18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਜਲੰਧਰ-ਅੰਮਿ੍ਤਸਰ ਹਾਈਵੇਅ ਕਿਨਾਰੇ ਝੁੱਗੀ ਨੂੰ ਲੱਗੀ ਅੱਗ, ਅੱਧਾ ਘੰਟਾ ਆਵਾਜਾਈ ਪ੍ਰਭਾਵਿਤ <br/>

Ad Position 21
No active advertisement
ਅਜੀਤ ਡੈਸਕ 11-06-2026
ਮਕਸੂਦਾਂ, 10 ਜੂਨ (ਸੌਰਵ ਮਹਿਤਾ) - ਜਲੰਧਰ-ਅੰਮਿ੍ਤਸਰ ਮੁੱਖ ਮਾਰਗ 'ਤੇ ਬੱਲ ਹਸਪਤਾਲ ਨੇੜੇ ਸੇਵਾ ਮਾਰਗ ਦੇ ਕਿਨਾਰੇ ਬਣੀ ਇਕ ਝੁੱਗੀ ਨੂੰ ਅਚਾਨਕ ਅੱਗ ਲੱਗ ਜਾਣ ਕਾਰਨ ਇਲਾਕੇ ਵਿੱਚ ਕੁਝ ਸਮੇਂ ਲਈ ਹੜਕੰਪ ਮਚ ਗਿਆ | ਅੱਗ ਦੀਆਂ ਉੱਚੀਆਂ ਲਪਟਾਂ ਤੇ ਧੂੰਏਾ ਕਾਰਨ ਕਰਤਾਰਪੁਰ ਵੱਲ ਜਾਣ ਵਾਲੀ ਸੇਵਾ ਮਾਰਗ ਦੀ ਆਵਾਜਾਈ ਲਗਭਗ ਅੱਧਾ ਘੰਟਾ ਪ੍ਰਭਾਵਿਤ ਰਹੀ ਜਿਸ ਦੌਰਾਨ ਦੋਵਾਂ ਪਾਸਿਆਂ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ | ਸੂਚਨਾ ਮਿਲਣ 'ਤੇ ਮੌਕੇ 'ਤੇ ਪੁੱਜੀਆਂ ਫਾਇਰ ਬਿ੍ਗੇਡ ਦੀਆਂ ਟੀਮਾਂ ਨੇ ਤੁਰੰਤ ਕਾਰਵਾਈ ਕਰਦਿਆਂ ਅੱਗ 'ਤੇ ਕਾਬੂ ਪਾ ਲਿਆ ਹਾਲਾਂਕਿ ਉਦੋਂ ਤੱਕ ਝੁੱਗੀ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਚੁੱਕੀ ਸੀ | ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਹ ਝੁੱਗੀ ਰਾਜੂ ਨਾਮਕ ਵਿਅਕਤੀ ਦੀ ਸੀ, ਜੋ ਕਰੀਬ ਪੰਦਰਾਂ ਦਿਨ ਪਹਿਲਾਂ ਹੀ ਇਹ ਥਾਂ ਛੱਡ ਕੇ ਚਲਾ ਗਿਆ ਸੀ | ਝੁੱਗੀ ਦੇ ਅੰਦਰ ਪਏ ਕੁਝ ਪੁਰਾਣੇ ਕੱਪੜੇ ਤੇ ਹੋਰ ਸਮਾਨ ਅੱਗ ਦੀ ਭੇਟ ਚੜ੍ਹ ਗਿਆ | ਸਮੇਂ ਸਿਰ ਅੱਗ 'ਤੇ ਕਾਬੂ ਪਾ ਲੈਣ ਕਾਰਨ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ |

Ad Position 22
No active advertisement
ਪਿਛਲੀ ਖ਼ਬਰ ਤੇਜੱਸਵੀ ਮਿਨਹਾਸ ਨੇ ਬਿਸਤ ਦੁਆਬ ਨਹਿਰ ਦੇ ਗੰਭੀਰ ਪ੍ਰਦੂਸ਼ਣ ਬਾਰੇ ਕੀਤੀ ਸ਼ਿਕਾਇਤ <br/> ਅਗਲੀ ਖ਼ਬਰ ਜਲੰਧਰ ਛਾਉਣੀ ਤੋਂ ਖਾਟੂ ਸ਼ਾਮ ਲਈ 8ਵੀਂ ਬੱਸ ਯਾਤਰਾ ਹੋਈ ਰਵਾਨਾ <br/>
Ad Position 24