13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਝੱਖੜ ਚੱਲਣ ਨਾਲ ਬਿਜਲੀ ਲਾਈਨਾਂ ਨੂੰ ਪੁੱਜਾ ਭਾਰੀ ਨੁਕਸਾਨ, 97 ਫੀਡਰਾਂ 'ਤੇ ਬਿਜਲੀ ਸਪਲਾਈ ਰਹੀ ਪ੍ਰਭਾਵਿਤ

Ad Position 21
No active advertisement
ਗੁਲਸ਼ਨ ਚੁਟਾਨੀ
ਬਿਜਲੀ ਦੇ ਖੰਭੇ 'ਤੇ ਸਪਲਾਈ ਠੀਕ ਕਰਦਾ ਕਰਮਚਾਰੀ | ਇਕ ਥਾਂ 'ਤੇ ਡਿੱਗੇ ਟਾਹਣੇ ਨੂੰ ਕੱਟਦੇ ਹੋਏ ਕਰਮਚਾਰੀ ਅਤੇ ਚੰਦਨ ਨਗਰ ਸਥਿਤ ਇਕ ਬਿਜਲੀ ਦੇ ਖੰਭੇ 'ਤੇ ਡੰਪਰ ਨੂੰ ਨੁਕਸਾਨ ਪੁੱਜਾ | ਤਸਵੀਰਾਂ : ਜੀ. ਪੀ. ਸਿੰਘ
04-05-2026
ਐਤਵਾਰ ਨੂੰ ਜਿੱਥੇ ਝੱਖੜ ਚੱਲਣ ਅਤੇ ਬਾਰਿਸ਼ ਪੈਣ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਤੇ ਮੌਸਮ ਮਾਹਿਰਾਂ ਮੁਤਾਬਿਕ ਸੋਮਵਾਰ ਵੀ ਇਸ ਤਰਾਂ ਦਾ ਮੌਸਮ ਰਹਿ ਸਕਦਾ ਹੈ | ਕੁੱਝ ਦਿਨਾਂ ਤੋਂ ਗਰਮੀ ਪੈਣ ਕਰਕੇ ਵੀ ਬਿਜਲੀ ਦੀ ਮੰਗ ਵਿਚ ਕਾਫ਼ੀ ਵਾਧਾ ਹੋ ਗਿਆ ਸੀ ਜਦਕਿ ਅੱਜ ਬਿਜਲੀ ਦੀ ਮੰਗ ਵਿਚ ਕੁੱਝ ਕਮੀ ਦਰਜ ਕੀਤੀ ਗਈ |

ਜਲੰਧਰ, 3 ਮਈ (ਸ਼ਿਵ)-ਐਤਵਾਰ ਤੜਕਸਾਰ ਝੱਖੜ ਚੱਲਣ, ਬਾਰਿਸ਼ ਪੈਣ ਨਾਲ ਸ਼ਹਿਰ ਦੀ ਬਿਜਲੀ ਲਾਈਨਾਂ ਨੂੰ ਵੱਡਾ ਨੁਕਸਾਨ ਪੁੱਜਾ ਹੈ ਜਿਸ ਕਰਕੇ ਫਗਵਾੜਾ ਸਮੇਤ ਜਲੰਧਰ ਵਿਚ 97 ਫੀਡਰਾਂ 'ਤੇ ਬਿਜਲੀ ਸਪਲਾਈ ਪ੍ਰਭਾਵਿਤ ਰਹੀ ਜਦਕਿ ਦੂਜੇ ਪਾਸੇ ਬਾਰਿਸ਼ ਪੈਣ ਨਾਲ ਲੋਕਾਂ ਨੂੰ ਅੱਜ ਗਰਮੀ ਤੋਂ ਰਾਹਤ ਮਿਲੀ | ਪਾਵਰਕਾਮ ਤੋਂ ਮਿਲੀ ਜਾਣਕਾਰੀ ਮੁਤਾਬਿਕ ਜਲੰਧਰ ਵਿਚ ਝੱਖੜ ਚੱਲਣ ਨਾਲ 13 ਬਿਜਲੀ ਟਰਾਂਸਫ਼ਾਰਮਰਾਂ ਅਤੇ 13 ਬਿਜਲੀ ਖੰਭੇ ਨੁਕਸਾਨ ਗਏ ਹਨ | ਬਿਜਲੀ ਸਪਲਾਈ ਬੰਦ ਹੋਣ ਕਾਰਨ ਪਾਵਰਕਾਮ ਕੋਲ 6000 ਦੇ ਕਰੀਬ ਸ਼ਿਕਾਇਤਾਂ ਦਰਜ ਕੀਤੀਆਂ ਗਈਆਂ ਹਨ | ਸਵੇਰੇ 5 ਵਜੇ ਝੱਖੜ ਚੱਲਣ ਦੇ ਨਾਲ ਤੇਜ਼ ਬਾਰਿਸ਼ ਵੀ ਪਈ ਜਿਸ ਨਾਲ ਅਚਾਨਕ ਤਾਪਮਾਨ ਡਿਗ ਗਿਆ | ਕਿਸ਼ਨ ਪੁਰਾ ਨਿਵਾਸੀ ਯਸ਼ਪਾਲ ਸਿੰਘ ਰਾਣਾ ਨੇ ਦੱਸਿਆ ਕਿ ਉਹ ਸਵੇਰੇ ਜਦੋਂ 5 ਵਜੇ ਮੰਦਿਰ ਜਾ ਰਹੇ ਸਨ ਤਾਂ ਰਸਤੇ ਵਿਚ ਐਨਾ ਤੇਜ਼ ਝੱਖੜ, ਮਿੱਟੀ ਉੱਡ ਰਹੀ ਸੀ ਕਿ ਸੜਕ 'ਤੇ ਚੱਲਣਾ ਵੀ ਔਖਾ ਹੋ ਗਿਆ ਸੀ | ਮੌਸਮ ਮਾਹਿਰਾਂ ਵਲੋਂ ਪਹਿਲਾਂ ਹੀ ਤੇਜ਼ ਗਤੀ ਨਾਲ ਹਵਾਵਾਂ ਤੇ ਬਾਰਿਸ਼ ਪੈਣ ਦੀ ਭਵਿੱਖਬਾਣੀ ਕੀਤੀ ਗਈ ਸੀ | ਉਂਝ ਪਾਵਰਕਾਮ ਵਲੋਂ ਇਸ ਮੌਸਮ ਵਿਚ ਪਹਿਲਾਂ ਹੀ ਬਿਜਲੀ ਸਿਸਟਮ ਨੂੰ ਬੰਦ ਕਰ ਦਿੱਤਾ ਜਾਂਦਾ ਹੈ ਪਰ ਕਈ ਥਾਵਾਂ 'ਤੇ ਦਰਖਤਾਂ ਦੇ ਟਾਹਣੇ ਡਿੱਗਣ ਨਾਲ ਬਿਜਲੀ ਲਾਈਨਾਂ ਨੂੰ ਨੁਕਸਾਨ ਹੋਇਆ | ਇਕ ਜਾਣਕਾਰੀ ਮੁਤਾਬਿਕ ਜਲੰਧਰ ਕੈਂਟ ਅਤੇ ਮਾਡਲ ਟਾਊਨ ਦੇ ਇਲਾਕੇ ਸਮੇਤ ਸ਼ਹਿਰ ਦੇ ਕਰੀਬ ਜ਼ਿਆਦਾਤਰ ਇਲਾਕੇ ਬਿਜਲੀ ਸਪਲਾਈ ਕਰਕੇ ਪ੍ਰਭਾਵਿਤ ਰਹੇ | ਜਿਨ੍ਹਾਂ ਲਾਈਨਾਂ ਨੂੰ ਨੁਕਸਾਨ ਪੁੱਜਾ ਸੀ ਤਾਂ ਉਨ੍ਹਾਂ ਨੂੰ ਠੀਕ ਕਰਨ ਲਈ ਦੇ ਕੰਮ ਵਿਚ ਪਾਵਰਕਾਮ ਦੇ ਆਪਣੇ ਕਰਮਚਾਰੀ ਲੱਗੇ ਹੋਏ ਸਨ ਕਿਉਂਕਿ ਠੇਕੇ ਵਾਲੇ ਕਰਮਚਾਰੀਆਂ ਵਲੋਂ ਕੰਮ ਬੰਦ ਕਰਨ ਕਰਕੇ ਪਾਵਰਕਾਮ ਦੇ ਕਰਮਚਾਰੀਆਂ ਨੇ ਮਿਹਨਤ ਕਰਕੇ ਦੁਪਹਿਰ ਬਾਅਦ ਤੱਕ ਸਾਰੇ ਫੀਡਰਾਂ ਨੂੰ ਚੱਲਦਾ ਕਰ ਦਿੱਤਾ ਸੀ | ਕਈ ਇਲਾਕਿਆਂ ਵਿਚ ਬਿਜਲੀ ਸਪਲਾਈ ਕੁੱਝ ਸਮੇਂ ਬਾਅਦ ਚਾਲੂ ਕਰ ਦਿੱਤੀ ਗਈ ਸੀ ਪਰ ਕਈ ਥਾਵਾਂ 'ਤੇ ਦੁਪਹਿਰ ਬਾਅਦ ਤੱਕ ਬਿਜਲੀ ਲਾਈਨਾਂ ਨੂੰ ਠੀਕ ਕਰਨ ਦਾ ਕੰਮ ਚੱਲਦਾ ਰਿਹਾ | ਬਿਜਲੀ ਕਰਮਚਾਰੀਆਂ ਨੇ ਉਨ੍ਹਾਂ ਦਰੱਖਤਾਂ ਦੇ ਟਾਹਣਿਆਂ ਨੂੰ ਵੀ ਕੱਟਿਆ ਜਿਹੜੇ ਕਿ ਬਿਜਲੀ ਲਾਈਨਾਂ ਦੇ ਉੱਪਰ ਡਿੱਗ ਗਏ ਸਨ ਤਾਂ ਇਸ ਨਾਲ ਬਿਜਲੀ ਸਪਲਾਈ ਪ੍ਰਭਾਵਿਤ ਹੋ ਗਈ ਸੀ | ਪਾਵਰਕਾਮ ਦੇ ਉੱਤਰੀ ਜ਼ੋਨ ਦੇ ਉਪ ਮੁੱਖ ਇੰਜੀ. ਸ੍ਰੀ ਗੁਲਸ਼ਨ ਚੁਟਾਨੀ ਨੇ ਦੱਸਿਆ ਕਿ ਬਿਜਲੀ ਕਰਮਚਾਰੀਆਂ ਵਲੋਂ ਬਿਜਲੀ ਸਪਲਾਈ ਬਹਾਲ ਕਰ ਦਿੱਤੀ ਗਈ ਸੀ |

Ad Position 22
No active advertisement
ਪਿਛਲੀ ਖ਼ਬਰ 41.94 ਕਰੋੜ ਨਾਲ 11 ਲੱਖ ਮੀਟਰਿਕ ਟਨ ਕੂੜਾ ਖ਼ਤਮ ਕਰਨ ਲਈ ਨਿਗਮ ਖੋਲੇ੍ਹਗਾ ਟੈਂਡਰ
ਅਗਲੀ ਖ਼ਬਰ 'ਆਪ' ਦੇ ਟਰੇਡ ਤੇ ਮਹਿਲਾ ਵਿੰਗ ਨੇ ਵਪਾਰਕ ਗੈਸ ਦੀਆਂ ਕੀਮਤਾਂ 'ਚ ਵਾਧੇ ਵਿਰੁੱਧ ਕੀਤਾ ਰੋਸ ਪ੍ਰਦਰਸ਼ਨ

Ad Position 24