13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

41.94 ਕਰੋੜ ਨਾਲ 11 ਲੱਖ ਮੀਟਰਿਕ ਟਨ ਕੂੜਾ ਖ਼ਤਮ ਕਰਨ ਲਈ ਨਿਗਮ ਖੋਲੇ੍ਹਗਾ ਟੈਂਡਰ <br/>

Ad Position 21
No active advertisement
ਵਨੀਤ ਧੀਰ <br/> ਸੰਦੀਪ ਰਿਸ਼ੀ <br/> 04-05-2026
ਜਲੰਧਰ, 3 ਮਈ (ਸ਼ਿਵ)-ਅਗਲੇ ਆ ਰਹੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਨਗਰ ਨਿਗਮ ਸ਼ਹਿਰੀਆਂ ਨੂੰ ਤਿੰਨ ਵੱਡੇ ਪ੍ਰਾਜੈਕਟਾਂ ਦਾ ਤੋਹਫ਼ਾ ਦੇਣ ਜਾ ਰਹੀ ਹੈ ਤੇ ਕਰੀਬ 94.76 ਕਰੋੜ ਦੇ ਇਨ੍ਹਾਂ ਪ੍ਰਾਜੈਕਟਾਂ ਦੇ ਟੈਂਡਰ ਅਗਲੇ ਹਫ਼ਤੇ ਖੋਲੇ ਜਾ ਰਹੇ ਹਨ | ਇਨ੍ਹਾਂ ਪ੍ਰਾਜੈਕਟਾਂ ਵਿਚ ਮੁੱਖ ਤੌਰ 'ਤੇ ਵਰਿਆਣਾ ਡੰਪ 'ਤੇ ਪਏ 11 ਲੱਖ ਮੀਟਰਿਕ ਟਨ ਕੂੜੇ ਨੂੰ ਖ਼ਤਮ ਕਰਨਾ ਵੀ ਸ਼ਾਮਿਲ ਹੈ | ਮੇਅਰ ਵਨੀਤ ਧੀਰ ਤੇ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਦੇ ਯਤਨਾਂ ਨਾਲ ਇਨ੍ਹਾਂ ਵੱਡੇ ਪ੍ਰਾਜੈਕਟਾਂ ਨਾਲ ਸ਼ਹਿਰੀਆਂ ਨੂੰ ਕਈ ਸਮੱਸਿਆਵਾਂ ਤੋਂ ਰਾਹਤ ਮਿਲੇਗੀ | ਨਗਰ ਨਿਗਮ ਵਲੋਂ ਤਾਂ ਪਹਿਲਾਂ ਹੀ ਚੇਨਈ ਦੀ ਇਕ ਕੰਪਨੀ ਨੂੰ 36 ਕਰੋੜ ਵਿਚ ਵਰਿਆਣਾ ਡੰਪ 'ਤੇ ਪਏ 8 ਲੱਖ ਮੀਟਰਿਕ ਟਨ ਕੂੜੇ ਨੂੰ ਖ਼ਤਮ ਕਰਨ ਲਈ ਕੰਮ ਸ਼ੁਰੂ ਕਰਵਾਇਆ ਗਿਆ ਹੈ ਪਰ ਐਨ.ਜੀ.ਟੀ. ਦੀ ਹਦਾਇਤ 'ਤੇ ਡੰਪ 'ਤੇ ਬਾਕੀ ਪਏ 11 ਲੱਖ ਟਨ ਮੀਟਰਿਕ ਟਨ ਕੂੜੇ ਨੂੰ ਖ਼ਤਮ ਕਰਨ ਲਈ ਨਵਾਂ ਟੈਂਡਰ ਅਗਲੇ ਹਫ਼ਤੇ ਖੋਲਿ੍ਹਆ ਜਾ ਰਿਹਾ ਹੈ | ਪਹਿਲੀ ਕੰਪਨੀ ਅਜੇ ਕਾਫ਼ੀ ਘੱਟ ਮਾਤਰਾ ਵਿਚ ਕੂੜੇ ਨੂੰ ਖ਼ਤਮ ਕਰ ਸਕੀ ਹੈ | ਉਂਜ 11 ਲੱਖ ਦੇ ਇਸ ਨਵੇਂ ਪ੍ਰਾਜੈਕਟ ਵਿਚ ਕੰਪਨੀ ਬਾਇਓ ਮਾਈਨਿੰਗ ਵਿਧੀ ਰਾਹੀਂ ਕੂੜੇ ਨੂੰ ਖ਼ਤਮ ਕਰੇਗੀ | ਦੂਜੇ ਪ੍ਰਾਜੈਕਟ ਵਿਚ ਸ਼ਹਿਰ ਦੀਆਂ ਮੁੱਖ ਸੜਕਾਂ ਦੀ ਸਫ਼ਾਈ ਲਈ 42.16 ਕਰੋੜ ਦੀ ਲਾਗਤ ਨਾਲ ਕਿਰਾਏ 'ਤੇ ਰੋਡ ਸਵੀਪਿੰਗ ਮਸ਼ੀਨਾਂ ਲਈਆਂ ਜਾ ਰਹੀਆਂ ਹਨ | ਇਸ ਕੰਮ ਲਈ ਅੱਜ ਟੈਂਡਰ ਖੋਲਿ੍ਹਆ ਜਾ ਰਿਹਾ ਹੈ | ਜਿਹੜੀਆਂ ਹੋਰ ਰੋਡ ਸਵੀਪਿੰਗ ਮਸ਼ੀਨਾਂ ਕਿਰਾਏ 'ਤੇ ਲਈਆਂ ਜਾਣਗੀਆਂ | ਉਨ੍ਹਾਂ ਨਾਲ ਸ਼ਹਿਰ ਦੀਆਂ ਅੰਦਰੂਨੀ ਸੜਕਾਂ ਦੀ ਸਫ਼ਾਈ ਕੀਤੀ ਜਾਵੇਗੀ | ਨਿਗਮ ਕੋਲ ਚਾਹੇ ਦੋ ਰੋਡ ਸਵੀਪਿੰਗ ਮਸ਼ੀਨਾਂ ਮੌਜੂਦ ਹਨ ਪਰ ਇਨ੍ਹਾਂ ਮਸ਼ੀਨਾਂ ਦਾ ਕੰਮ ਤਸੱਲੀਬਖ਼ਸ਼ ਨਹੀਂ ਸਾਬਤ ਹੋਇਆ ਹੈ | ਤੇਲ ਜਾਰੀ ਹੋਣ ਨੂੰ ਲੈ ਕੇ ਵੀ ਇਹ ਮਸ਼ੀਨਾਂ ਵਿਵਾਦਾਂ ਵਿਚ ਰਹੀਆਂ ਹਨ | ਉਂਜ ਨਵੇਂ ਪ੍ਰਾਜੈਕਟ ਵਿਚ ਕੰਪਨੀ ਨੂੰ 3 ਸਾਲ ਲਈ ਕੰਮ ਦਿੱਤਾ ਜਾਵੇਗਾ ਤੇ ਜੇਕਰ ਇਹ ਕੰਮ ਠੀਕ ਰਿਹਾ ਤਾਂ ਕੰਮਕਾਜ ਦੇ ਸਮੇਂ ਵਿਚ ਵਾਧਾ ਕੀਤਾ ਜਾਵੇਗਾ | ਨਗਰ ਨਿਗਮ ਦਾ ਜਿਹੜਾ ਸਭ ਤੋ ਅਹਿਮ ਤੀਜਾ ਪ੍ਰਾਜੈਕਟ ਹੈ, ਉਹ 10.66 ਕਰੋੜ ਦੀ ਲਾਗਤ ਨਾਲ ਸ਼ਹਿਰ ਵਿਚ ਸੀਵਰ ਸਫ਼ਾਈ ਅਤੇ ਵਾਟਰ ਸਪਲਾਈ ਦੀ ਮੁਰੰਮਤ ਦਾ ਕੰਮ ਸ਼ਾਮਿਲ ਹੈ | ਜਿਸ ਕੰਪਨੀ ਨੂੰ ਸੀਵਰੇਜ ਤੇ ਪਾਣੀ ਸਪਲਾਈ ਦੀਆਂ ਲਾਈਨਾਂ ਦੀ ਸਾਂਭ ਸੰਭਾਲ ਦਾ ਕੰਮ ਦਿੱਤਾ ਜਾਵੇਗਾ | ਉਹ ਹੀ ਲੋਕਾਂ ਦੀਆਂ ਸੀਵਰੇਜ ਅਤੇ ਪਾਣੀ ਸਪਲਾਈ ਬਾਰੇ ਸ਼ਿਕਾਇਤਾਂ ਨੂੰ ਸਮੇਂ ਸਿਰ ਹੱਲ ਕਰੇਗੀ | ਇਸ ਪ੍ਰਾਜੈਕਟ ਨਾਲ ਲੋਕਾਂ ਨੂੰ ਰਾਹਤ ਮਿਲੇਗੀ ਕਿਉਂਕਿ ਨਿਗਮ ਕੋਲ ਸੀਵਰ ਸਫ਼ਾਈ ਤੇ ਪਾਣੀ ਲਾਈਨਾਂ ਦੀ ਸਾਂਭ ਸੰਭਾਲ ਕਰਨ ਵਾਲਾ ਸਟਾਫ਼ ਕਾਫ਼ੀ ਘੱਟ ਗਿਣਤੀ ਵਿਚ ਹੈ | ਲੋਕਾਂ ਦੀਆਂ ਸਮੇਂ ਸਿਰ ਸ਼ਿਕਾਇਤਾਂ ਠੀਕ ਨਹੀਂ ਹੁੰਦੀਆਂ ਜਿਸ ਕਰਕੇ ਮੇਅਰ ਵਨੀਤ ਧੀਰ ਕੋਲ ਆਮ ਕੌਂਸਲਰ ਸੀਵਰੇਜ ਬੰਦ ਹੋਣ 'ਤੇ ਪਾਣੀ ਸਪਲਾਈ ਬਾਰੇ ਸ਼ਿਕਾਇਤਾਂ ਲੈ ਕੇ ਪਹੁੰਚਦੇ ਹਨ | ਨਗਰ ਨਿਗਮ ਨੂੰ ਆਸ ਹੈ ਕਿ ਇਨ੍ਹਾਂ ਪ੍ਰਾਜੈਕਟਾਂ ਨਾਲ ਸ਼ਹਿਰ ਦੀਆਂ ਕਈ ਸਮੱਸਿਆਵਾਂ 'ਤੇ ਕਾਬੂ ਪਾਇਆ ਜਾ ਸਕਦਾ ਹੈ ਤੇ ਲੋਕਾਂ ਨੂੰ ਇਸ ਤੋਂ ਕਾਫ਼ੀ ਰਾਹਤ ਮਿਲੇਗੀ |

Ad Position 22
No active advertisement
ਪਿਛਲੀ ਖ਼ਬਰ ਆਊਟਸੋਰਸ ਕਰਮਚਾਰੀਆਂ ਦੀ ਭਰਤੀ ਬਾਰੇ ਮੰਗੀ ਜਾਣਕਾਰੀ ਅਗਲੀ ਖ਼ਬਰ ਝੱਖੜ ਚੱਲਣ ਨਾਲ ਬਿਜਲੀ ਲਾਈਨਾਂ ਨੂੰ ਪੁੱਜਾ ਭਾਰੀ ਨੁਕਸਾਨ, 97 ਫੀਡਰਾਂ 'ਤੇ ਬਿਜਲੀ ਸਪਲਾਈ ਰਹੀ ਪ੍ਰਭਾਵਿਤ <br/>
Ad Position 24