਾਂਸ਼ਾ ਨੇ ਦੂਸਰਾ ਸਥਾਨ ਜੈਸਮੀਨ, ਈਸ਼ਾ, ਕਿਰਨ ਤੇ ਤੀਜਾ ਸਥਾਨ ਰਾਜਿੰਦਰ ਕੌਰ ਤੇ ਜੈਸਮੀਨ ਨੇ ਕੀਤਾ | ਪੋਸਟਰ ਮੇਕਿੰਗ ਮੁਕਾਬਲੇ ਵਿੱਚ ਵਾਤਾਵਰਣ ਥੀਮ ਤਹਿਤ ਪਹਿਲਾ ਸਥਾਨ ਸਿਮਰਨਪ੍ਰੀਤ ਕੌਰ ਆਰਟਿਸਟਿਕ ਥੀਮ ਤਹਿਤ ਪਹਿਲਾ ਸਥਾਨ ਆਕਾਂਸ਼ਾ ਅਤੇ ਸਮਾਜਿਕ ਮੁੱਦਿਆਂ ਆਧਾਰਿਤ ਪੋਸਟਰ ਮੇਕਿੰਗ ਮੁਕਾਬਲੇ ਵਿੱਚ ਪਹਿਲਾ ਸਥਾਨ ਨਿਪੁੰਨ ਨੇ ਪ੍ਰਾਪਤ ਕੀਤਾ | ਸੁੰਦਰ ਲਿਖਾਈ ਮੁਕਾਬਲੇ ਵਿੱਚ ਪਹਿਲਾ ਸਥਾਨ ਸੁਨੈਨਾ ਤੇ ਜੈਸਮੀਨ ਅਹੀਰ ਨੇ ਪ੍ਰਾਪਤ ਕੀਤਾ | ਲੇਖ ਮੁਕਾਬਲੇ ਵਿੱਚ ਪਹਿਲਾ ਸਥਾਨ ਜੈਸਮੀਨ ਆਹੀਰ ਨੇ ਪ੍ਰਾਪਤ ਕੀਤਾ | ਇਨ੍ਹਾਂ ਸਾਰਿਆ ਮੁਕਾਬਲਿਆਂ ਵਿੱਚ ਜੱਜਾਂ ਦੀ ਭੂਮਿਕਾ ਪਿ੍ੰਸੀਪਲ ਡਾ. ਇੰਦਰਜੀਤ ਸਿੰਘ, ਡਾ. ਚਰਨਜੀਤ ਕੌਰ, ਡਾ. ਗੁਰਮੇਜ ਸਿੰਘ ਮਾਨ ਤੇ ਮੈਡਮ ਖੁਸ਼ਦੀਪ ਕੌਰ ਨੇ ਬਾਖੂਬੀ ਨਿਭਾਈ | ਅਖੀਰ ਵਿੱਚ ਪਿ੍ੰਸੀਪਲ ਡਾ. ਇੰਦਰਜੀਤ ਸਿੰਘ ਨੇ ਜੇਤੂ ਵਿਦਿਆਰਥੀਆਂ ਦੀ ਹੌਸਲਾ ਅਫਜ਼ਾਈ ਕਰਦੇ ਹੋਏ ਸਾਰੇ ਹੀ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ |