05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਰਾਸ਼ਟਰਮੰਡਲ ਖੇਡਾਂ ਲਈ ਚੁਣੀ ਗਈ ਰਸ਼ਦੀਪ ਕੌਰ ਨੇ ਨਹਿਰੂ ਗਾਰਡਨ ਜਲੰਧਰ ਦੀ ਅਥਲੈਟਿਕਸ ਦੀ ਖੇਡ ਵਿਰਾਸਤ ਨੂੰ ਅੱਗੇ ਤੋਰਿਆ... <br/>

Ad Position 21
No active advertisement
ਅਜੀਤ ਡੈਸਕ 15-06-2026
ਜਲੰਧਰ, 14 ਜੂਨ (ਡਾ.ਜਤਿੰਦਰ ਸਾਬੀ)-ਭਾਰਤੀ ਅਥਲੈਟਿਕਸ ਟੀਮ ਦੇ ਵਿਚ 400 ਮੀਟਰ ਦੌੜ ਦੇ ਈਵੈਂਟਸ 'ਚ ਰਾਸ਼ਟਰਮੰਡਲ ਖੇਡਾਂ ਲਈ ਚੁਣੀ ਗਈ ਪੰਜਾਬ ਦੀ ਐਥਲੀਟ ਰਸ਼ਦੀਪ ਕੌਰ ਨੇ ਨਹਿਰੂ ਗਾਰਡਨ ਜਲੰਧਰ ਦੀ ਅਥਲੈਟਿਕਸ ਦੀ ਖੇਡ ਵਿਰਾਸਤ ਨੂੰ ਅੱਗੇ ਤੋਰਿਆ ਹੈ | ਉਲੰਪੀਅਨ , ਰਾਸ਼ਟਰਮੰਡਲ ਖੇਡਾਂ ਤੇ ਏਸ਼ੀਅਨ ਖੇਡਾਂ 'ਚੋ ਸੋਨ ਤਗਮਾਂ ਜੇਤੂ ਪੰਜਾਬ ਪੁਲਿਸ ਦੀ ਐਸ.ਪੀ ਮਨਜੀਤ ਕੌਰ ਵੀ ਇਸੇ ਸਕੂਲ ਦੀ ਖਿਡਾਰਨ ਰਹੀ ਹੈ | ਸੰਗਰੂਰ ਦੇ ਪਿੰਡ ਗੂਢੰਆ ਤਹਿਸੀਲ ਸੁਨਾਮ ਜਿਲ•ਾ ਸੰਗਰੂਰ ਦੀ ਰਹਿਣ ਵਾਲੀ ਪਿਤਾ ਗੁਰਲਾਲ ਸਿੰਘ ਤੇ ਮਾਤਾ ਗੁਰਪਿੰਦਰ ਕੌਰ ਦੀ ਹੋਣਹਾਰ ਧੀ ਰਸ਼ਦੀਪ ਕੌਰ ਨੇ 11 ਸਾਲ ਦੀ ਉਮਰ 'ਚ ਜਲੰਧਰ ਆ ਕੇ ਆਪਣੀ ਮੁਢਲੀ ਪੜਾਈ ਨਹਿਰੂ ਗਾਰਡਨ ਜਲੰਧਰ ਤੋਂ ਸ਼ੁਰੂ ਕੀਤੀ ਤੇ ਇਥੋ ਹੀ 12ਵੀ ਪੜਾਈ ਪੂਰੀ ਕੀਤੀ ਤੇ ਪਹਿਲਾਂ ਇਹ ਖੋ ਖੋ ਦੀ ਖੇਡ ਪਸੰਦ ਕਰਦੀ ਸੀ ਤੇ ਫੇਰ ਇਸ ਨੇ ਸਕੂਲ ਪੱਧਰ ਤੋਂ ਅਥਲੈਟਿਕਸ ਦੇ ਖੇਡ ਵਿੰਗ 'ਚ ਪ੍ਰੈਕਟਿਸ ਕਰਦਿਆ ਅੱਜ ਇਸ ਮੁਕਾਮ ਤੇ ਪੁੱਜੀ ਹੈ | ਰਸ਼ਦੀਪ ਕੌਰ ਦੀ ਭੈਣ ਵੀ ਸੁਖਵੀਰ ਕੌਰ ਵੀ ਅਥਲੀਟ ਹੈ ਤੇ ਉਸ ਨੇ ਵੀ ਇਸ ਦੇ ਨਾਲ ਹੀ ਇਸੇ ਸਕੂਲ ਤੋਂ ਪੜਾਈ ਤੇ ਅਥਲੈਟਿਕਸ ਦੀ ਸਿਖਲਾਈ ਹਾਸਲ ਕੀਤੀ | ਰਸ਼ਦੀਪ ਕੌਰ ਨੇ ਇਸ ਤੋਂ ਪਹਿਲਾਂ ਵਰਲਡ ਯੂਨੀਵਰਸਿਟੀ ਗੇਮਜ 'ਚ ਹਿੱਸਾ ਲੈ ਕੇ ਭਾਰਤ ਦੀ ਨੁਮਾਇੰਦਗੀ ਕੀਤੀ | 63ਵੀ ਨੈਸ਼ਨਲ ਅਥਲੈਟਿਕਸ ਚੈਪੀਅਨਸ਼ਿਪ 'ਚੋ ਚਾਂਦੀ ਦਾ ਤਗਮਾਂ, ਨੈਸ਼ਨਲ ਗੇਮਜ ਉਤਰਾਖੰਡ 'ਚੋ ਸੋਨ ਤਗਮਾਂ, ਇੰਟਰ ਯੂਨੀਵਰਸਿਟੀ ਗੇਮਜ ਭੁਵਨੇਸ਼ਵਰ 'ਚੋ ਸੋਨ ਤਗਮਾਂ ਹਾਸਲ ਕੀਤਾ | ਸਕੂਲ ਗੇਮਜ ਫੈਡਰੇਸ਼ਨ ਆਫ ਇੰਡੀਆਂ ਤੋਂ ਕਾਂਸੀ ਦਾ ਤਗਮਾਂ, ਨੈਸ਼ਨਲ ਇੰਟਰ ਸਟੇਟ ਅਥਲੈਟਿਕਸ ਚੈਪੀਅਨਸ਼ਿਪ 'ਚੋ ਕਾਂਸੀ ਦਾ ਤਗਮਾਂ ਤੇ ਇਸ ਤੋਂ ਇਲਾਵਾ ਵਰਲਡ ਯੂਨੀਵਰਸਿਟੀ ਰੀਲੇਅ ਸਾਊਥ ਅਫਰੀਕਾ ਦੇ ਵਿਚੋਂ ਮਈ 2 ਤੋਂ 3 (2026) 'ਚ ਭਾਰਤੀ ਅਥਲੈਟਿਕਸ ਟੀਮ ਵੱਲੋਂ ਹਿੱਸਾ ਲੈ ਕੇ ਚੰਗਾ ਪ੍ਰਦਰਸ਼ਨ ਕੀਤਾ | ਹੁਣ ਇਸ ਦੀ ਰਾਸ਼ਟਰਮੰਡਲ ਖੇਡਾਂ 'ਚ ਭਾਰਤੀ ਟੀਮ 'ਚ ਹੋਣ ਤੇ ਪ੍ਰੀਵਾਰ ਦੇ ਮੈਂਬਰਾਂ ਤੇ ਇਸ ਦੇ ਕੋਚ ਸਰਬਜੀਤ ਸਿੰਘ ਹੈਪੀ ਨੇ ਖੁ ਸ਼ੀ ਪ੍ਰਗਟ ਕਰਦੇ ਹੋਏ ਕਿਹਾ ਕਿ ਇਸ ਦੀ ਚੋਣ ਨਾਲ ਪੰਜਾਬ ਦੀ ਅਥਲੈਟਿਕਸ ਨੂੰ ਹੋਰ ਮਜਬੂਤੀ ਮਿਲੇਗੀ ਤੇ ਹੋਰ ਵੀ ਮਹਿਲਾ ਖਿਡਾਰਨਾਂ ਦਾ ਅਥਲੈਟਿਕਸ ਖੇਡ ਵਲ ਹੋਰ ਰੁਝਾਨ ਵਧੇਗਾ | ਨਹਿਰੂ ਗਾਰਡਨ ਸਕੂਲ ਜਲੰਧਰ ਦੇ ਖੇਡ ਵਿਭਾਗ ਦੇ ਮੁਖੀ ਲੈਕਚਰਾਕ ਸੁਧੀਰ ਕੁਮਾਰ ਨੇ ਵੀ ਰਸ਼ਦੀਪ ਕੌਰ ਦੀ ਭਾਰਤੀ ਅਥਲੈਟਿਕਸ ਟੀਮ ਦੇ ਵਿਚ ਚੁਣੇ ਜਾਣ 'ਤੇ ਵਧਾਈ ਦਿੱਤੀ ਤੇ ਇਸ ਨੂੰ ਸਕੂਲ ਲਈ ਮਾਣ ਵਾਲੀ ਗੱਲ ਦੱਸਿਆ |

Ad Position 22
No active advertisement
ਪਿਛਲੀ ਖ਼ਬਰ ਕੇਂਦਰ ਅਤੇ ਪੰਜਾਬ ਸਰਕਾਰ ਦਾ ਪੁਤਲਾ ਫੂਕ ਕੇ ਨੌਜਵਾਨਾਂ ਨੇ ਰੋਹ ਪ੍ਰਗਟਾਇਆ <br/> ਅਗਲੀ ਖ਼ਬਰ ਗੁਰਦੁਆਰਾ ਨੌਵੀਂ ਪਾਤਿਸ਼ਾਹੀ ਦੂਖ ਨਿਵਾਰਨ ਸਾਹਿਬ ਵਿਖੇ ਚੱਲ ਰਹੇ ਵਿਸ਼ਾਲ ਗੁਰਮਿਤ ਕੈਂਪ ਦੀ ਸੰਪੂਰਨਤਾ ਸਮਾਪਤੀ ਮੌਕੇ...
Ad Position 24
No active advertisement