09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਠੇਕੇ ਦੇ ਕਰਿੰਦੇ ਕੋਲੋਂ ਤੇਜ਼ਧਾਰ ਹਥਿਆਰ ਦੀ ਨੋਕ 'ਤੇ ਮੋਬਾਈਲ ਅਤੇ ਨਕਦੀ ਲੁੱਟੀ

Ad Position 21
repet_subhas-goyals [Copy P29]
ਅਜੀਤ ਡੈਸਕ 24-05-2026
ਜੰਡਿਆਲਾ ਮੰਜਕੀ, 23 ਮਈ (ਸੁਰਜੀਤ ਸਿੰਘ ਜੰਡਿਆਲਾ)-ਨਜ਼ਦੀਕੀ ਪਿੰਡ ਥਾਬਲਕੇ ਵਿੱਚ ਇੱਕ ਠੇਕੇ ਦੇ ਕਰਿੰਦੇ ਕੋਲੋਂ ਦੇਰ ਰਾਤ ਨਗਦੀ ਅਤੇ ਮੋਬਾਇਲ ਲੁੱਟੇ ਜਾਣ ਦਾ ਸਮਾਚਾਰ ਹੈ | ਠੇਕੇ ਤੇ ਕੰਮ ਕਰਦੇ ਮਨਜੀਤ ਸਿੰਘ ਨੇ ਦੱਸਿਆ ਕਿ ਰਾਤ 10 ਵਜੇ ਦੇ ਕਰੀਬ ਜਦੋਂ ਉਹ ਠੇਕਾ ਬੰਦ ਕਰਕੇ ਪਿੰਡ ਜੰਡਿਆਲਾ ਨੂੰ ਪਰਤ ਰਿਹਾ ਸੀ ਤਾਂ ਥਾਬਲਕੇ ਦੀ ਪੁਲੀ ਨੇੜੇ ਪਹਿਲਾਂ ਹੀ ਉਡੀਕ ਰਹੇ ਮੋਟਰਸਾਈਕਲ ਸਵਾਰਾਂ ਨੇ ਉਸ ਨੂੰ ਘੇਰ ਲਿਆ ਅਤੇ ਮੇਰੇ ਮੋਟਰਸਾਈਕਲ ਦੀ ਚਾਬੀ ਕੱਢ ਲਈ | ਉਹਨਾਂ ਦਾਤ ਦਿਖਾ ਕੇ ਸਭ ਕੁਝ ਹਵਾਲੇ ਕਰਨ ਲਈ ਕਿਹਾ | ਮਨਜੀਤ ਨੇ ਦੱਸਿਆ ਕਿ ਮੇਰੇ ਕੋਲੋਂ ਕੁਝ ਸਮਾਂ ਪਹਿਲਾਂ ਹੀ ਕੈਸ਼ ਵੈਨ ਨਗਦੀ ਲੈ ਕੇ ਗਈ ਸੀ ਜਿਸ ਕਾਰਨ ਮੇਰੇ ਕੋਲ ਸਿਰਫ 4000 ਰੁਪਏ ਹੀ ਸਨ | ਲੁਟੇਰਿਆਂ ਨੇ ਮੇਰੇ ਕੋਲੋਂ ਉਕਤ ਨਗਦੀ ਅਤੇ ਸੈਮਸੰਗ ਦਾ ਮੋਬਾਇਲ ਖੋਹ ਲਿਆ ਅਤੇ ਫਰਾਰ ਹੋ ਗਏ | ਉਸ ਨੇ ਦੱਸਿਆ ਕਿ ਇਸ ਖੋਹ ਸਬੰਧੀ ਪੁਲਿਸ ਨੂੰ ਸੂਚਨਾ ਦਿੱਤੀ ਜਾ ਰਹੀ ਹੈ |
Ad Position 22
No active advertisement
ਪਿਛਲੀ ਖ਼ਬਰ ਦਮੋਰੀਆ ਪੁਲ ਦੀ ਮੁਰੰਮਤ ਦਾ ਕੰਮ ਲਟਕਣ ਕਰਕੇ ਲੋਕ ਹੋ ਰਹੇ ਪੇ੍ਰਸ਼ਾਨ ਠੇਕੇਦਾਰ ਨੇ ਅਜੇ ਪੂਰਾ ਨਹੀਂ ਕੀਤਾ ਕੰਮ, ਰਸਤਾ... ਅਗਲੀ ਖ਼ਬਰ ਚੰਡੀਗੜ੍ਹ 'ਚ ਪੰਜਾਬੀ ਵਿਰੋਧੀ ਫ਼ੈਸਲਿਆਂ ਖ਼ਿਲਾਫ਼ ਰੋਸ ਮੁਜ਼ਾਹਰਾ ਤੇ ਵਿਸ਼ਾਲ ਧਰਨਾ ਮਾਤ ਭਾਸ਼ਾ ਦੇ ਹੱਕ 'ਚ ਸਾਂਝੇ ਤ...
Ad Position 24