ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਸਾਬਕਾ ਵਿਦਿਆਰਥੀ ਹਰਦੀਪ ਸਿੰਘ ਵਲੋਂ ਭੁੱਲਰ ਸਕੂਲ ਨੂੰ 5 ਪੱਖੇ ਭੇਟ

Ad Position 21
No active advertisement
ਅਜੀਤ ਡੈਸਕ 31-01-2026
ਸ਼ਾਹਕੋਟ, 30 ਜਨਵਰੀ (ਸੁਖਦੀਪ ਸਿੰਘ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੁੱਲਰ ਦੇ ਸਾਬਕਾ ਵਿਦਿਆਰਥੀ ਹਰਦੀਪ ਸਿੰਘ ਪੁੱਤਰ ਨਿਰਮਲ ਸਿੰਘ ਭੁੱਲਰ ਵਲੋਂ ਆਪਣੇ ਸਕੂਲ ਨੂੰ 5 ਪੱਖੇ ਭੇਟ ਕੀਤੇ ਗਏ | ਲੈਕਚਰਾਰ ਨਰਿੰਦਰ ਕੁਮਾਰ (ਸਰੀਰਕ ਸਿੱਖਿਆ ਤੇ ਖੇਡਾਂ) ਨੇ ਦੱਸਿਆ ਕਿ ਨਿਰਮਲ ਸਿੰਘ ਭੁੱਲਰ ਦੇ ਬੱਚੇ ਹਰਦੀਪ ਸਿੰਘ ਤੇ ਤੀਰਥ ਕੌਰ ਸਕੂਲ ਦੇ ਪੁਰਾਣੇ ਵਿਦਿਆਰਥੀ ਰਹੇ ਹਨ ਤੇ ਇਹ ਦੋਵੇਂ ਭੈਣ-ਭਰਾ ਪੜ੍ਹਾਈ 'ਚ ਬਹੁਤ ਹੁਸ਼ਿਆਰ ਸਨ, ਜੋ ਕਿ ਵਿਦੇਸ਼ 'ਚ ਪੱਕੇ ਤੌਰ 'ਤੇ ਸਥਾਪਿਤ ਹੋ ਗਏ ਹਨ | ਇਸ ਪਰਿਵਾਰ ਵੱਲੋਂ ਪਹਿਲਾਂ ਵੀ ਸਕੂਲ ਦੇ ਵਿਕਾਸ, ਬੱਚਿਆਂ ਦੀ ਭਲਾਈ ਤੇ ਲੋੜਾਂ ਦੀ ਪੂਰਤੀ ਲਈ ਹਰ ਸੰਭਵ ਮੱਦਦ ਕੀਤੀ ਜਾਂਦੀ ਰਹੀ ਹੈ | ਹਰਦੀਪ ਸਿੰਘ ਭੁੱਲਰ ਨੇ ਕਿਹਾ ਕਿ ਸਕੂਲੀ ਜੀਵਨ ਜ਼ਿੰਦਗੀ ਦਾ ਇੱਕ ਅਹਿਮ ਪੜਾਅ ਹੈ, ਜੋ ਹਰ ਇੱਕ ਵਿਅਕਤੀ ਦੀ ਅਭੁੱਲ ਯਾਦ ਬਣ ਜਾਂਦਾ ਹੈ | ਇਸ ਮੌਕੇ ਪਿ੍ੰਸੀਪਲ ਦਿਨੇਸ਼ ਵਰਮਾ, ਸਕੂਲ ਇੰਚਾਰਜ ਰਸ਼ਪਾਲ ਸਿੰਘ ਤੇ ਸਮੂਹ ਸਟਾਫ਼ ਨੇ ਦਾਨੀ-ਸੱਜਣਾਂ ਦਾ ਧੰਨਵਾਦ ਕੀਤਾ |
Ad Position 22
No active advertisement
ਪਿਛਲੀ ਖ਼ਬਰ ਆਪ ਇੰਚਾਰਜ ਪਰਮਿੰਦਰ ਸਿੰਘ ਪੰਡੋਰੀ ਵਲੋਂ ਪਿੰਡ ਬਾਹਮਣੀਆਂ ਵਿਖੇ ਆਂਗਣਵਾੜੀ ਸੈਂਟਰ ਦਾ ਉਦਘਾਟਨ ਅਗਲੀ ਖ਼ਬਰ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਉਤਸਵ ਸੰਬੰਧੀ ਪ੍ਰਭਾਤ ਫੇਰੀਆਂ ਜਾਰੀ
Ad Position 24
No active advertisement