09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਦਮੋਰੀਆ ਪੁਲ ਦੀ ਮੁਰੰਮਤ ਦਾ ਕੰਮ ਲਟਕਣ ਕਰਕੇ ਲੋਕ ਹੋ ਰਹੇ ਪੇ੍ਰਸ਼ਾਨ ਠੇਕੇਦਾਰ ਨੇ ਅਜੇ ਪੂਰਾ ਨਹੀਂ ਕੀਤਾ ਕੰਮ, ਰਸਤਾ ਵੀ ਹੋਇਆ ਛੋਟਾ <br/>

Ad Position 21
repet_subhas-goyals [Copy P29]
ਅਜੀਤ ਡੈਸਕ 24-05-2026
ਜਲੰਧਰ, 23 ਮਈ (ਸ਼ਿਵ)-ਰੇਲ ਵਿਭਾਗ ਵਲੋਂ ਦਮੋਰੀਆ ਪੁਲ ਦੀ ਮੁਰੰਮਤ ਦਾ ਜਿਹੜਾ ਕੰਮ ਕੀਤਾ ਜਾ ਰਿਹਾ ਸੀ ਉਹ ਕਈ ਮਹੀਨੇ ਤੋਂ ਪੂਰਾ ਨਾ ਹੋਣ ਕਰਕੇ ਅਧੂਰਾ ਪਿਆ ਹੈ ਜਿਸ ਕਰਕੇ ਆਵਾਜਾਈ ਵੀ ਪ੍ਰਭਾਵਿਤ ਹੋ ਰਹੀ ਹੈ | ਕੁੱਝ ਮਹੀਨੇ ਪਹਿਲਾਂ ਰੇਲ ਵਿਭਾਗ ਵਲੋਂ ਪੁਲ ਦੇ ਉਸ ਹਿੱਸੇ ਦੀ ਮੁਰੰਮਤ ਦਾ ਕੰਮ ਸ਼ੁਰੂ ਕੀਤਾ ਗਿਆ ਸੀ ਜਿਸ ਥਾਂ ਤੋਂ ਰੇਲਗੱਡੀ ਲੰਘਦੀ ਹੈ ਕਿਉਂਕਿ ਲਾਈਨਾਂ ਦੇ ਹੇਠਾਂ ਲੋਹੇ ਵਾਲੇ ਢਾਂਚੇ ਤੋਂ ਇਲਾਵਾ ਪਿੱਲਰ ਵੀ ਕਾਫੀ ਕਮਜ਼ੋਰ ਹੋ ਗਏ ਸਨ | ਠੇਕੇਦਾਰ ਵਲੋਂ ਇਸ ਪੁਲ ਦੀ ਪਿਲਰਾਂ ਨੂੰ ਮਜ਼ਬੂਤ ਕਰਨ ਦਾ ਕੰਮ ਪਹਿਲਾਂ ਸ਼ੁਰੂ ਕੀਤਾ ਗਿਆ ਸੀ ਤੇ ਪੁਲ ਦੇ ਆਉਣ ਅਤੇ ਜਾਣ ਵਾਲੀ ਸਾਈਡ 'ਤੇ ਪਹਿਲੇ ਬਣੇ ਪਿੱਲਰਾਂ ਦੇ ਆਸਪਾਸ ਸੀਮੈਂਟ ਬਜਰੀ ਲਗਾ ਕੇ ਨਿਰਮਾਣ ਕੀਤਾ ਗਿਆ ਤਾਂ ਜੋ ਇਹ ਮਜ਼ਬੂਤ ਹੋ ਸਕਣ | ਦੋਵੇਂ ਸਾਈਡਾਂ 'ਤੇ ਸੀਮੈਂਟ, ਬਜਰੀ ਦੀ ਉਸਾਰੀ ਕੀਤੇ ਜਾਣ ਕਰਕੇ ਦੋਵੇਂ ਸਾਈਡਾਂ ਦਾ ਰਸਤਾ ਵੀ ਢਾਈ ਤੋਂ ਤਿੰਨ ਫੁੱਟ ਤੱਕ ਛੋਟਾ ਹੋ ਗਿਆ ਸੀ | ਜਿਸ ਕਰਕੇ ਪਹਿਲਾਂ ਇਕ ਸਾਈਡ ਤੋਂ ਦੋ ਕਾਰਾਂ ਵੀ ਲੰਘ ਜਾਂਦੀਆਂ ਸੀ ਜਦਕਿ ਹੁਣ ਦੋਵੇਂ ਸਾਈਡਾਂ ਦਾ ਰਸਤਾ ਛੋਟਾ ਹੋਣ ਕਰਕੇ ਇਕ ਕਾਰ ਹੀ ਲੰਘਦੀ ਹੈ | ਇਸ ਰਸਤੇ ਨੂੰ ਅਜੇ ਤੱਕ ਠੀਕ ਨਹੀਂ ਕੀਤਾ ਗਿਆ ਹੈ ਜਿਸ ਕਰਕੇ ਕਈ ਗੱਡੀਆਂ ਵਾਲੇ ਇਕਹਿਰੀ ਪੁਲ ਵਾਲੇ ਪਾਸੇ ਤੋਂ ਲੰਘਦੇ ਹਨ ਤਾਂ ਉੱਥੇ ਵੀ ਜਾਮ ਲੱਗਣ ਲੱਗ ਪਿਆ ਹੈ | ਠੇਕੇਦਾਰ ਵਲੋਂ ਅਜੇ ਤੱਕ ਪਿੱਲਰਾਂ ਨੂੰ ਮਜ਼ਬੂਤ ਕਰਨ ਦਾ ਕੰਮ ਪੂਰਾ ਨਹੀਂ ਕੀਤਾ ਜਾ ਸਕਿਆ ਹੈ | ਨਾਲ ਹੀ ਇਕ ਦੁਕਾਨਦਾਰ ਲਲਿਤ ਮਹਿਤਾ ਦਾ ਕਹਿਣਾ ਸੀ ਕਿ ਠੇਕੇਦਾਰ ਵਲੋਂ ਅਜੇ ਕੰਮ ਪੂਰਾ ਨਹੀਂ ਕੀਤਾ ਗਿਆ ਹੈ ਕਿਉਂਕਿ ਕਈ ਮਹੀਨੇ ਪਹਿਲਾਂ ਠੇਕੇਦਾਰ ਦਾ ਪਿਆ ਕੁੱਝ ਸਮਾਨ ਚੋਰੀ ਹੋ ਗਿਆ ਸੀ ਤਾਂ ਉਸ ਤੋ ਬਾਅਦ ਠੇਕੇਦਾਰ ਇਹ ਕੰਮ ਪੂਰਾ ਕਰਨ ਲਈ ਨਹੀਂ ਦੁਬਾਰਾ ਨਹੀਂ ਆਇਆ | ਹੁਣ ਇਹ ਕੰਮ ਅਧੂਰਾ ਪਿਆ ਹੈ | ਅਜੇ ਲਾਈਨਾਂ ਦੇ ਹੇਠਾਂ ਢਾਂਚਾ ਵੀ ਸੀਮੈਂਟ ਦੀਆਂ ਸਲੈਬਾਂ ਪਾ ਕੇ ਮਜ਼ਬੂਤ ਕੀਤਾ ਜਾਣਾ ਹੈ | ਜਿਹੜੀਆਂ ਸਲੈਬਾਂ ਪਾਈਆਂ ਜਾਣੀਆਂ ਹਨ | ਉਹ ਵੀ ਕਾਫੀ ਸਮੇਂ ਤੋਂ ਪਈਆਂ ਹਨ ਤੇ ਇਨ੍ਹਾਂ ਦੇ ਪਏ ਹੋਣ ਕਰਕੇ ਕਾਫੀ ਰਸਤਾ ਵੀ ਰੁਕਿਆ ਪਿਆ ਹੈ | ਲੋਕਾਂ ਨੇ ਰੇਲ ਵਿਭਾਗ ਦੇ ਅਧਿਕਾਰੀਆਂ ਤੋਂ ਇਹ ਕੰਮ ਪੂਰਾ ਕਰਵਾਉਣ ਦੀ ਮੰਗ ਕੀਤੀ ਹੈ | ਲਲਿਤ ਮਹਿਤਾ ਦਾ ਕਹਿਣਾ ਸੀ ਕਿ ਰੇਲ ਲਾਈਨਾਂ ਦੇ ਹੇਠਾਂ ਲੋਹੇ ਦੇ ਪੁਰਾਣੇ ਗਲੇ ਹੋਏ ਢਾਂਚੇ ਨੂੰ ਹਟਾ ਕੇ ਸੀਮੈਂਟ ਦੀਆਂ ਸਲੈਬਾਂ ਪਾਉਣ ਲਈ ਚਾਰ ਸਾਲ ਪਹਿਲਾਂ ਲਿਆਂਦੀਆਂ ਗਈਆਂ ਹਨ | ਪਾਰਕ ਦੇ ਕੋਲ ਪਈਆਂ ਇਨ੍ਹਾਂ ਸਲੈਬਾਂ ਨਾਲ ਬਰਸਾਤਾਂ ਵਿਚ ਪਾਣੀ ਖੜ੍ਹਾ ਹੋ ਜਾਂਦਾ ਹੈ | ਰੇਲ ਵਿਭਾਗ ਨੇ ਅਜੇ ਤੱਕ ਇਨ੍ਹਾਂ ਨੂੰ ਨਹੀਂ ਹਟਾਇਆ ਹੈ ਨਾ ਹੀ ਇਸ ਦੀ ਵਰਤੋਂ ਕੀਤੀ ਜਾ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਦਮੋਰੀਆ ਪੁਲ ਦੀ ਮੁਰੰਮਤ ਦਾ ਕੰਮ ਲਟਕਣ ਕਰਕੇ ਲੋਕ ਹੋ ਰਹੇ ਪੇ੍ਰਸ਼ਾਨ ਠੇਕੇਦਾਰ ਨੇ ਅਜੇ ਪੂਰਾ ਨਹੀਂ ਕੀਤਾ ਕੰਮ, ਰਸਤਾ... ਅਗਲੀ ਖ਼ਬਰ ਠੇਕੇ ਦੇ ਕਰਿੰਦੇ ਕੋਲੋਂ ਤੇਜ਼ਧਾਰ ਹਥਿਆਰ ਦੀ ਨੋਕ 'ਤੇ ਮੋਬਾਈਲ ਅਤੇ ਨਕਦੀ ਲੁੱਟੀ
Ad Position 24