13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

'ਗਲੋਬਲ ਫੈਟੀ ਲਿਵਰ ਡੇ' ਦੇ ਮੌਕੇ ਪਟੇਲ ਹਸਪਤਾਲ ਵਿਖੇ ਮੁਫ਼ਤ ਲਿਵਰ ਹੈੱਲਥ ਜਾਂਚ ਕੈਂਪ ਭਲਕੇ

Ad Position 21
No active advertisement
ਅਜੀਤ ਡੈਸਕ 10-06-2026
ਜਲੰਧਰ, 9 ਜੂਨ (ਐੱਮ. ਐੱਸ. ਲੋਹੀਆ)-ਪਟੇਲ ਹਸਪਤਾਲ, ਜਲੰਧਰ ਵਲੋਂ 'ਗਲੋਬਲ ਫੈਟੀ ਲਿਵਰ ਡੇ' ਮੌਕੇ ਮੁਫ਼ਤ ਲਿਵਰ ਹੈੱਲਥ ਜਾਂਚ ਕੈਂਪ 11 ਜੂਨ, ਦਿਨ ਵੀਰਵਾਰ ਨੂੰ ਸਵੇਰੇ 9 ਵਜੇ ਤੋਂ ਦੁਪਹਿਰ 2 ਵਜੇ ਤੱਕ ਲਗਾਇਆ ਜਾ ਰਿਹਾ ਹੈ | ਪ੍ਰਬੰਧਕਾਂ ਨੇ ਜਾਣਕਾਰੀ ਦਿੱਤੀ ਕਿ ਇਸ ਕੈਂਪ ਦਾ ਮੁੱਖ ਮੰਤਵ ਲੋਕਾਂ 'ਚ ਲਿਵਰ (ਜਿਗਰ) ਨਾਲ ਸਬੰਧਿਤ ਬਿਮਾਰੀਆਂ ਬਾਰੇ ਜਾਗਰੂਕਤਾ ਪੈਦਾ ਕਰਨਾ, ਸਮੇਂ ਸਿਰ ਜਾਂਚ ਅਤੇ ਇਲਾਜ ਨੂੰ ਉਤਸ਼ਾਹਿਤ ਕਰਨਾ ਹੈ | ਇਸ ਕੈਂਪ 'ਚ ਮਰੀਜ਼ਾਂ ਨੂੰ ਮੁਫ਼ਤ ਫਿਬਰੋ ਸਕੈਨ, ਡਾਕਟਰੀ ਸਲਾਹ ਅਤੇ ਡਾਇਟ ਕਾਉਂਸਲਿੰਗ ਦਿੱਤੀ ਜਾਵੇਗੀ | ਪ੍ਰਬੰਧਕਾਂ ਨੇ ਕਿਹਾ ਕਿ ਫੈਟੀ ਲਿਵਰ ਦੇ ਸ਼ੁਰੂਆਤੀ ਅਵਸਥਾ 'ਚ ਅਕਸਰ ਕੋਈ ਖ਼ਾਸ ਲੱਛਣ ਨਹੀਂ ਹੁੰਦੇ, ਪਰ ਇਹ ਸੰਕੇਤਾਂ 'ਤੇ ਧਿਆਨ ਦੇਣਾ ਜ਼ਰੂਰੀ ਹੈ, ਜਿਵੇਂ ਕਿ ਲਗਾਤਾਰ ਥਕਾਵਟ ਅਤੇ ਕਮਜ਼ੋਰੀ ਮਹਿਸੂਸ ਹੋਣਾ, ਪੇਟ ਦੇ ਸੱਜੇ ਉੱਪਰਲੇ ਹਿੱਸੇ 'ਚ ਭਾਰੀਪਨ ਜਾਂ ਦਰਦ, ਪੇਟ ਫੁੱਲਣਾ ਜਾਂ ਬਦਹਜ਼ਮੀ ਦੀ ਸਮੱਸਿਆ, ਭੁੱਖ ਘੱਟ ਲੱਗਣਾ, ਬਿਨਾਂ ਕਾਰਨ ਵਜ਼ਨ ਵਧਣਾ ਜਾਂ ਘਟਣਾ, ਲਿਵਰ ਐਂਜ਼ਾਈਮਜ਼ ਦਾ ਵਧਿਆ ਹੋਇਆ ਪੱਧਰ, ਜੋ ਕਿ ਜਾਂਚ 'ਚ ਹੀ ਪਤਾ ਲੱਗਦਾ ਹੈ, ਇਸ ਤੋਂ ਇਲਾਵਾ ਗੰਭੀਰ ਹਾਲਤ 'ਚ ਚਮੜੀ ਅਤੇ ਅੱਖਾਂ ਦਾ ਪੀਲਾ ਪੈਣਾ (ਜੌਂਡਿਸ) | ਡਾਕਟਰਾਂ ਅਨੁਸਾਰ ਫੈਟੀ ਲਿਵਰ ਇਕ ਜੀਵਨਸ਼ੈਲੀ ਨਾਲ ਸਬੰਧਿਤ ਸਮੱਸਿਆ ਹੈ, ਜਿਸਨੂੰ ਸਮੇਂ ਸਿਰ ਪਛਾਣ ਕੇ ਸਹੀ ਖੁਰਾਕ, ਨਿਯਮਤ ਕਸਰਤ ਅਤੇ ਮੈਡੀਕਲ ਸਲਾਹ ਨਾਲ ਕੰਟਰੋਲ ਕੀਤਾ ਜਾ ਸਕਦਾ ਹੈ | ਪ੍ਰਬੰਧਕਾਂ ਨੇ ਸਾਰੇ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਮੌਕੇ ਦਾ ਲਾਭ ਉਠਾਉਣ ਅਤੇ ਆਪਣੇ ਲਿਵਰ ਦੀ ਸਮੇਂ ਸਿਰ ਜਾਂਚ ਕਰਵਾਉਣ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਰਾਜ ਟਰੇਡਜ਼ ਕਮਿਸ਼ਨ ਦੇ ਮੈਂਬਰਾਂ ਵਲੋਂ ਵਪਾਰ ਮੰਡਲ ਲੋਹੀਆਂ ਨਾਲ ਮੀਟਿੰਗ <br/> ਅਗਲੀ ਖ਼ਬਰ ਮੰਗਾਂ ਨਾ ਮੰਨੀਆਂ ਤਾਂ ਸ਼ਾਹਕੋਟ ਦੇ ਬਿਜਲੀ ਮੁਲਾਜ਼ਮ 16 ਤੇ 17 ਜੂਨ ਨੂੰ ਮੁਕੰਮਲ ਹੜਤਾਲ ਕਰਨਗੇ-ਆਗੂ <br/>
Ad Position 24