ਜਲੰਧਰ, 23 ਅਪ੍ਰੈਲ (ਐੱਮ. ਐੱਸ. ਲੋਹੀਆ)-ਹੋਮਿਓਪੈਥੀ ਦੇ ਜਨਮਦਾਤਾ ਡਾ. ਸੈਮੂਅਲ ਹੈਨੀਮਨ ਦੇ 271ਵੇਂ ਜਨਮ ਦਿਵਸ ਸੰਬੰਧੀ ਵਿਸ਼ੇਸ਼ ਸਮਾਗਮ 26 ਅਪ੍ਰੈਲ ਨੂੰ ਦੋਆਬਾ ਹੋਮਿਓਪੈਥਿਕ ਸਟੱਡੀ ਸਰਕਲ ਜਲੰਧਰ ਵਲੋਂ ਹੋਟਲ ਪ੍ਰੈਜੀਡੈਂਟ ਨਿਊ ਕੋਰਟ, ਸਿਵਲ ਲਾਈਨ ਜਲੰਧਰ ਵਿਖੇ ਦੁਪਹਿਰ 2 ਵਜੇ ਤੋਂ ਮਨਾਇਆ ਜਾ ਰਿਹਾ ਹੈ | ਸੰਸਥਾ ਦੇ ਕਨਵੀਨਰ ਡਾ. ਚਰਨਜੀਤ ਲਾਲ ਨੇ ਜਾਣਕਾਰੀ ਦਿੱਤੀ ਕਿ ਇਸ ਸਮਾਗਮ 'ਚ ਲਾਰਡ ਮਹਾਂਵੀਰਾ ਹੋਮਿਓਪੈਥਿਕ ਮੈਡੀਕਲ ਕਾਲਜ ਤੇ ਹਸਪਤਾਲ ਲੁਧਿਆਣਾ ਦੇ ਪਿ੍ੰਸੀਪਲ ਡਾ. ਪ੍ਰਮੋਦ ਕੁਮਾਰ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰਨਗੇ | ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਹਾਨੇਮੈਨੀਅਨ ਐਵਾਰਡੀ ਡਾ. ਨੀਲਮ ਅਵਤਾਰ ਸਿੰਘ, ਵੈਟਰਨ ਹੋਮਿਓਪੈਥ ਐਵਾਰਡੀ ਡਾ. ਜੇ. ਕੇ. ਵਿੱਗ ਤੇ ਐੱਮ. ਡੀ. ਡਾ. ਮੁੱਖਤਿੰਦਰ ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਸ਼ਮੂਲੀਅਤ ਕਰਨਗੇ | ਉਨ੍ਹਾਂ ਕਿਹਾ ਕਿ ਇਸ ਮੌਕੇ ਚੇਅਰਮੈਨ ਡਾ. ਸ਼ਕਤੀ ਮਹਿੰਦਰੂ ਤੇ ਫਾਈਨਾਂਸ਼ੀਅਲ ਸਕੱਤਰ ਡਾ. ਸੁਭਾਸ਼ ਚੰਦਰ ਨਿਸ਼ਤੰਦਰਾ ਤੇ ਹੋਮਿਓਪੈਥੀ ਦੇ ਮਾਹਿਰ ਡਾਕਟਰਾਂ ਵਲੋਂ ਡਾ. ਸੈਮੁਅਲ ਹਾਨੇਮਨ ਨੂੰ ਨਿੱਘੀ ਸਰਧਾਂਜ਼ਲੀ ਭੇਟ ਕਰਨ ਉਪਰੰਤ ਆਪਣੇ ਤਜਰਬੇ ਸਾਂਝੇ ਕੀਤੇ ਜਾਣਗੇ |