ਜਲੰਧਰ, 14 ਜੂਨ (ਸ਼ਿਵ)-ਭਾਰਤੀ ਜਨਤਾ ਪਾਰਟੀ ਜਲੰਧਰ ਸ਼ਹਿਰੀ ਨੇ ਪਾਰਟੀ ਹਾਈਕਮਾਨ ਨਾਲ ਸਲਾਹ ਤੋਂ ਬਾਅਦ ਜਲੰਧਰ ਕੈਂਟ ਅਤੇ ਵੈਸਟ ਵਿਧਾਨਸਭਾ ਹਲਕੇ 'ਚ ਸੰਗਠਨ ਨੂੰ ਮਜ਼ਬੂਤ ਕਰਨ ਲਈ ਮੰਡਲ ਪ੍ਰਧਾਨਾਂ ਦੀ ਨਿਯੁਕਤੀ ਕਰ ਦਿੱਤੀ ਹੈ¢ ਕੈਂਟ ਵਿਧਾਨਸਭਾ 'ਚ 7 ਮੰਡਲ ਅਤੇ ਵੈਸਟ ਵਿਧਾਨਸਭਾ 'ਚ 5 ਮੰਡਲ ਬਣਾ ਕੇ ਨਵੇਂ ਮੰਡਲ ਪ੍ਰਧਾਨ ਐਲਾਨੇ ਗਏ ਹਨ¢ ਕੀਤੀਆਂ ਗਈਆਂ ਨਿਯੁਕਤੀਆਂ ਵਿਚ ਵੈਸਟ ਵਿਧਾਨਸਭਾ 5 ਮੰਡਲ ਬਸਤੀ ਗੁਜਾਂ ਮੰਡਲ ਰਿਸ਼ੀ ਬਹਿਲ, ਬਸਤੀ ਦਾਨਿਸ਼ਮੰਦਾਂ ਮੰਡਲ ਐਡਵੋਕੇਟ ਮੁਨੀਸ਼ ਬਲ, ਘਾਹ ਮੰਡੀ ਮੰਡਲ ਅਜੈ ਠਾਕੁਰ, ਮਾਡਲ ਹਾਊਸ ਮੰਡਲ ਸੋਨੰੂ ਚÏਹਾਨ, ਬਸਤੀ ਪੀਰ ਦਾਦ ਮੰਡਲ ਪ੍ਰਦੀਪ ਖੁੱਲਰ, ਕੈਂਟ ਵਿਧਾਨਸਭਾ 7 ਮੰਡਲ ਗੜਾ ਮੰਡਲ ਕੌਂਸਲਰ ਪ੍ਰੋ. ਕੰਵਰ ਸਰਤਾਜ ਸਿੰਘ, ਕੈਂਟ ਮੰਡਲ ਮਨੀਸ਼ਾ ਜੈਨ, 66 ਫੁੱਟੀ ਰੋਡ ਮੰਡਲ ਦੀਪਾਲੀ ਬਾਗੜੀਆ, ਜਮਸ਼ੇਰ ਫੋਲੜੀਵਾਲ ਮੰਡਲ ਹਰਵਿੰਦਰ ਭੱਟੀ, ਮਾਡਲ ਟਾਊਨ ਮੰਡਲ ਰਾਜਨ ਮਲਣ, ਖੁਸਰੋਪੁਰ ਮੰਡਲ ਨਰੇਸ਼ ਵਾਲੀਆ, ਜੰਡਿਆਲਾ ਮੰਡਲ ਜਸਵੰਤ ਜੱਸ ਜੌਹਲ ਸ਼ਾਮਿਲ ਹੈ |