13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਜ਼ਿਲ੍ਹੇ ਅੰਦਰ 28 ਤੋਂ 30 ਜੂਨ ਤੱਕ ਚੱਲੇਗੀ ਪਲਸ ਪੋਲੀਓ ਮੁਹਿੰਮ, ਸਿਹਤ ਵਿਭਾਗ ਵਲੋਂ ਤਿਆਰੀਆਂ ਸ਼ੁਰੂ

Ad Position 21
No active advertisement
ਅਜੀਤ ਡੈਸਕ 10-06-2026
ਜਲੰਧਰ, 9 ਜੂਨ (ਜਤਿੰਦਰ ਪੰਮੀ)-ਜ਼ਿਲ੍ਹੇ ਅੰਦਰ 28 ਤੋਂ 30 ਜੂਨ ਤੱਕ ਹੋਣ ਜਾ ਰਹੀ ਪਲਸ ਪੋਲੀਓ ਮੁਹਿੰਮ, ਐਚ.ਪੀ.ਵੀ. ਵੈਕਸੀਨੇਸ਼ਨ ਅਤੇ ਯੂ-ਵਿਨ ਪੋਰਟਲ ਦੇ ਸੁਚਾਰੂ ਸੰਚਾਲਨ ਦੇ ਸੰਬੰਧੀ ਸਿਵਲ ਸਰਜਨ ਡਾ. ਰਾਜੇਸ਼ ਗਰਗ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਸਿਖਲਾਈ ਕੇਂਦਰ ਵਿਖੇ ਸਮੂਹ ਅਰਬਨ ਏ.ਐਨ.ਐੱਮਜ਼ ਨਾਲ ਅਹਿਮ ਮੀਟਿੰਗ ਕੀਤੀ ਗਈ | ਮੀਟਿੰਗ ਦੌਰਾਨ ਸਿਵਲ ਸਰਜਨ ਵਲੋਂ ਪਲਸ ਪੋਲੀਓ ਮੁਹਿੰਮ ਦੇ ਮਾਇਕ੍ਰੋਪਲਾਨ ਅਤੇ ਕੋਲਡ ਚੇਨ ਮੇਨਟੇਨੈਂਸ (ਸ਼ੀਤਲ ਲੜੀ) ਦੇ ਪ੍ਰਬੰਧਾਂ ਸੰਬੰਧੀ ਵਿਸਥਾਰਪੂਰਵਕ ਵਿਚਾਰ-ਚਰਚਾ ਕੀਤੀ ਗਈ | ਉਨ੍ਹਾਂ ਸਮੂਹ ਏ.ਐਨ.ਐਮਜ਼ ਨੂੰ ਹਦਾਇਤ ਕੀਤੀ ਕਿ 0 ਤੋਂ 5 ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ ਰੋਧਕ ਬੂੰਦਾਂ ਪਿਲਾ ਕੇ ਇਸ ਮੁਹਿੰਮ ਨੂੰ ਸੌ ਫੀਸਦੀ ਸਫਲ ਬਣਾਇਆ ਜਾਵੇ | ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਘਰ-ਘਰ ਵਿਜਿਟ, ਟ੍ਰਾਂਜਿਟ ਟੀਮਾਂ ਅਤੇ ਮੋਬਾਈਲ ਟੀਮਾਂ ਦੀ ਸੁਪਰਵੀਜ਼ਨ ਨੂੰ ਹੋਰ ਮਜ਼ਬੂਤ ਕੀਤਾ ਜਾਵੇ ਤਾਂ ਜੋ ਕੋਈ ਵੀ ਯੋਗ ਬੱਚਾ ਪੋਲੀਓ ਬੂੰਦਾਂ ਪੀਣ ਤੋਂ ਵਾਂਝਾ ਨਾ ਰਹੇ | ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਸਿਮਰਨਜੀਤ ਕੌਰ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਗਠਿਤ ਟੀਮਾਂ ਦੁਆਰਾ ਸਲੱਮ ਏਰੀਆ, ਇੰਡਸਟਿ੍ਅਲ ਏਰੀਆ, ਇੱਟਾਂ ਦੇ ਭੱਠੇ ਅਤੇ ਗੁੱਜਰਾਂ ਦੇ ਡੇਰੇ ਵਰਗੇ ਹਾਈ ਰਿਸਕ (ਉੱਚ ਜੋਖਮ ਵਾਲੇ) ਖੇਤਰਾਂ 'ਤੇ ਖਾਸ ਤੌਰ 'ਤੇ ਫੋਕਸ ਕੀਤਾ ਜਾਵੇਗਾ | ਇਸ ਤੋਂ ਇਲਾਵਾ ਬੱਸ ਸਟੈਂਡ ਤੇ ਰੇਲਵੇ ਸਟੇਸ਼ਨਾਂ 'ਤੇ ਵੀ ਆਉਣ-ਜਾਣ ਵਾਲੇ ਬੱਚਿਆਂ ਨੂੰ ਬੂੰਦਾਂ ਪਿਲਾਉਣ ਲਈ ਪੋਲੀਓ ਟੀਮਾਂ ਵਿਸ਼ੇਸ਼ ਤੌਰ 'ਤੇ ਤਾਇਨਾਤ ਰਹਿਣਗੀਆਂ | ਇਸ ਮੌਕੇ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਵਨਿੰਦਰ ਰਿਆੜ, ਡਿਪਟੀ ਮਾਸ ਮੀਡੀਆ ਤੇ ਸੂਚਨਾ ਅਫ਼ਸਰ ਅਸੀਮ ਸ਼ਰਮਾ ਤੇ ਹੋਰ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਐੱਫ.ਐੱਨ.ਪੀ.ਓ. ਦੀ 13ਵੀਂ ਫੈਡਰਲ ਕਾਂਗਰਸ ਤੇ ਐੱਨ.ਏ.ਪੀ.ਈ.-ਸੀ ਦਾ 26ਵਾਂ ਅਖਿਲ ਭਾਰਤੀ ਸੰਮੇਲਨ ਜਾਰੀ <br/> ਅਗਲੀ ਖ਼ਬਰ ਜੇ.ਡੀ.ਸੀ.ਏ ਵਲੋਂ ਕਟੋਚ ਸ਼ੀਲਡ ਲਈ ਜਲੰਧਰ ਟੀਮ ਦੇ ਚੋਣ ਟਰਾਇਲ 12 ਨੂੰ -ਅੰਗਰੀਸ਼
Ad Position 24