18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਡੀ. ਸੀ. ਵਰਜੀਤ ਵਾਲੀਆ ਨਾਲ ਮਹਿਲਾ ਕਾਂਗਰਸੀ ਆਗੂ ਜਸਲੀਨ ਸੇਠੀ ਨੇ ਸਾਥੀਆਂ ਮਹਿਲਾਵਾਂ ਨਾਲ ਕੀਤੀ ਮੁਲਾਕਾਤ

Ad Position 21
No active advertisement
ਅਜੀਤ ਡੈਸਕ 24-04-2026
ਜਲੰਧਰ, 23 ਅਪ੍ਰੈਲ (ਪਵਨ ਖਰਬੰਦਾ)-ਆਲ ਇੰਡੀਆ ਮਹਿਲਾ ਕਾਂਗਰਸ ਨੈਸ਼ਨਲ ਕੋਆਰਡੀਨੇਟ, ਡੈਲੀਗੇਟ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਤੇ ਕੌਂਸਲਰ ਵਾਰਡ ਨੰਬਰ-30 ਡਾ. ਜਸਲੀਨ ਸੇਠੀ ਨੇ ਆਪਣੀਆ ਸਾਥੀ ਮਹਿਲਾਵਾਂ ਅਤੇ ਵਾਰਡ ਵਾਸੀਆ ਨਾਲ ਜਲੰਧਰ ਦੇ ਨਵੇਂ ਡੀ. ਸੀ. ਵਰਜੀਤ ਵਾਲੀਆ ਨਾਲ ਮੁਲਾਕਾਤ ਕੀਤੀ | ਇਸ ਮੌਕੇ ਡਾ. ਸੇਠੀ ਵਲੋਂ ਬੂਟਾ ਵੀ ਦਿੱਤਾ ਗਿਆ | ਡਾ. ਸੇਠੀ ਨੇ ਜਲੰਧਰ ਸ਼ਹਿਰ ਦੀਆਂ ਮੁੱਖ ਸਮੱਸਿਆਵਾਂ ਸੰਬੰਧੀ ਡੀ. ਸੀ. ਨੂੰ ਜਾਣੂ ਕਰਵਾਉਂਦੇ ਹੋਏ ਕਿਹਾ ਕਿ ਡੀ. ਸੀ. ਦਫਤਰ ਦੇ ਪਿਛਲੇ ਪਾਸੇ ਮਾਸਟਰ ਤਾਰਾ ਸਿੰਘ ਨਗਰ ਵਿਖੇ ਟ੍ਰੈਫਿਕ ਦੀ ਸਮੱਸਿਆ ਬਹੁਤ ਹੈ ਅਤੇ ਸੜਕ ਤੇ ਜੋ ਬੂਟੇ ਲੱਗੇ ਹਨ ਉਹ ਵੀ ਬਹੁਤ ਜ਼ਿਆਦਾ ਵੱਡੇ ਹਨ, ਜਿਨ੍ਹਾਂ 'ਤੇ ਕਈ ਜੀਵ ਜੰਤੂ ਰਹਿੰਦੇ ਹਨ ਜੋ ਬਾਅਦ ਵਿਚ ਲੋਕਾ ਦੇ ਘਰਾਂ 'ਚ ਆ ਜਾਂਦੇ ਹਨ, ਜਿਸ ਕਾਰਨ ਮਾਸਟਰ ਤਾਰਾ ਸਿੰਘ ਨਗਰ ਨਿਵਾਸੀਆ ਨੂੰ ਬਹੁਤ ਪਰੇਸ਼ਾਨੀ ਆਉਂਦੀ ਹੈ | ਇਸ ਮੌਕੇ ਡੀ. ਸੀ. ਵਰਜੀਤ ਵਾਲੀਆ ਨੇ ਭਰੋਸਾ ਦਿੱਤਾ ਕਿ ਇਨ੍ਹਾਂ ਸਮੱਸਿਆਵਾਂ 'ਤੇ ਧਿਆਨ ਦਿੱਤਾ ਜਾਵੇਗਾ ਤੇ ਜਲਦ ਕਾਰਵਾਈ ਕੀਤੀ ਜਾਵੇਗੀ | ਡਾ. ਸੇਠੀ ਨੇ ਕਿਹਾ ਕਿ ਜਲੰਧਰ ਦੇ ਨਵੇਂ ਡੀ. ਸੀ. ਵਰਜੀਤ ਵਾਲੀਆ ਬੜੇ ਹੀ ਸੂਝਵਾਨ ਅਫਸਰ ਹਨ ਤੇ ਪੂਰੀ ਉਮੀਦ ਹੈ ਕਿ ਉਹ ਸਾਡੇ ਜਲੰਧਰ ਸ਼ਹਿਰ ਦੇ ਵਿਕਾਸ ਲਈ ਕਈ ਚੰਗੇ ਕਦਮ ਚੁੱਕਣਗੇ | ਇਸ ਮੌਕੇ ਵਾਰਡ ਪ੍ਰਧਾਨ ਰਵੀ ਪਾਲ (ਵਿੱਕੀ ਬਾਂਗੜ), ਸੁਰਜੀਤ ਕੌਰ, ਪਲਵੀ, ਸ੍ਰੀਮਤੀ ਰੇਨੂੰ ਮਿੱਤਲ, ਨੀਲਮ ਰਹੇਜਾ, ਸ੍ਰੀਮਤੀ ਓਬਰਾਏ, ਸ੍ਰੀਮਤੀ ਕਾਲੀਆ ਆਦਿ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਗੁਰੂ ਸਾਹਿਬਾਨ ਦੇ ਪ੍ਰਕਾਸ਼ ਪੁਰਬ ਸੰਬੰਧੀ ਚੱਲ ਰਹੇ 5 ਦਿਨਾ ਗੁਰਮਤਿ ਸਮਾਗਮਾਂ ਦੀ ਹੋਈ ਸੰਪੂਰਨਤਾ ਅਗਲੀ ਖ਼ਬਰ ਸੋਮਰਸੈਟ ਇੰਟਨੈਸ਼ਨਲ ਸਕੂਲ 'ਚ ਉਤਸ਼ਾਹ ਨਾਲ ਮਨਾਇਆ ਧਰਤੀ ਦਿਵਸ
Ad Position 24