13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਆਊਟਸੋਰਸ ਕਰਮਚਾਰੀਆਂ ਦੀ ਭਰਤੀ ਬਾਰੇ ਮੰਗੀ ਜਾਣਕਾਰੀ

Ad Position 21
No active advertisement
ਅਜੀਤ ਡੈਸਕ 04-05-2026
ਜਲੰਧਰ, 3 ਮਈ (ਸ਼ਿਵ)-ਸਮਾਜ ਸੇਵੀ ਸ੍ਰੀ ਰਾਜਨ ਸ਼ਾਰਦਾ ਨੇ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੂੰ ਇਕ ਮੰਗ ਪੱਤਰ ਸੌਂਪ ਕੇ ਨਿਗਮ 'ਚ ਆਊਟ ਸੋਰਸ ਰਾਹੀਂ ਕੀਤੀ ਗਈ ਭਰਤੀ ਦੇ ਮਾਮਲੇ ਵਿਚ ਉਨ੍ਹਾਂ ਨੂੰ ਇਕ ਹਫ਼ਤੇ ਦੇ ਅੰਦਰ ਜਾਣਕਾਰੀ ਦਿੱਤੀ ਜਾਵੇ | ਦਿੱਤੇ ਗਏ ਮੰਗ ਪੱਤਰ 'ਚ ਸ੍ਰੀ ਰਾਜਨ ਸ਼ਾਰਦਾ ਨੇ ਕਿਹਾ ਕਿ ਉਨ੍ਹਾਂ ਨੇ ਕਾਫੀ ਸਮਾਂ ਪਹਿਲਾਂ ਉਨ੍ਹਾਂ ਤੋਂ ਇਸ ਬਾਰੇ ਜਾਣਕਾਰੀ ਮੰਗੀ ਸੀ ਪਰ ਅਜੇ ਤੱਕ ਰਿਕਾਰਡ ਨਹੀਂ ਦਿੱਤਾ ਜਾ ਰਿਹਾ ਹੈ | ਉਨ੍ਹਾਂ ਨੂੰ ਇਸ ਬਾਰੇ ਜਾਣਕਾਰੀ ਮਿਲੀ ਹੈ ਕਿ ਜਦੋਂ ਸਥਾਨਕ ਸਰਕਾਰਾਂ ਵਿਭਾਗ ਦੇ ਮੁੱਖ ਚੌਕਸੀ ਅਫ਼ਸਰ ਜਲੰਧਰ ਨਿਗਮ 'ਚ ਆਏ ਸੀ ਤਾਂ ਓ. ਐਂਡ. ਐਮ. ਸ਼ਾਖਾ ਦੇ ਅਫ਼ਸਰਾਂ ਨੇ ਉਨ੍ਹਾਂ ਨੂੰ ਕੁੱਝ ਰਿਕਾਰਡ ਸੌਂਪਿਆ ਹੈ ਪਰ ਉਨ੍ਹਾਂ ਕੋਲ ਅਜੇ ਤੱਕ ਰਿਕਾਰਡ ਨਹੀਂ ਆਇਆ ਹੈ | ਰਾਜਨ ਸ਼ਾਰਦਾ ਨੇ ਆਊਟ ਸੋਰਸ ਕਰਮਚਾਰੀਆਂ ਦੀ ਭਰਤੀ ਦੇ ਮਾਮਲੇ ਵਿਚ ਸ਼ੰਕਾ ਜ਼ਾਹਿਰ ਕਰਦੇ ਹੋਏ ਕਿਹਾ ਕਿ ਇਸ ਵਿਚ ਬੇਨਿਯਮੀਆਂ ਹੋਈਆਂ ਹਨ ਤਾਂ ਇਸ ਬਾਰੇ ਰਿਕਾਰਡ ਦੀ ਜਾਣਕਾਰੀ ਦੇਣੀ ਚਾਹੀਦੀ ਹੈ | ਜੇਕਰ ਉਨਾਂ ਨੂੰ 7 ਦਿਨ ਵਿਚ ਰਿਕਾਰਡ ਨਹੀਂ ਦਿੱਤਾ ਜਾਂਦਾ ਹੈ ਤਾਂ ਉਹ ਇਸ ਦੀ ਸ਼ਿਕਾਇਤ ਨਾ ਸਿਰਫ਼ ਮੁੱਖ ਮੰਤਰੀ ਨੂੰ ਕਰਨਗੇ ਸਗੋਂ ਉਹ ਸਥਾਨਕ ਸਰਕਾਰਾਂ ਵਿਭਾਗ ਦੇ ਸਕੱਤਰ ਨੂੰ ਵੀ ਸ਼ਿਕਾਇਤ ਦੇਣਗੇ |

Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਅਮਰਦਾਸ ਜੀ ਦੇ ਆਗਮਨ ਪੁਰਬ ਦੇ ਸੰਬੰਧ 'ਚ ਰਾਮਾ ਮੰਡੀ ਵਿਖੇ ਗੁਰਮਤਿ ਸਮਾਗਮ ਅੱਜ ਅਗਲੀ ਖ਼ਬਰ 41.94 ਕਰੋੜ ਨਾਲ 11 ਲੱਖ ਮੀਟਰਿਕ ਟਨ ਕੂੜਾ ਖ਼ਤਮ ਕਰਨ ਲਈ ਨਿਗਮ ਖੋਲੇ੍ਹਗਾ ਟੈਂਡਰ <br/>
Ad Position 24