18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਸੇਂਟ ਸੋਲਜਰ ਗਰੁੱਪ ਪੈਰਾਮੈਡੀਕਲ ਸਿੱਖਿਆ ਦੇ ਖੇਤਰ 'ਚ ਵਿਦਿਆਰਥੀਆਂ ਦੀ ਪਹਿਲੀ ਪਸੰਦ ਬਣਿਆ <br/>

Ad Position 21
No active advertisement
ਅਜੀਤ ਡੈਸਕ 11-06-2026
ਜਲੰਧਰ, 10 ਜੂਨ (ਪਵਨ ਖਰਬੰਦਾ)-ਸਿਹਤ ਸੇਵਾਵਾਂ ਦੇ ਖੇਤਰ ਵਿਚ ਲਗਾਤਾਰ ਵਧ ਰਹੀਆਂ ਰੁਜ਼ਗਾਰ ਸੰਭਾਵਨਾਵਾਂ ਤੇ ਹੁਨਰਮੰਦ ਸਿਹਤ ਕਰਮਚਾਰੀਆਂ ਦੀ ਵਧਦੀ ਮੰਗ ਕਾਰਨ ਵਿਦਿਆਰਥੀਆਂ ਦਾ ਰੁਝਾਨ ਪੈਰਾਮੈਡੀਕਲ ਅਤੇ ਫਾਰਮੇਸੀ ਸਿੱਖਿਆ ਵੱਲ ਤੇਜ਼ੀ ਨਾਲ ਵੱਧ ਰਿਹਾ ਹੈ¢ ਇਸੇ ਕੜੀ ਵਿੱਚ ਸੇਂਟ ਸੋਲਜਰ ਗਰੁੱਪ ਆਫ ਇੰਸਟੀਚਿਊਸ਼ਨਜ਼ ਗੁਣਵੱਤਾਪੂਰਨ ਸਿੱਖਿਆ, ਆਧੁਨਿਕ ਪ੍ਰਯੋਗਸ਼ਾਲਾਵਾਂ, ਤਜਰਬੇਕਾਰ ਫੈਕਲਟੀ, ਵਿਹਾਰਕ ਸਿਖਲਾਈ ਅਤੇ ਉਦਯੋਗ ਨਾਲ ਮਜ਼ਬੂਤ ਸਾਂਝ ਦੇ ਕਾਰਨ ਵਿਦਿਆਰਥੀਆਂ ਦੀ ਪਹਿਲੀ ਪਸੰਦ ਬਣ ਕੇ ਉਭਰਿਆ ਹੈ¢ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਪ੍ਰਬੰਧਨ ਨੇ ਦੱਸਿਆ ਕਿ ਇਸ ਲੋੜ ਨੂੰ ਧਿਆਨ ਵਿੱਚ ਰੱਖਦੇ ਹੋਏ ਸੇਂਟ ਸੋਲਜਰ ਗਰੁੱਪ ਆਫ ਇੰਸਟੀਚਿਊਸ਼ਨਜ਼ ਵਿਦਿਆਰਥੀਆਂ ਲਈ ਅੰਡਰਗ੍ਰੈਜੂਏਟ, ਪੋਸਟ ਗ੍ਰੈਜੂਏਟ, ਡਿਪਲੋਮਾ ਤੇ ਵੋਕੇਸ਼ਨਲ ਕੋਰਸਾਂ ਦੀ ਵਿਸ਼ਾਲ ਸ਼੍ਰੇਣੀ ਉਪਲਬਧ ਕਰਵਾ ਰਿਹਾ ਹੈ, ਜਿਸ ਰਾਹੀਂ ਵਿਦਿਆਰਥੀਆਂ ਨੂੰ ਆਧੁਨਿਕ ਗਿਆਨ ਦੇ ਨਾਲ-ਨਾਲ ਵਿਹਾਰਕ ਅਤੇ ਕਲੀਨਿਕਲ ਤਜਰਬਾ ਵੀ ਪ੍ਰਾਪਤ ਹੋ ਸਕੇ¢ ਸੰਸਥਾ ਵੱਲੋਂ ਚਲਾਏ ਜਾ ਰਹੇ ਮੁੱਖ ਕੋਰਸਾਂ ਵਿੱਚ ਐਮ. ਫਾਰਮੇਸੀ, ਬੀ. ਫਾਰਮੇਸੀ, ਡੀ. ਫਾਰਮੇਸੀ, ਡਿਪਲੋਮਾ ਇਨ ਮੈਡੀਕਲ ਲੈਬੋਰੇਟਰੀ ਟੈਕਨੋਲੋਜੀ ਐਮ.ਐਲ.ਟੀ., ਐਮ.ਐੱਸ ਸੀ. ਮੈਡੀਕਲ ਮਾਈਕ੍ਰੋਬਾਇਓਲੋਜੀ, ਐੱਮ.ਐੱਸ ਸੀ. ਬਾਇਓਕੈਮਿਸਟਰੀ, ਬੀ.ਐੱਸ ਸੀ. ਐਨੇਸਥੀਸੀਆ ਐਂਡ ਆਪਰੇਸ਼ਨ ਥੀਏਟਰ ਟੈਕਨੋਲੋਜੀ, ਬੀ.ਐਸ ਸੀ. ਮੈਡੀਕਲ ਲੈਬੋਰੇਟਰੀ ਸਾਇੰਸ, ਬੀ.ਐੱਸ ਸੀ. ਆਪਰੇਸ਼ਨ ਥੀਏਟਰ ਟੈਕਨੋਲੋਜੀ, ਬੀ.ਐਸ ਸੀ. ਰੇਡੀਓਲੋਜੀ ਐਂਡ ਇਮੇਜਿੰਗ ਟੈਕਨੋਲੋਜੀ, ਬੀ.ਐੱਸ ਸੀ. ਕਾਰਡੀਓ ਕੇਅਰ ਟੈਕਨੋਲੋਜੀ, ਬੀ.ਐੱਸ ਸੀ. ਆਪਟੋਮੈਟਰੀ ਅਤੇ ਬੀ.ਵੋਕ. ਚਾਈਲਡ ਕੇਅਰ ਸ਼ਾਮਲ ਹਨ¢ ਪ੍ਰਬੰਧਨ ਨੇ ਦੱਸਿਆ ਕਿ ਸੰਸਥਾ ਵਿਦਿਆਰਥੀਆਂ ਨੂੰ ਸਿਰਫ ਸਿਧਾਂਤਕ ਗਿਆਨ ਹੀ ਨਹੀਂ, ਸਗੋਂ ਅਤਿ-ਆਧੁਨਿਕ ਪ੍ਰਯੋਗਸ਼ਾਲਾਵਾਂ, ਕਲੀਨਿਕਲ ਐਕਸਪੋਜ਼ਰ, ਵਰਕਸ਼ਾਪਾਂ, ਸੈਮੀਨਾਰਾਂ ਅਤੇ ਇੰਡਸਟਰੀ-ਓਰੀਐਂਟਡ ਸਿਖਲਾਈ ਰਾਹੀਂ ਵਿਹਾਰਕ ਕੁਸ਼ਲਤਾ ਵੀ ਪ੍ਰਦਾਨ ਕਰਦੀ ਹੈ¢ ਇਸੇ ਕਾਰਨ ਇੱਥੋਂ ਸਿੱਖਿਆ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਹਸਪਤਾਲਾਂ, ਡਾਇਗਨੋਸਟਿਕ ਲੈਬਾਂ, ਰਿਸਰਚ ਸੈਂਟਰਾਂ, ਫਾਰਮਾਸਿਊਟੀਕਲ ਉਦਯੋਗਾਂ, ਹੈਲਥਕੇਅਰ ਸੰਸਥਾਵਾਂ ਅਤੇ ਵੱਖ-ਵੱਖ ਮੈਡੀਕਲ ਅਦਾਰਿਆਂ ਵਿੱਚ ਸਫਲਤਾਪੂਰਵਕ ਆਪਣਾ ਕਰੀਅਰ ਬਣਾ ਰਹੇ ਹਨ¢ ਗਰੁੱਪ ਦੀ ਚੇਅਰਪਰਸਨ ਸੰਗੀਤਾ ਚੋਪੜਾ ਨੇ ਕਿਹਾ ਕਿ ਪੈਰਾਮੈਡੀਕਲ ਅਤੇ ਫਾਰਮੇਸੀ ਕੋਰਸਾਂ ਵਿੱਚ ਲਗਾਤਾਰ ਵੱਧ ਰਹੀ ਦਾਖਲਾ ਗਿਣਤੀ ਸੰਸਥਾ ਦੀ ਅਕਾਦਮਿਕ ਉਤਕ੍ਰਿਸ਼ਟਤਾ, ਪੇਸ਼ੇਵਰ ਵਿਕਾਸ ਅਤੇ ਰੁਜ਼ਗਾਰਮੁਖੀ ਸਿੱਖਿਆ ਪ੍ਰਤੀ ਵਿਦਿਆਰਥੀਆਂ ਅਤੇ ਮਾਪਿਆਂ ਦੇ ਵਿਸ਼ਵਾਸ ਨੂੰ ਦਰਸਾਉਂਦੀ ਹੈ¢ ਉਨ੍ਹਾਂ ਕਿਹਾ ਕਿ ਸੇਂਟ ਸੋਲਜਰ ਗਰੁੱਪ ਆਫ ਇੰਸਟੀਚਿਊਸ਼ਨਜ਼ ਭਵਿੱਖ ਦੇ ਕੁਸ਼ਲ ਸਿਹਤ ਪੇਸ਼ੇਵਰ ਤਿਆਰ ਕਰਨ ਅਤੇ ਦੇਸ਼ ਦੇ ਮੈਡੀਕਲ ਅਤੇ ਸਿਹਤ ਸੇਵਾ ਖੇਤਰ ਨੂੰ ਮਜ਼ਬੂਤ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ¢ ਉਨ੍ਹਾਂ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਸਿਹਤ ਸੇਵਾਵਾਂ ਦੇ ਖੇਤਰ ਵਿੱਚ ਉੱਜਵਲ ਅਤੇ ਸਨਮਾਨਜਨਕ ਕਰੀਅਰ ਬਣਾਉਣ ਲਈ ਪੈਰਾਮੈਡੀਕਲ ਅਤੇ ਫਾਰਮੇਸੀ ਸਿੱਖਿਆ ਨੂੰ ਅਪਣਾਉਣ ਤੇ ਸੇਂਟ ਸੋਲਜਰ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਰਾਹੀਂ ਆਪਣੇ ਸੁਪਨਿਆਂ ਨੂੰ ਨਵੀਆਂ ਉਡਾਣਾਂ ਦੇਣ¢

Ad Position 22
No active advertisement
ਪਿਛਲੀ ਖ਼ਬਰ ਸ਼ੀਤਲ ਅੰਗੁਰਾਲ ਵਲੋਂ ਕੇਵਲ ਸਿੰਘ ਢਿੱਲੋਂ ਨਾਲ ਮੁਲਾਕਾਤ <br/> ਅਗਲੀ ਖ਼ਬਰ ਮੇਅਰ ਨੇ ਕੈਂਟ ਹਲਕੇ ਦੇ ਵਿਕਾਸ ਕੰਮਾਂ ਦਾ ਲਿਆ ਜਾਇਜ਼ਾ <br/>
Ad Position 24