ਜਲੰਧਰ, 23 ਅਪ੍ਰੈਲ (ਪਵਨ ਖਰਬੰਦਾ)-ਵਿਸ਼ਵ ਪੁਸਤਕ ਦਿਵਸ ਦੇ ਮÏਕੇ ਆਈਵੀ ਵਰਲਡ ਸਕੂਲ ਵਿਚ ਵਾਸਲ ਐਜੂਕੇਸ਼ਨ ਦੇ ਅਧੀਨ ਬੜੇ ਉਤਸ਼ਾਹ ਨਾਲ ਸਮਾਗਮ ਕਰਵਾਇਆ | ਇਸ ਦਾ ਉਦੇਸ਼ ਵਿਦਿਆਰਥੀਆਂ ਵਿਚ ਪੜ੍ਹਨ ਦੀ ਆਦਤ, ਰਚਨਾਤਮਿਕਤਾ ਤੇ ਅਭਿਵਿਆਕਤੀ ਨੂੰ ਉਤਸ਼ਾਹਿਤ ਕਰਨਾ ਸੀ | ਇਸ ਮੌਕੇ ਹਫ਼ਤੇ ਭਰ ਕਈ ਦਿਲਚਸਪ ਅਤੇ ਗਿਆਨਵਰਧਕ ਗਤੀਵਿਧੀਆਂ ਕਰਵਾਈਆਂ ਗਈਆਂ | ਵਿਦਿਆਰਥੀਆਂ ਨੇ ਬੁੱਕ ਟਾਕ ਰਾਹੀਂ ਆਪਣੀਆਂ ਮਨਪਸੰਦ ਕਿਤਾਬਾਂ ਬਾਰੇ ਵਿਚਾਰ ਸਾਂਝੇ ਕੀਤੇ | ਬੁੱਕ ਰਿਵਿਊ ਲਿਖਣ ਰਾਹੀਂ ਉਨ੍ਹਾਂ ਨੇ ਪੜ੍ਹੀਆਂ ਕਿਤਾਬਾਂ 'ਤੇ ਆਪਣੇ ਵਿਚਾਰ ਪ੍ਰਗਟ ਕੀਤੇ | ਆਪਣੀ ਲਾਇਬ੍ਰੇਰੀ ਨੂੰ ਜਾਣੋ ਤੇ ਖੋਜੋ ਬੁੱਕ ਹੰਟ ਗਤੀਵਿਧੀ ਵਿਦਿਆਰਥੀਆਂ ਲਈ ਬਹੁਤ ਹੀ ਰੋਚਕ ਰਹੀ, ਜਿਸ ਵਿਚ ਉਨ੍ਹਾਂ ਨੇ ਲਾਇਬ੍ਰੇਰੀ ਦੇ ਸਰੋਤਾਂ ਦੀ ਖੋਜ ਕੀਤੀ¢ ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਉਹ ਕਿਤਾਬ ਜਿਸ ਨੇ ਮੇਰੀ ਜ਼ਿੰਦਗੀ ਬਦਲ ਦਿੱਤੀ ਤੇ ਉਹ ਪਾਤਰ ਜਿਸ ਨਾਲ ਮੈਂ ਮਿਲਣਾ ਚਾਹੁੰਦਾ ਹਾਂ, ਵਰਗੇ ਵਿਸ਼ਿਆਂ 'ਤੇ ਲਿਖਣ ਲਈ ਪ੍ਰੇਰਿਤ ਕੀਤਾ | ਵਿਦਿਆਰਥੀਆਂ ਨੇ ਸਭ ਗਤੀਵਿਧੀਆਂ 'ਚ ਉਤਸ਼ਾਹ ਨਾਲ ਭਾਗ ਲਿਆ ਤੇ ਆਪਣੀ ਸਰਗਰਮ ਭੂਮਿਕਾ ਦਰਸਾਈ | ਸਮਾਗਮ ਨੇ ਪੜ੍ਹਨ ਦੀ ਆਦਤ ਨੂੰ ਮਜ਼ਬੂਤ ਕੀਤਾ ਅਤੇ ਕਿਤਾਬਾਂ ਦੇ ਮਹੱਤਵ ਨੂੰ ਉਜਾਗਰ ਕੀਤਾ | ਵਾਸਲ ਐਜੂਕੇਸ਼ਨ ਦੇ ਚੇਅਰਮੈਨ ਸੰਜੀਵ ਕੁਮਾਰ ਵਾਸਲ ਨੇ ਵਿਦਿਆਰਥੀਆਂ ਦੇ ਯਤਨਾਂ ਦੀ ਸ਼ਲਾਘਾ ਕੀਤੀ |