05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਗੁਰਦੁਆਰਾ ਨੌਵੀਂ ਪਾਤਿਸ਼ਾਹੀ ਦੂਖ ਨਿਵਾਰਨ ਸਾਹਿਬ ਵਿਖੇ ਚੱਲ ਰਹੇ ਵਿਸ਼ਾਲ ਗੁਰਮਿਤ ਕੈਂਪ ਦੀ ਸੰਪੂਰਨਤਾ ਸਮਾਪਤੀ ਮੌਕੇ ਬੱਚੇ ਵਲੋਂ ਕੀਤੀ ਗਈ 'ਖ਼ਾਲਸਾ ਪ੍ਰੇਡ' <br/>

Ad Position 21
No active advertisement
ਨਰਸਿੰਘਾ ਅਤੇ ਰਣਜੀਤ ਨਗਾਰਾ ਵਜਾ ਕੇ ਬੱਚੇ ਸੰਗਤ ਨੂੰ ਪ੍ਰੇਡ ਸਬੰਧੀ ਸੁਚੇਤ ਕਰਦੇ ਹੋਏ | (ਸੱਜੇ) ਪ੍ਰੇਡ 'ਚ ਭਾਗ ਲੈਂਦੇ ਬੱਚੇ ਸ਼ਬਦ ਗਾਇਨ ਕਰਦੇ ਹੋਏ | ਤਸਵੀਰਾਂ : ਜੀ.ਪੀ. ਸਿੰਘ <br/> 15-06-2026
ਜਲੰਧਰ, 14 ਜੂਨ (ਐੱਮ.ਐੱਸ. ਲੋਹੀਆ)-ਗੁਰਦੁਆਰਾ ਨੌਵੀਂ ਪਾਤਿਸ਼ਾਹੀ ਦੂਖ ਨਿਵਾਰਨ ਸਾਹਿਬ, ਗੁਰੂ ਤੇਗ ਬਹਾਦਰ ਨਗਰ ਦੀ ਪ੍ਰਬੰਧਕ ਕਮੇਟੀ ਵਲੋਂ ਬੱਚਿਆਂ ਦੀਆਂ ਗਰਮੀ ਦੀਆਂ ਛੁੱਟੀਆਂ ਨੂੰ ਸਫ਼ਲ ਕਰਨ ਲਈ ਗੁਰੂ ਤੇਗ ਬਹਾਦਰ ਖ਼ਾਲਸਾ ਨੌਜਵਾਨ ਸਭਾ ਦੇ ਸਹਿਯੋਗ ਨਾਲ 3 ਜੂਨ ਤੋਂ ਲਗਾਏ ਗਏ ਗੁਰਮਤਿ ਕੈਂਪ ਦੀ ਅੱਜ ਸਮਾਪਤੀ ਹੋ ਗਈ ਹੈ | ਇਸ ਕੈਂਪ ਦੌਰਾਨ ਨਰਸਰੀ ਤੋਂ ਦਸਵੀਂ ਕਲਾਸ ਤੱਕ ਦੇ ਕਰੀਬ 300 ਵਿਦਿਆਰਥੀਆਂ ਨੂੰ ਸਿਖਲਾਈ ਅਤੇ ਜਾਣਕਾਰੀ ਦਿੱਤੀ ਗਈ, ਜਿਸ 'ਚ ਬੱਚਿਆਂ ਨੂੰ ਸਾਖੀਆਂ, ਸਿਮਰਨ ਤੇ ਗੁਰਬਾਣੀ ਵਿਚਾਰ, ਸਿੱਖ ਜੀਵਨ ਜਾਚ, ਕੀਰਤਨ ਸਿਖਲਾਈ ਅਤੇ ਤੰਤੀ ਸਾਜ਼ਾਂ ਦੀ ਜਾਣਕਾਰੀ, ਸੁੰਦਰ ਲਿਖਾਈ, ਕੈਲੀਗ੍ਰਾਫ਼ੀ ਅਤੇ ਬੋਲਣ ਦੀ ਕਲਾ, ਪ੍ਰਸਨੈਲਿਟੀ ਡਿਵੈਲਪਮੈਂਟ, ਕੈਰੀਅਰ ਕੋਚਿੰਗ, ਆਰਟ ਐਂਡ ਕਰਾਫ਼ਟ ਦੀ ਸਿਖਲਾਈ ਦਿੱਤੀ ਗਈ ਅਤੇ ਸਿੱਖ ਮੂਵੀਜ਼ ਵੀ ਦਿਖਾਈਆਂ ਗਈਆਂ | ਇਸ ਕੈਂਪ ਦੌਰਾਨ ਬੱਚਿਆਂ ਨੂੰ ਦਸਤਾਰ ਸਜਾਉਣ ਦੀ ਸਿਖਲਾਈ ਵੀ ਦਿੱਤੀ ਗਈ | ਕੈਂਪ ਦੀ ਸਮਾਪਤੀ ਮੌਕੇ ਅੱਜ ਇਕ ਵਿਸ਼ਾਲ ਖ਼ਾਲਸਾ ਪਰੇਡ ਕਰਵਾਈ ਗਈ, ਜਿਸ ਦੌਰਾਨ ਬੱਚਿਆਂ ਨੇ ਨਰਸਿੰਘਾ ਅਤੇ ਰਣਜੀਤ ਨਗਾਰਾ ਵਜਾ ਕੇ ਸੰਗਤ ਨੂੰ ਪਰੇਡ ਪ੍ਰਤੀ ਸੁਚੇਤ ਕੀਤਾ, ਪਰੇਡ 'ਚ ਸ਼ਾਮਲ ਬੱਚਿਆਂ ਨੇ ਸਮੂਹਿਕ ਸ਼ਬਦ ਗਾਇਨ ਕੀਤੇ | ਇਸ ਉਪਰੰਤ ਬੱਚਿਆਂ ਵਲੋਂ ਦਰਬਾਰ ਹਾਲ 'ਚ ਕਵਿਤਾਵਾਂ ਪੜ੍ਹ ਕੇ ਸੁਣਾਈਆਂ ਗਈਆਂ, ਪ੍ਰਬੰਧਕਾਂ ਨੇ ਕੈਂਪ 'ਚ ਸ਼ਾਮਲ ਬੱਚਿਆਂ ਦੀ ਹੌਂਸਲਾ ਅਫ਼ਜ਼ਾਈ ਲਈ ਉਨ੍ਹਾਂ ਨੂੰ ਸਨਮਾਤਿ ਕੀਤਾ | ਪ੍ਰਬੰਧਕਾਂ ਵਲੋਂ ਬੱਚਿਆਂ ਨੂੰ ਸਿਖਲਾਈ ਦੇਣ ਵਾਲੇ ਟੀਚਰਾਂ ਜਸਪ੍ਰੀਤ ਕੌਰ, ਜੇ.ਪੀ. ਸਿੰਘ ਅਰੋੜਾ, ਅਮਨਦੀਪ ਕੌਰ, ਸਿਮਰਜੀਤ ਕੌਰ, ਹਰਭਜਨ ਕੌਰ, ਗੁਰਮਿੰਦਰ ਕੌਰ, ਜਸਪ੍ਰੀਤ ਕੌਰ, ਕੁਲਵਿੰਦਰ ਕੌਰ, ਨਿਰਵੈਰ ਸਿੰਘ, ਹਰਮਿੰਦਰ ਕੌਰ, ਇੰਦਰਪ੍ਰੀਤ ਕੌਰ, ਰੁਪਿੰਦਰ ਕੌਰ, ਇੰਦਰਜੀਤ ਕੌਰ ਅਤੇ ਕੁਲਵਿੰਦਰ ਸਿੰਘ ਨੂੰ ਵੀ ਸਨਮਾਨਿਤ ਕੀਤਾ ਗਿਆ | ਇਸ ਮੌਕੇ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਕੰਵਲਜੀਤ ਸਿੰਘ ਉਬਰਾਏ, ਕੰਵਲਜੀਤ ਸਿੰਘ ਸੈਕਟਰੀ, ਮਨਜੀਤ ਸਿੰਘ ਠੁੱਕਰਾਲ ਸੀਨੀਅਰ ਮੀਤ ਪ੍ਰਧਾਨ, ਜੋਗਿੰਦਰ ਸਿੰਘ ਕੈਸ਼ੀਅਰ, ਪਰਮਜੀਤ ਸਿੰਘ ਭਲਵਾਨ ਚੇਅਰਮੈਨ, ਪਰਮਜੀਤ ਸਿੰਘ ਕਾਨ੍ਹਪੁਰੀ ਮੀਤ ਪ੍ਰਧਾਨ, ਹਰਜਿੰਦਰ ਸਿੰਘ ਲੈਂਡਲਾਰਡ, ਗੁਰਵਿੰਦਰ ਸਿੰਘ (ਸੰਤ ਮੋਟਰਜ਼), ਹਰਜਿੰਦਰ ਪਾਲ ਸਿੰਘ (ਪੰਜਾਬ ਐਂਡ ਸਿੰਧ ਬੈਂਕ), ਜੀ.ਐੱਸ. ਚੋਪੜਾ, ਪਰਵਿੰਦਰ ਸਿੰਘ ਉਬਰਾਏ, ਪਿ੍ਤਪਾਲ ਸਿੰਘ, ਇੰਸਪੈਕਟਰ ਪਿ੍ਥੀਪਾਲ ਸਿੰਘ ਅਰੋੜਾ, ਗੁਰਦੀਪ ਸਿੰਘ ਸਚਦੇਵਾ, ਸੁਰਜੀਤ ਸਿੰਘ ਸੇਤੀਆ, ਟੀ.ਪੀ. ਸਿੰਘ ਭਾਟੀਆ, ਹਰਦੀਪ ਸਿੰਘ ਮਲ੍ਹੀ, ਭੁਪਿੰਦਰ ਸਿੰਘ ਭਿੰਦਾ, ਕੁਲਵਿੰਦਰ ਸਿੰਘ ਮੱਲ੍ਹੀ, ਗਗਨਦੀਪ ਸਿੰਘ ਗੱਗੀ, ਪ੍ਰਧਾਨ ਨੌਜਵਾਨ ਖ਼ਾਲਸਾ ਸਭਾ, ਗੁਰਨਦਰਿ ਸਿੰਘ, ਸੁਖਆਸਨ ਸ਼ਬਦ ਚੌਕੀ ਜਥਾ ਅਤੇ ਸਾਰੇ ਮੈਂਬਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਰਾਸ਼ਟਰਮੰਡਲ ਖੇਡਾਂ ਲਈ ਚੁਣੀ ਗਈ ਰਸ਼ਦੀਪ ਕੌਰ ਨੇ ਨਹਿਰੂ ਗਾਰਡਨ ਜਲੰਧਰ ਦੀ ਅਥਲੈਟਿਕਸ ਦੀ ਖੇਡ ਵਿਰਾਸਤ ਨੂੰ ਅੱਗੇ ਤੋਰ... ਅਗਲੀ ਖ਼ਬਰ ਗ਼ਮਗੀਨ ਮਾਹੌਲ 'ਚ ਪਿਤਾ-ਪੁੱਤਰ ਤੇ ਪੁੱਤਰੀ ਦਾ ਦਕੋਹਾ 'ਚ ਹੋਇਆ ਅੰਤਿਮ ਸੰਸਕਾਰ <br/>
Ad Position 24
No active advertisement