ਜਲੰਧਰ, 14 ਜੂਨ (ਸ਼ਿਵ)-ਪੰਜਾਬ ਵਿਚ ਵੱਧ ਰਹੀ ਨਸ਼ੇ ਦੀ ਸਮੱਸਿਆ ਬਾਰੇ ਜਨਤਕ ਜਾਗਰੂਕਤਾ ਪੈਦਾ ਕਰਨ ਅਤੇ ਸਮਾਜ ਨੂੰ ਨਸ਼ਾ ਮੁਕਤ ਬਣਾਉਣ ਲਈ ਮਨੁੱਖੀ ਅਧਿਕਾਰ ਪ੍ਰੀਸ਼ਦ ਭਾਰਤ, ਜਲੰਧਰ ਇਕਾਈ ਨੇ ਅੱਜ ਜਲੰਧਰ ਦੇ ਮਸ਼ਹੂਰ ਸ਼੍ਰੀ ਰਾਮ ਚÏਕ ਵਿਖੇ ਨਸ਼ਿਆਂ ਖ਼ਿਲਾਫ਼ ਜਾਗਰੂਕਤਾ ਮੁਹਿੰਮ ਚਲਾਈ | ਇਸ ਮੌਕੇ ਸ਼ਾਮਿਲ ਲੋਕਾਂ ਨੇ ਨਸ਼ਿਆਂ ਤੋਂ ਪੀੜਤ ਲੋਕਾਂ ਬਾਰੇ ਵੀ ਜਾਣਕਾਰੀ ਦਿੱਤੀ | ਇਸ ਸਮਾਗਮ ਵਿਚ ਮਨੁੱਖੀ ਅਧਿਕਾਰ ਪ੍ਰੀਸ਼ਦ ਭਾਰਤ ਦੀ ਰਾਸ਼ਟਰੀ ਪ੍ਰਧਾਨ ਸ਼੍ਰੀਮਤੀ ਆਰਤੀ ਰਾਜਪੂਤ, ਪੰਜਾਬ ਇੰਚਾਰਜ ਸਤਵਿੰਦਰ ਸਿੰਘ ਮਠਾੜੂ, ਪੰਜਾਬ ਜਨਰਲ ਸਕੱਤਰ ਮਨਜੀਤ ਸਿੰਘ, ਪੰਜਾਬ ਸਹਿ-ਇੰਚਾਰਜ ਸੰਦੀਪ ਗਗਨ, ਪੰਜਾਬ ਪ੍ਰਧਾਨ ਹਤਿੰਦਰ ਤਲਵਾੜ ਅਤੇ ਜ਼ਿਲ੍ਹਾ ਪ੍ਰਧਾਨ ਜਲੰਧਰ ਸ਼੍ਰੀ ਚੰਦਨ ਰਾਖੇਜਾ ਸਮੇਤ ਹੋਰ ਲੋਕ ਵੱਡੀ ਗਿਣਤੀ ਵਿਚ ਸ਼ਾਮਿਲ ਹੋਏ | ¢ ਸ਼੍ਰੀਮਤੀ ਆਰਤੀ ਰਾਜਪੂਤ ਨੇ ਸੰਬੋਧਨ ਕਰਦਿਆਂ ਕਿਹਾ ਕਿ ਨਸ਼ਾ ਸਿਰਫ਼ ਇੱਕ ਵਿਅਕਤੀਗਤ ਸਮੱਸਿਆ ਨਹੀਂ ਹੈ, ਸਗੋਂ ਪੂਰੇ ਸਮਾਜ ਅਤੇ ਦੇਸ਼ ਦੇ ਭਵਿੱਖ ਲਈ ਖ਼ਤਰਾ ਹੈ¢ | ਸਾਰਿਆਂ ਨੂੰ ਪਰਿਵਾਰ, ਸਮਾਜ ਅਤੇ ਪ੍ਰਸ਼ਾਸਨ ਦੇ ਸਾਂਝੇ ਯਤਨਾਂ ਰਾਹੀਂ ਇਸ ਬੁਰਾਈ ਨੂੰ ਖ਼ਤਮ ਕਰਨਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਪੰਜਾਬ ਦਾ ਨੌਜਵਾਨ ਵਰਗ ਹੀ ਨਸ਼ਿਆਂ ਨੂੰ ਪੂਰਨ ਤੌਰ 'ਤੇ ਖ਼ਤਮ ਕਰ ਸਕਦਾ ਹੈ | ਇਸ ਮੌਕੇ ਹੋਰ ਬੁਲਾਰਿਆਂ ਨੇ ਵੀ ਸੰਬੋਧਨ ਕੀਤਾ | ¢ ਇਸ ਮੌਕੇ ਵੱਡੀ ਗਿਣਤੀ ਵਿਚ ਸਮਾਜ ਸੇਵੀ ਸੰਸਥਾਵਾਂ ਅਤੇ ਉਨ੍ਹਾਂ ਦੇ ਸਹਿਯੋਗੀ ਜਿਨ੍ਹਾਂ ਵਿਚ ਪਰਮਜੀਤ, ਦੀਆ, ਕ੍ਰਿਸ਼, ਨਮਨ ਆਦਿ ਸ਼ਾਮਲ ਸਨ ਅਤੇ ਅੰਤ ਵਿਚ ਪੂਰੀ ਟੀਮ ਨੇ ਮÏਜੂਦ ਸਾਰੇ ਸਮਾਜ ਸੇਵੀ ਸੰਗਠਨਾਂ, ਸਮਾਜ ਸੇਵੀ ਮੈਂਬਰਾਂ ਅਤੇ ਮੀਡੀਆ ਦੋਸਤਾਂ ਦਾ ਧੰਨਵਾਦ ਕੀਤਾ |