10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਪਿੰਡ ਰਹੀਮਪੁਰ ਦਾ ਦੋ ਦਿਨਾ ਸਾਲਾਨਾ ਛਿੰਝ ਮੇਲਾ ਤੇ ਕਬੱਡੀ ਟੂਰਨਾਮੈਂਟ ਸਮਾਪਤ ਦਸਮੇਸ਼ ਸਪੋਰਟਸ ਕਲੱਬ ਰਹੀਮਪੁਰ ਹੇਲਰਾਂ ਨੇ ਕਬੱਡੀ ਕੱਪ 'ਤੇ ਕੀਤਾ ਕਬਜ਼ਾ <br/>

Ad Position 21
No active advertisement
ਟੂਰਨਾਮੈਂਟ ਦੌਰਾਨ ਮੈਚ ਦੀ ਸ਼ੁਰੂਆਤ ਕਰਵਾਉਣ ਮੌਕੇ ਖਿਡਾਰੀਆਂ ਨਾਲ ਜਥੇਦਾਰ ਰਣਜੀਤ ਸਿੰਘ ਕਾਹਲੋਂ, ਚੇਅਰਮੈਨ ਰਤਨ ਸਿੰਘ ਟਿਵਾਣਾ, ਰਘਵੀਰ ਸਿੰਘ ਟਿਵਾਣਾ, ਨੰਬਰਦਾਰ ਹਰਜੀਤ ਸਿੰਘ ਦਾਸੂਪੁਰ ਤੇ ਹੋਰ | ਤਸਵੀਰਾਂ - ਹੁਸਨ ਲਾਲ <br/> 23-02-2026
ਕਿਸ਼ਨਗੜ੍ਹ, 22 ਫਰਵਰੀ (ਹੁਸਨ ਲਾਲ)- ਪਿੰਡ ਰਹੀਮਪੁਰ ਦੀ ਦਸਮੇਸ਼ ਸਪੋਰਟਸ ਕਲੱਬ, ਐਨ.ਆਰ.ਆਈ. ਵੀਰਾਂ ਤੇ ਸਮੂਹ ਨਗਰ ਨਿਵਾਸੀਆਂ ਦੇ ਵਡਮੁੱਲੇ ਸਹਿਯੋਗ ਨਾਲ ਕਰਵਾਇਆ ਗਿਆ ਦੋ ਦਿਨਾਂ ਸਾਲਾਨਾ ਛਿੰਝ ਮੇਲਾ ਤੇ ਕਬੱਡੀ ਟੂਰਨਾਮੈਂਟ ਅੱਜ ਸ਼ਾਨੋ ਸ਼ੌਕਤ ਨਾਲ ਸਮਾਪਤ ਹੋ ਗਿਆ | ਦੂਸਰੇ ਦਿਨ ਕਬੱਡੀ ਟੂਰਨਾਮੈਂਟ ਦਾ ਸ਼ੁੱਭ ਉਦਘਾਟਨ ਸਰਬੱਤ ਦੇ ਭਲੇ ਦੀ ਅਰਦਾਸ ਉਪਰੰਤ ਸਮੂਹ ਪ੍ਰਬੰਧਕ ਜਿਨ੍ਹਾਂ 'ਚ ਸਾਬਕਾ ਸਰਪੰਚ ਤੇ ਚੇਅਰਮੈਨ ਰਤਨ ਸਿੰਘ ਟਿਵਾਣਾ, ਪ੍ਰਧਾਨ ਰਘਵੀਰ ਸਿੰਘ, ਮੰਗੀ ਚਾਚਾ, ਸੁਰਜੀਤ ਸਿੰਘ ਸੀ.ਆਈ.ਡੀ., ਬਚਿੱਤਰ ਸਿੰਘ ਟਿਵਾਣਾ (ਪਿੰਡ ਰਹੀਮਪੁਰ ਕਬੱਡੀ ਕੋਚ), ਮੰਗੀ ਯੂ.ਐਸ.ਏ., ਨੰਬਰਦਾਰ ਹਰਜੀਤ ਸਿੰਘ ਦਾਸੂਪੁਰ, ਗੁਰਦਿਆਲ ਸਿੰਘ ਸਹੋਤਾ, ਕੁਲਵਿੰਦਰ ਸਿੰਘ ਕਿੰਦੀ, ਸੌਦਾਗਰ ਸਿੰਘ ਟਿਵਾਣਾ, ਭਾਈ ਹਰਵਿੰਦਰ ਸਿੰਘ ਵੀਰ, ਨੰਬਰਦਾਰ ਕਰਮ ਸਿੰਘ, ਐਡਵੋਕੇਟ ਦੀਪਕ ਮੌਦਗਿੱਲ, ਗੁਰਨੇਕ ਸਿੰਘ ਢਿੱਲੋਂ, ਮੱਖਣ ਸਿੰਘ ਰਹੀਮਪੁਰ, ਹਰਦੀਪ ਸਿੰਘ ਦਾਸੂਪੁਰ, ਲਾਲੀ ਟਿਵਾਣਾ, ਹੈਪੀ ਪੁਰੇਵਾਲ, ਨੰਬਰਦਾਰ ਹਰੀ ਕਿਸ਼ਨ ਪੱਪੂ, ਸੋਨੂੰ ਕੈਨੇਡਾ, ਸਾਬਕਾ ਸਰਪੰਚ ਜਗਦੀਸ਼ ਸਿੰਘ, ਪੰਚ ਹਰਭਜਨ ਸਿੰਘ, ਸੁਖਵਿੰਦਰ ਸਿੰਘ ਪੱਤੜ, ਬਾਬਾ ਬਲਵੀਰ ਸਿੰਘ, ਸੁਰਜੀਤ ਸਿੰਘ ਟਿਵਾਣਾ, ਪਰਮਜੀਤ ਸਿੰਘ ਪੰਮਾ ਜਸਦੀਪ ਲਾਲੀ ਕੈਨੇਡਾ, ਫੁੰਮਣ ਸਿੰਘ ਟਿਵਾਣਾ, ਪਵਿੱਤਰ ਆਸਟ੍ਰੇਲੀਆ, ਭਿੰਦਾ ਕੈਨੇਡਾ ਦਾਸੂਪੁਰ, ਗੁਰਕੀਰਤ ਕੈਨੇਡਾ, ਪਵਨਦੀਪ ਕੈਨੇਡਾ, ਨਰਿੰਦਰ ਟਿਵਾਣਾ, ਗੁਰਮੇਲ ਸਿੰਘ ਦਾਸੂਪੁਰ, ਸੁੱਚਾ ਕੈਨੇਡਾ, ਅਮਿ੍ਤ ਕੈਨੇਡਾ, ਜੀਤ ਸਿੰਘ ਸਹੋਤਾ, ਹਨੀ ਸਪੇਨ ਆਦਿ ਵੱਲੋਂ ਸਾਂਝੇ ਤੌਰ 'ਤੇ ਰੀਬਨ ਕੱਟ ਕੇ ਕੀਤਾ ਗਿਆ | ਇਸ ਮੌਕੇ ਨਾਮਵਰ ਓਪਨ ਕਬੱਡੀ ਕਲੱਬਾਂ ਦੇ ਦਿਲਚਸਪ ਮੁਕਾਬਲੇ ਕਰਵਾਏ ਗਏ ਜਿਸ ਦੇ ਫਾਈਨਲ ਮੁਕਾਬਲੇ 'ਚ ਦਸਮੇਸ਼ ਸਪੋਰਟਸ ਕਲੱਬ ਰਹੀਮਪੁਰ, ਹੇਲਰਾਂ ਨੇ ਸ਼ਾਹਕੋਟ ਲਾਇਨਜ਼ ਨੂੰ ਹਰਾ ਕੇ ਕਬੱਡੀ ਕੱਪ 'ਤੇ ਕਬਜ਼ਾ ਕੀਤਾ | ਇਸ ਤੋਂ ਇਲਾਵਾ 70 ਕਿਲੋ ਭਾਰ ਵਰਗ ਦੇ ਮੁਕਾਬਲੇ ਵਿੱਚ ਰਹੀਮਪੁਰ ਨੇ ਆਲਮਪੁਰ ਬੱਕੇ ਦੀ ਟੀਮ ਨੂੰ ਹਰਾਇਆ ਤੇ ਓਪਨ ਪਿੰਡ ਪੱਧਰ ਦੇ ਫਾਈਨਲ ਮੁਕਾਬਲੇ ਵਿੱਚ ਰਹੀਮਪੁਰ ਨੇ ਦਿਆਲਪੁਰ ਨੂੰ ਸਖ਼ਤ ਮੁਕਾਬਲੇ ਹਰਾਇਆ | ਇਸ ਮੌਕੇ ਜੇਤੂ ਤੇ ਉਪ ਜੇਤੂ ਰਹਿਣ ਵਾਲੀਆਂ ਟੀਮਾਂ ਤੇ ਖਿਡਾਰੀਆਂ ਨੂੰ ਪ੍ਰਬੰਧਕਾਂ ਵੱਲੋਂ ਸਨਮਾਨ ਚਿੰਨ੍ਹ ਤੇ ਨਗਦ ਰਾਸ਼ੀ ਨਾਲ ਤੇ ਫਾਈਨਲ ਤੇ ਸੈਮੀਫਾਈਨਲ ਮੁਕਾਬਲੇ 'ਚ ਬੈਸਟ ਰੇਡਰ ਤੇ ਬੈਸਟ ਜਾਫੀ ਨੂੰ ਨਗਦ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ | ਇਸ ਮੌਕੇ ਕੁਮੈਂਟੇਟਰ ਸ਼ਾਹ ਨੁੱਸੀ ਨੂੰ ਬੁਲਟ ਮੋਟਰਸਾਈਕਲ ਨਾਲ ਚੇਅਰਮੈਨ ਰਤਨ ਸਿੰਘ ਟਿਵਾਣਾ, ਪ੍ਰਧਾਨ ਰਘਬੀਰ ਸਿੰਘ, ਮੰਗੀ ਯੂ.ਐਸ.ਏ. ਆਦਿ ਪ੍ਰਬੰਧਕਾਂ ਦੀ ਹਾਜ਼ਰੀ ਵਿੱਚ ਸਨਮਾਨਿਤ ਕੀਤਾ ਗਿਆ | ਇਸ ਮੌਕੇ ਜਥੇਦਾਰ ਰਣਜੀਤ ਸਿੰਘ ਕਾਹਲੋਂ ਮੈਂਬਰ ਐੱਸ.ਜੀ.ਪੀ.ਸੀ., ਜਸਪ੍ਰੀਤ ਸਿੰਘ ਚਾਹਲ, ਅਮਰੀਕ ਸਿੰਘ ਤਲਵੰਡੀ ਭੀਲਾਂ, ਗੁਰਦੇਵ ਸਿੰਘ ਮਾਹਲ, ਡਾਇਰੈਕਟਰ ਸਰਦੂਲ ਸਿੰਘ ਬੂਟਾ, ਜਸਪ੍ਰੀਤ ਸਿੰਘ ਨਰਵਾਲ, ਸੈਕਟਰੀ ਰਣਜੀਤ ਸਿੰਘ, ਸੈਕਟਰੀ ਮੁਲਖ ਰਾਜ, ਬੱਗੂ ਘੁਮਿਆਰਾ, ਕੰਬੂ ਟਿਵਾਣਾ, ਮਨਪ੍ਰੀਤ ਸਿੰਘ, ਹਰਮਨ ਸਿੰਘ, ਗੈਵਨ ਸਹੋਤਾ, ਜੋਗੀ ਪਹਿਲਵਾਨ ਸੰਘਵਾਲ ਆਦਿ ਹਾਜ਼ਰ ਸਨ | ਇਸ ਮੌਕੇ ਪ੍ਰਬੰਧਕਾਂ ਵੱਲੋਂ ਸਹਿਯੋਗੀ ਸੱਜਣਾਂ ਤੇ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਦਰਸ਼ਕਾਂ ਲਈ ਲੱਕੀ ਕੂਪਨ ਵੀ ਕੱਢੇ ਗਏ |

Ad Position 22
No active advertisement
ਪਿਛਲੀ ਖ਼ਬਰ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਥਕ ਧਿਰਾਂ ਦਾ ਇਕਜੁੱੱਟ ਹੋਣਾ ਸ਼ਲਾਘਾਯੋਗ- ਭਾਈ ਪਾਲ ਸਿੰਘ ਫਰਾਂਸ ਅਗਲੀ ਖ਼ਬਰ ਭਾਈ ਸਾਹਿਬ ਡਾ. ਦਲੀਪ ਸਿੰਘ ਨਮਿਤ ਅੰਤਿਮ ਅਰਦਾਸ ਹੋਈ <br/>
Ad Position 24