ਨਕੋਦਰ, 22 ਫਰਵਰੀ (ਗੁਰਵਿੰਦਰ ਸਿੰਘ)- ਉੱਘੀ ਪੰਥਕ ਸ਼ਖ਼ਸੀਅਤ ਤੇ ਸੇਵਕ ਪਬਲਿਕ ਹਾਈ ਸਕੂਲ ਨਕੋਦਰ ਦੇ ਬਾਨੀ ਭਾਈ ਸਾਹਿਬ ਡਾ. ਦਲੀਪ ਸਿੰਘ ਨਮਿਤ ਅਖੰਡ ਪਾਠ ਦਾ ਭੋਗ ਤੇ ਅੰਤਿਮ ਅਰਦਾਸ ਸੇਵਕ ਸਕੂਲ ਵਿਖੇ ਹੋਈ | ਇਸ ਮੌਕੇ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ 'ਚ ਪੁੱਜੀਆਂ ਸੰਗਤਾਂ ਤੇ ਪੰਥਕ ਆਗੂਆਂ ਨੇ ਭਾਈ ਸਾਹਿਬ ਨੂੰ ਸ਼ਰਧਾਂਜਲੀ ਭੇਟ ਕੀਤੀ | ਸਵੇਰੇ ਅਖੰਡ ਪਾਠ ਦੇ ਭੋਗ ਉਪਰੰਤ ਅਖੰਡ ਕੀਰਤਨੀ ਜਥਾ ਜਲੰਧਰ ਦੇ ਭਾਈ ਕੁਲਵੰਤ ਸਿੰਘ ਕਾਕੀ ਪਿੰਡ, ਭਾਈ ਜਸਬੀਰ ਸਿੰਘ ਜਲੰਧਰ, ਬੀਬੀ ਹਰਸ਼ਰਨ ਕੌਰ ਨਕੋਦਰ, ਭਾਈ ਬ੍ਰਹਮਜੋਤ ਸਿੰਘ ਆਸਟ੍ਰੇਲੀਆ, ਭਾਈ ਸਰਬਜੀਤ ਸਿੰਘ, ਭਾਈ ਜਗਜੀਤ ਸਿੰਘ ਤੇ ਹੋਰ ਸਿੰਘਾਂ ਵੱਲੋਂ ਕੀਰਤਨ ਕੀਤਾ ਗਿਆ | ਇਸ ਮੌਕੇ ਕਿਤਾਬਾਂ ਵੀ ਵੰਡੀਆਂ ਗਈਆਂ | ਇਸ ਮੌਕੇ ਸੰਬੋਧਨ ਕਰਦਿਆਂ ਪ੍ਰੋ. ਮੋਹਨ ਸਿੰਘ, ਸਾਬਕਾ ਐੱਸ.ਡੀ.ਓ. ਬਲਵਿੰਦਰ ਸਿੰਘ, ਬੀਬੀ ਗੁਰਜੀਤ ਕੌਰ, ਭਾਈ ਪਰਮਜੀਤ ਸਿੰਘ ਯੂ.ਕੇ. ਤੇ ਸੁਖਵਿੰਦਰ ਸਿੰਘ ਬਿੱਲਾ ਸੰਧੂ ਨੇ ਕਿਹਾ ਕਿ ਭਾਈ ਸਾਹਿਬ ਦਾ ਸਾਰਾ ਜੀਵਨ ਸਾਦਗੀ, ਨਿਮਰਤਾ ਤੇ ਗੁਰਬਾਣੀ ਦੇ ਰੰਗ 'ਚ ਰੰਗਿਆ ਹੋਇਆ ਸੀ | ਉਨ੍ਹਾਂ ਨੇ ਕਦੇ ਵੀ ਆਪਣੀ ਸੇਵਾ ਦਾ ਪ੍ਰਗਟਾਵਾ ਨਹੀਂ ਕੀਤਾ ਤੇ ਸਾਰੀ ਉਮਰ ਨਾਮ-ਬਾਣੀ ਤੇ ਸਿੱਖਿਆ ਦੇ ਪਾਸਾਰ ਲਈ ਸਮਰਪਿਤ ਰਹੇ | ਵਿੱਦਿਆ ਦੇ ਖੇਤਰ ਵਿਚ ਉਨ੍ਹਾਂ ਵੱਲੋਂ ਲਾਇਆ ਗਿਆ ਬੂਟਾ 'ਸੇਵਕ ਸਕੂਲ' ਹਮੇਸ਼ਾ ਉਨ੍ਹਾਂ ਦੀ ਯਾਦ ਦਿਵਾਉਂਦਾ ਰਹੇਗਾ | ਭਾਈ ਸਾਹਿਬ ਵੱਲੋਂ ਜੋ ਪ੍ਰਾਜੈਕਟ ਸ਼ੁਰੂ ਕੀਤੇ ਜਾਣੇ ਸਨ, ਉਨ੍ਹਾਂ ਨੂੰ ਹੁਣ ਸੰਗਤ ਵੱਲੋਂ ਨੇਪਰੇ ਚਾੜਿ੍ਹਆ ਜਾਵੇਗਾ | ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਦੇ ਇੰਦਰਜੀਤ ਸਿੰਘ ਰਾਣਾ, ਹਰਜਿੰਦਰ ਸਿੰਘ ਖ਼ਾਲਸਾ ਤੇ ਪ੍ਰਭਸ਼ਰਨ ਸਿੰਘ ਵੱਲੋਂ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ | ਇਸ ਮੌਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ, ਹਲਕਾ ਨਕੋਦਰ ਦੇ ਵਿਧਾਇਕ ਇੰਦਰਜੀਤ ਕੌਰ ਮਾਨ, ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਸਕੱਤਰ ਜਨਰਲ ਤੇ ਸਾਬਕਾ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ, ਸਾਬਕਾ ਸੂਚਨਾ ਕਮਿਸ਼ਨਰ ਅਵਤਾਰ ਸਿੰਘ ਕਲੇਰ, ਸਹਾਇਕ ਕਮਿਸ਼ਨਰ ਲੁਧਿਆਣਾ ਹਰਨਰਿੰਦਰ ਸਿੰਘ, ਭਾਈ ਅਮਰੀਕ ਸਿੰਘ, ਭਾਈ ਮਨਜੀਤ ਸਿੰਘ, ਚੇਅਰਮੈਨ ਹਰਪਾਲ ਸਿੰਘ, ਵਾਈਸ ਚੇਅਰਮੈਨ ਅਜਮੇਰ ਸਿੰਘ ਸ਼ੇਰੋਵਾਲੀਆ, ਸਕੱਤਰ ਐਡਵੋਕੇਟ ਬਲਜੀਤ ਸਿੰਘ, ਡਾ. ਜਗਦੀਸ਼ ਸਿੰਘ, ਮਲਵਿੰਦਰ ਕੌਰ, ਗਗਨਜੀਤ ਸਿੰਘ, ਸੰਦੀਪ ਸਿੰਘ ਖਹਿਰਾ, ਰਾਜਮਨਵਿੰਦਰ ਸਿੰਘ ਕੰਗ ਯੂ.ਕੇ., ਚਰਨਜੀਤ ਸਿੰਘ ਸ਼ੇਰੋਵਾਲੀਆ, ਧਰਮਵੀਰ ਸਿੰਘ, ਅਮਰਜੀਤ ਸਿੰਘ ਮੋਗਾ, ਰਜਿੰਦਰ ਸਿੰਘ ਮੋਗਾ, ਪਿ੍ੰਸੀਪਲ ਨਰਿੰਦਰ ਕੌਰ, ਦਰਸ਼ਨ ਸਿੰਘ ਕੈਨੇਡਾ, ਡਾ. ਸੁਰਿੰਦਰ ਸਿੰਘ, ਭਾਈ ਦਲਵਿੰਦਰ ਸਿੰਘ, ਜਸਪਾਲ ਸਿੰਘ ਮੂਸੇਵਾਲ, ਗੁਰਮੁਖ ਸਿੰਘ ਬਾਟੂ, ਪਰਮਜੀਤ ਸਿੰਘ ਖ਼ਾਲਸਾ, ਅਕੱਤਰ ਸਿੰਘ, ਕੁਲਦੀਪ ਸਿੰਘ ਯੂ.ਐੱਸ.ਏ., ਇੰਦਰਜੀਤ ਕੌਰ, ਸਿਮਰਤਪਾਲ ਸਿੰਘ, ਮੈਡਮ ਡੇਜ਼ੀ, ਅਮਰਜੀਤ ਸਿੰਘ ਸਾਬਕਾ ਪ੍ਰਧਾਨ, ਸਤਵਿੰਦਰ ਸਿੰਘ ਮਿੰਟੂ, ਭਾਈ ਮਲਕੀਤ ਸਿੰਘ ਫਗਵਾੜਾ, ਜੇਪੀ ਸਿੰਘ ਜਲੰਧਰ ਸਮੇਤ ਵੱਡੀ ਗਿਣਤੀ 'ਚ ਸੰਗਤਾਂ ਹਾਜ਼ਰ ਸਨ |