13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਪੰਜਾਬ ਰਾਜ ਟਰੇਡਜ਼ ਕਮਿਸ਼ਨ ਦੇ ਮੈਂਬਰਾਂ ਵਲੋਂ ਵਪਾਰ ਮੰਡਲ ਲੋਹੀਆਂ ਨਾਲ ਮੀਟਿੰਗ <br/>

Ad Position 21
No active advertisement
ਲੋਹੀਆਂ ਵਿਖੇ ਹੋਈ ਮੀਟਿੰਗ ਮੌਕੇ ਪੰਜਾਬ ਸਟੇਟ ਟਰੇਡਜ਼ ਕਮਿਸ਼ਨ ਵੱਲੋਂ ਇੰਚਾਰਜ ਅਨਿਲ ਕੁਮਾਰ, ਸੁਖਦੇਵ ਸਿੰਘ ਭਵਰਾ ਅਤੇ ਸੁਰਜੀਤ ਸਿੰਘ ਗੋਰਾ ਅਤੇ ਲੋਹੀਆਂ ਤੋਂ ਟਰੇਡਜ਼ ਕਮਿਸ਼ਨ ਦੇ ਮੈਂਬਰ ਲੈਹਿੰਬਰ ਸਿੰਘ ਭੱਟੀ, ਅਵਤਾਰ ਸਿੰਘ ਚੰਦੀ, ਕੌਂਸਲਰ ਬਲਵਿੰਦਰ ਸਿੰਘ ਟਿੱਡੂ ਸਾਬਕਾ ਪ੍ਰਧਾਨ, ਬਿੱਕਰ ਸਿੰਘ, ਅਮਰਜੀਤ ਸਿੰਘ, ਦੀਪਕ ਵਰਮਾ ਅਤੇ ਹੋਰ | ਤਸਵੀਰ : ਗੁਰਪਾਲ ਸਿੰਘ ਸ਼ਤਾਬਗੜ੍ਹ <br/> 10-06-2026
ਲੋਹੀਆਂ ਖਾਸ, 9 ਜੂਨ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਪੰਜਾਬ ਸਟੇਟ ਟਰੇਡਜ਼ ਕਮਿਸ਼ਨ ਦੇ ਮੈਂਬਰਾਂ ਵੱਲੋਂ ਵਿਧਾਨ ਸਭਾ ਦੇ ਇੰਚਾਰਜ ਅਨਿਲ ਕੁਮਾਰ ਦੀ ਅਗਵਾਈ ਹੇਠ ਲੋਹੀਆਂ ਦੇ ਵਪਾਰ ਮੰਡਲ ਦੇ ਮੈਂਬਰਾਂ ਨਾਲ ਮੀਟਿੰਗ ਕੀਤੀ ਗਈ | ਨਿਊ ਚੰਦੀ ਸਵੀਟਸ 'ਤੇ ਕੀਤੀ ਗਈ ਇਸ ਮੀ ਟਿੰਗ ਮੌਕੇ ਸ਼ਾਹਕੋਟ ਵਿਧਾਨ ਸਭਾ (ਟਰੇਡਜ਼ ਕਮਿਸ਼ਨ) ਦੇ ਇੰਚਾਰਜ ਅਨਿਲ ਕੁਮਾਰ, ਸੁਖਦੇਵ ਸਿੰਘ ਭਵਰਾ ਅਤੇ ਸੁਰਜੀਤ ਸਿੰਘ ਗੋਰਾ ਨੇ ਸ਼ਹਿਰ ਦੇ ਵੱਖ ਵੱਖ ਵਪਾਰੀਆਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਉਨ੍ਹਾਂ ਦੇ ਹੱਲ ਲਈ ਵੱਖ ਵੱਖ ਪਲੇਟਫਾਰਮਾਂ 'ਤੇ ਗੱਲ ਰੱਖਣ ਦੇ ਸੁਝਾਓ ਦਿੱਤੇ | ਲੋਹੀਆਂ ਤੋਂ ਟਰੇਡਜ਼ ਕਮਿਸ਼ਨ ਦੇ ਮੈਂਬਰ ਲੈਹਿੰਬਰ ਸਿੰਘ ਭੱਟੀ ਅਤੇ ਅਵਤਾਰ ਸਿੰਘ ਚੰਦੀ ਵੱਲੋਂ ਪੰਜਾਬ ਸਟੇਟ ਟਰੇਡਜ਼ ਕਮਿਸ਼ਨ ਦੇ ਮੈਂਬਰਾਂ ਦਾ ਸੁਆਗਤ ਕੀਤਾ ਅਤੇ ਧੰਨਵਾਦ ਕੀਤਾ | ਇਸ ਮੌਕੇ ਨਵੇਂ ਕੌਂਸਲਰ ਬਲਵਿੰਦਰ ਸਿੰਘ ਟਿੱਡੂ ਸਾਬਕਾ ਪ੍ਰਧਾਨ, ਦੀਪਕ ਵਰਮਾ, ਰਾਕੇਸ਼ ਕੁਮਾਰ, ਹੀਰਾ ਲਾਲ, ਬਿੱਕਰ ਸਿੰਘ, ਚੰਦਰ ਮੋਹਨ ਲੱਕੀ, ਰਾਮ ਤੀਰਥ, ਦੀਪਕ ਕੁਮਾਰ, ਰਜੇਸ਼ ਕੁਮਾਰ, ਤਰਸੇਮ ਲਾਲ, ਦੇਵ ਰਾਜ, ਸੰਜੀਵ ਕੁਮਾਰ, ਦੇਸ ਰਾਜ, ਅਮਰਜੀਤ ਸਿੰਘ, ਹਰਜਿੰਦਰ ਰਾਮ, ਪ੍ਰਦੀਪ ਗਾਂਧੀ, ਮੁਨੀਸ਼ ਕੰਡਾ, ਸ਼ੁਭਮ ਸਮੇਤ ਹੋਰ ਮੈਂਬਰ ਵੀ ਹਾਜਰ ਸਨ |

Ad Position 22
No active advertisement
ਪਿਛਲੀ ਖ਼ਬਰ ਇਨਕਮ ਟੈਕਸ ਕਮਿਸ਼ਨਰ ਗਿਰੀਸ਼ ਬਾਲੀ ਵਲੋਂ ਮੈਡੀਕਲ ਕੈਂਪ ਦੀ ਸ਼ੁਰੂਆਤ <br/> ਅਗਲੀ ਖ਼ਬਰ 'ਗਲੋਬਲ ਫੈਟੀ ਲਿਵਰ ਡੇ' ਦੇ ਮੌਕੇ ਪਟੇਲ ਹਸਪਤਾਲ ਵਿਖੇ ਮੁਫ਼ਤ ਲਿਵਰ ਹੈੱਲਥ ਜਾਂਚ ਕੈਂਪ ਭਲਕੇ
Ad Position 24