ਜਲੰਧਰ, 23 ਅਪ੍ਰੈਲ (ਜਤਿੰਦਰ ਪੰਮੀ)- ਪੈਸਿਆਂ ਦੇ ਲੈਣ-ਦੇਣ ਤੋਂ ਹੋਏ ਝਗੜੇ ਵਿਚ ਦੋ ਵਿਅਕਤੀ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿਚੋਂ ਇਕ ਦੀ ਹਾਲਤ ਗੰਭੀਰ ਦੱਸੀ ਰਹੀ ਹੈ ¢ ਜ਼ਖ਼ਮੀਆਂ ਦੀ ਪਛਾਣ ਮਨੀ ਸਿੰਘ ਤੇ ਮਹਿੰਦਰ ਸਿੰਘ ਵਜੋਂ ਦੱਸੀ ਜਾ ਰਹੀ ਹੈ¢ ਜ਼ਖ਼ਮੀ ਸਿਵਲ ਹਸਪਤਾਲ ਲਿਆਂਦਾ ਗਿਆ ਜਿਥੋਂ ਦੇਰ ਰਾਤ ਡਾਕਟਰ ਨੇ ਉਸ ਨੂੰ ਹੋਰ ਹਸਪਤਾਲ ਰੈਫਰ ਕਰ ਦਿੱਤਾ¢ ਜ਼ਖ਼ਮੀ ਨੂੰ ਲੈ ਕੇ ਸਿਵਲ ਹਸਪਤਾਲ ਪੁੱਜੀ ਉਸ ਦੇ ਭਰਾ ਦੀ ਪਤਨੀ ਸਿਮਰਨਜੀਤ ਕÏਰ ਨੇ ਦੱਸਿਆ ਕਿ ਉਸ ਦੇ ਜੇਠ ਨੇ ਵਿਦੇਸ਼ ਜਾਣ ਲਈ ਟਰੈਵਲ ਏਜੰਟ ਨੂੰ 5 ਲੱਖ ਰੁਪਏ ਦਿੱਤੇ ਸਨ ¢ ਕਾਫ਼ੀ ਸਮਾਂ ਬੀਤ ਜਾਣ ਬਾਅਦ ਵੀ ਟਰੈਵਲ ਏਜੰਟ ਨੇ ਉਸ ਦੇ ਜੇਠ ਨੂੰ ਵਿਦੇਸ਼ ਨਹੀਂ ਭੇਜਿਆ ¢ ਰਕਮ ਵਾਪਸ ਮੰਗਣ ਉਤੇ ਏਜੰਟ ਨੇ ਥੋੜੇ-ਥੋੜੇ ਕਰਕੇ ਸਿਰਫ ਦੋ ਲੱਖ ਰੁਪਏ ਵਾਪਸ ਕੀਤੇ¢ ਬਾਕੀ ਰਕਮ ਵਾਪਸ ਕਰਨ ਲਈ ਟਾਲ ਮਟੋਲ ਕਰ ਰਿਹਾ ਸੀ ¢ ਸਿਮਰਨਜੀਤ ਕÏਰ ਨੇ ਦੱਸਿਆ ਕਿ ਉਸ ਦਾ ਪਤੀ ਵੀਰਵਾਰ ਸਵੇਰੇ ਟਰੈਵਲ ਏਜੰਟ ਦੇ ਬੱਸ ਸਟੈਂਡ ਨੇੜੇ ਸਥਿਤ ਦਫ਼ਤਰ ਰਕਮ ਵਾਪਸ ਲੈਣ ਗਿਆ ਤਾਂ ਏਜੰਟ ਨੇ ਸਾਥੀਆਂ ਨਾਲ ਮਿਲ ਕੇ ਉਸ ਨਾਲ ਕੁੱਟਮਾਰ ਕੀਤੀ ਤੇ ਸਿਰ ਪਾੜ ਦਿੱਤਾ ¢ ਉਹ ਸਿਵਲ ਹਸਪਤਾਲ ਵਿਚੋਂ ਡਾਕਟਰੀ ਰਿਪੋਰਟ ਕਰਵਾ ਕੇ ਸ਼ਾਮ ਵੇਲੇ ਘਰ ਵਾਪਸ ਜਾ ਰਹੇ ਸਨ ਤਾਂ ਸਪੋਰਟਸ ਮਾਰਕੀਟ ਵਿਚ ਟਰੈਵਲ ਏਜੰਟ ਦੇ 15-20 ਸਾਥੀਆਂ ਨੇ ਉਨ੍ਹਾਂ ਉਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ¢ ਸਿਮਰਨਜੀਤ ਕÏਰ ਨੇ ਦੱਸਿਆ ਕਿ ਹਮਲਾਵਰਾਂ ਨੇ ਉਨ੍ਹਾਂ ਨੂੰ ਮੋਟਰਸਾਈਕਲ ਤੋਂ ਹੇਠਾਂ ਸੁੱਟ ਦਿੱਤਾ ¢ ਇਕ ਹਮਲਾਵਰ ਨੇ ਪਿਸਤÏਲ ਕੱਢ ਲਈ ਪਰ ਉਸ ਨੇ ਧੱਕਾ ਮਾਰ ਕੇ ਪਰੇ ਕਰ ਦਿੱਤਾ ਪਰ ਦੂਜਿਆਂ ਨੇ ਦਾਤਰਾਂ ਤੇ ਕਿਰਪਾਨਾਂ ਨਾਲ ਹਮਲਾ ਕਰਕੇ ਉਸ ਦੇ ਜੇਠ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ¢ ਉਹ ਕਿਸੇ ਤਰ੍ਹਾਂ ਜ਼ਖ਼ਮੀ ਨੂੰ ਸਿਵਲ ਹਸਪਤਾਲ ਲੈ ਕੇ ਆਏ ਹਨ ਪਰ ਉਸ ਦੀ ਹਾਲਤ ਗੰਭੀਰ ਹੋਣ ਕਾਰਨ ਡਾਕਟਰ ਨੇ ਹੋਰ ਹਸਪਤਾਲ ਲਿਜਾਣ ਲਈ ਰੈਫਰ ਕਰ ਦਿੱਤਾ ਹੈ¢ ਸਿਮਰਨਜੀਤ ਕÏਰ ਨੇ ਕਿਹਾ ਕਿ ਕਈ ਘੰਟੇ ਬੀਤ ਜਾਣ ਬਾਅਦ ਵੀ ਪੁਲਿਸ ਹਸਪਤਾਲ ਨਹੀਂ ਪਹੁੰਚੀ ਹਾਲਾਂਕਿ ਚਾਰ ਨੰਬਰ ਡਵੀਜ਼ਨ ਦੀ ਮੁਖੀ ਟੀਮ ਸਮੇਤ ਸਿਵਲ ਹਸਪਤਾਲ ਮÏਜੂਦ ਸਨ¢ ਥਾਣਾ ਮੁਖੀ ਨੇ ਦੱਸਿਆ ਕਿ ਕੰਟਰੋਲ ਰੂਮ ਤੋਂ ਸੂਚਨਾ ਮਿਲਣ ਉਪਰੰਤ ਉਹ ਸਿਵਲ ਹਸਪਤਾਲ ਪੁੱਜ ਗਏ ਸਨ ¢